ਕੁਈਨਜ਼ਲੈਂਡ ''ਚ ਵਾਪਰਿਆ ਹਾਦਸਾ, ਬਿਜਲੀ ਦੇ ਖੰਭੇ ਨਾਲ ਟਕਰਾਈ ਕਾਰ

05/07/2017 5:15:12 PM

ਕੁਈਨਜ਼ਲੈਂਡ— ਆਸਟਰੇਲੀਆ ਦੇ ਕੁਈਨਜ਼ਲੈਂਡ ''ਚ ਸ਼ਨੀਵਾਰ ਦੀ ਰਾਤ ਨੂੰ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ 23 ਸਾਲ ਦੀ ਇਕ ਲੜਕੀ ਦੀ ਮੌਕੇ ''ਤੇ ਹੀ ਮੌਤ ਹੋ ਗਈ। ਦਰਅਸਲ ਕੁਈਨਜ਼ਲੈਂਡ ਦੇ ਸ਼ਨਸ਼ਾਈਨ ਕੋਸਟ ''ਚ ਇਕ ਕਾਰ ਦੀ ਬਿਜਲੀ ਦੇ ਖੰਭੇ ਨਾਲ ਭਿਆਨਕ ਟੱਕਰ ਹੋ ਗਈ। ਇਸ ਟੱਕਰ ਕਾਰਨ ਕਾਰ ''ਚ ਸਵਾਰ 23 ਸਾਲਾ ਲੜਕੀ ਦੀ ਮੌਕੇ ''ਤੇ ਹੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਦੀ ਰਾਤ ਨੂੰ ਤਕਰੀਬਨ 8 ਵਜੇ ਵਾਪਰਿਆ। ਮ੍ਰਿਤਕ ਲੜਕੀ ਕੁਈਨਜ਼ਲੈਂਡ ਦੇ ਟਾਊਨ ਕੂਲਮ ਬੀਚ ਦੀ ਰਹਿਣ ਵਾਲੀ ਸੀ। ਜਿਸ ਦੀ ਘਟਨਾ ਵਾਲੀ ਥਾਂ ''ਤੇ ਹੀ ਮੌਤ ਹੋ ਗਈ। ਇਸ ਭਿਆਨਕ ਟੱਕਰ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਪੁਲਸ ਅਤੇ ਫਾਇਰਫਾਈਟਰਜ਼ ਦੇ ਅਧਿਕਾਰੀਆਂ ਨੇ ਮੌਕੇ ''ਤੇ ਪਹੁੰਚ ਕੇ ਮ੍ਰਿਤਕ ਲੜਕੀ ਨੂੰ ਕਾਰ ''ਚੋਂ ਬਾਹਰ ਕੱਢਿਆ।

Tanu

News Editor

Related News