ਕੁਈਨਜ਼ਲੈਂਡ ''ਚ ਸਥਿਤ ਘਰ ''ਚੋਂ ਮਿਲੇ 2 ਸੱਪ, ਜਿਸ ਨੂੰ ਦੇਖ ਪਰਿਵਾਰ ਰਹਿ ਗਿਆ ਹੈਰਾਨ

09/25/2017 4:18:23 PM

ਕੁਈਨਜ਼ਲੈਂਡ(ਭਾਸ਼ਾ)— ਆਸਟਰੇਲੀਆ ਵਿਚ ਘਰਾਂ 'ਚੋਂ ਸੱਪ ਮਿਲਣਾ ਇਕ ਸਾਧਾਰਨ ਜਿਹੀ ਗੱਲ ਹੋ ਗਈ ਹੈ । ਬੀਤੇ ਦਿਨੀਂ ਟਾਇਲਟ ਅਤੇ ਇਕ ਦੁਕਾਨ ਵਿਚੋਂ ਸੱਪ ਮਿਲੇ ਸਨ। ਇਸ ਤਰ੍ਹਾਂ ਦਾ ਹੀ ਇਕ ਹੋਰ ਮਾਮਲਾ ਇਕ ਵਾਰ ਫਿਰ ਕੁਈਂਸਲੈਂਡ ਵਿਚ ਦੇਖਣ ਨੂੰ ਮਿਲਿਆ, ਜਿਥੇ ਇਕ ਦੀ ਬਜਾਏ 2 ਸੱਪ ਕੱਢੇ ਗਏ। 
ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਦੇ ਕਿਊਰੀ ਵਿਚ ਜਦੋਂ ਸੱਪ ਫੜਨ ਲਈ ਇਹ ਸ਼ਖਸ ਘਰ ਅੰਦਰ ਪਹੁੰਚਿਆਂ ਤਾਂ ਉਸ ਨੂੰ ਦੱਸਿਆ ਗਿਆ ਕਿ ਘਰ ਦੇ ਗੈਰੇਜ ਵਿਚ ਇਕ ਸੱਪ ਲੁੱਕਿਆ ਹੋਇਆ ਹੈ । ਜਦੋਂ ਉਹ ਅੰਦਰ ਪਹੁੰਚਿਆਂ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਇਹ ਇਕ ਨਹੀਂ, ਸਗੋਂ 2 ਸੱਪ ਹਨ। 2 ਸੱਪ ਮਿਲਣਾ ਸਨੇਕ ਕੈਚਰ ਲਈ ਸਾਧਾਰਨ ਜਿਹੀ ਗੱਲ ਸੀ । ਜਦੋਂ ਉਸ ਨੇ ਸੱਪ ਨੂੰ ਲੱਭਣਾ ਸ਼ੁਰੂ ਕੀਤਾ, ਤਾਂ ਉਸ ਦੀ ਨਜ਼ਰ ਇਕ ਸ਼ੇਲਫ ਉੱਤੇ ਪਈ, ਜਿਥੇ ਦੋਵੇਂ ਸੱਪ ਲੁੱਕ ਕੇ ਬੈਠੇ ਹੋਏ ਸਨ, ਜਿਸ ਤੋਂ ਬਾਅਦ ਸਨੇਕ ਕੈਚਰ ਨੇ ਇਸ ਦੀ ਇਕ ਤਸਵੀਰ ਵੀ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀ।


Related News