ਨਵੇਂ ਸਾਲ ਦੀ ਪਹਿਲੀ ਸਵੇਰ ਡੈਨਮਾਰਕ ਦੀ ਮਹਾਰਾਣੀ ਮਾਰਗਰੇਥ II ਨੇ ਕੀਤਾ ਇਹ ਐਲਾਨ
Monday, Jan 01, 2024 - 10:49 AM (IST)

ਇੰਟਰਨੈਸ਼ਨਲ ਡੈਸਕ: ਨਵੇਂ ਸਾਲ ਦੀ ਪਹਿਲੀ ਸਵੇਰ ਵੱਡੀ ਖ਼ਬਰ ਸਾਹਮਣੇ ਆਈ ਹੈ। ਡੈਨਮਾਰਕ ਦੀ ਮਹਾਰਾਣੀ ਮਾਰਗਰੇਥ II ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਮਹੀਨੇ 14 ਜਨਵਰੀ ਨੂੰ ਆਪਣਾ ਅਹੁਦਾ ਛੱਡ ਦੇਣਗੇ। ਉਨ੍ਹਾਂ ਦੱਸਿਆ ਕਿ ਉਹ 14 ਜਨਵਰੀ ਨੂੰ ਗੱਦੀ ਆਪਣੇ ਪੁੱਤਰ ਨੂੰ ਸੌਂਪੇਗੀ। ਮਹਾਰਾਣੀ ਮਾਰਗਰੇਥ II ਨੇ ਗੱਦੀ 'ਤੇ ਬੈਠ ਕੇ ਅੱਧੀ ਸਦੀ ਪੂਰੀ ਕਰ ਲਈ ਹੈ। ਉਸ ਨੇ ਆਪਣੇ 52 ਸਾਲਾਂ ਦੌਰਾਨ ਡੈਨਮਾਰਕ ਦੇ ਸ਼ਾਹੀ ਪਰਿਵਾਰ ਨੂੰ ਆਧੁਨਿਕ ਬਣਾਉਣ ਲਈ ਜੋ ਕੁਝ ਕੀਤਾ ਉਸ ਲਈ ਉਸ ਦੀ ਸ਼ਲਾਘਾ ਕੀਤੀ ਜਾਂਦੀ ਹੈ।
31 ਸਾਲ ਦੀ ਉਮਰ ਵਿਚ ਸੰਭਾਲੀ ਸੀ ਗੱਦੀ
ਡੈਨਮਾਰਕ ਦੀ ਮਹਾਰਾਣੀ ਮਾਰਗਰੇਥ II ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ 52 ਸਾਲਾਂ ਬਾਅਦ ਅਹੁਦਾ ਛੱਡਣ ਅਤੇ ਆਪਣੇ ਪੁੱਤਰ ਕ੍ਰਾਊਨ ਪ੍ਰਿੰਸ ਫਰੈਡਰਿਕ ਨੂੰ ਗੱਦੀ ਸੌਂਪਣ ਦੀ ਯੋਜਨਾ ਬਣਾ ਰਹੀ ਹੈ। ਮਹਾਰਾਣੀ ਨੂੰ ਯੂਰਪ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਸ਼ਾਸਕ ਵਜੋਂ ਜਾਣਿਆ ਜਾਂਦਾ ਹੈ। ਉਸਨੇ ਆਪਣੇ ਨਵੇਂ ਸਾਲ ਦੇ ਭਾਸ਼ਣ ਦੌਰਾਨ ਘੋਸ਼ਣਾ ਕੀਤੀ ਕਿ ਉਹ 14 ਜਨਵਰੀ ਨੂੰ ਆਪਣਾ ਅਹੁਦਾ ਛੱਡ ਦੇਵੇਗੀ ਜੋ ਕਿ ਉਸ ਨੇ ਆਪਣੇ ਪਿਤਾ ਕਿੰਗ ਫਰੈਡਰਿਕ IX ਦੀ ਮੌਤ ਤੋਂ ਬਾਅਦ ਸਾਂਭਿਆ ਸੀ ਅਤੇ ਇਹ 31 ਸਾਲ ਦੀ ਉਮਰ ਵਿੱਚ ਗੱਦੀ 'ਤੇ ਬੈਠਣ ਦੀ ਉਸ ਦੀ ਵਰ੍ਹੇਗੰਢ ਹੈ।
ਪੜ੍ਹੋ ਇਹ ਅਹਿਮ ਖ਼ਬਰ-ਯੁੱਧ ਦੇ ਬਾਵਜੂਦ ਯੂਕ੍ਰੇਨ ਪਰਤ ਰਹੇ ਵਿਦੇਸ਼ੀ ਨਾਗਰਿਕ ਤੇ ਭਾਰਤੀ ਵਿਦਿਆਰਥੀ
ਮਾਰਗਰੇਥ II (83) ਨੇ ਕਿਹਾ ਕਿ ਉਸਨੇ 2023 ਦੇ ਸ਼ੁਰੂ ਵਿੱਚ ਪਿੱਠ ਦੀ ਸਰਜਰੀ ਤੋਂ ਬਾਅਦ "ਭਵਿੱਖ ਬਾਰੇ ਵਿਚਾਰ" ਕੀਤੇ ਸਨ ਅਤੇ ਇਸ ਬਾਰੇ ਵਿੱਚ ਆਪਣੇ ਪੁੱਤਰ ਨੂੰ ਤਾਜ ਦੀਆਂ ਜ਼ਿੰਮੇਵਾਰੀਆਂ ਕਦੋਂ ਸੌਂਪੀਆਂ ਸਨ। ਉਸਨੇ ਆਪਣੇ ਭਾਸ਼ਣ ਵਿੱਚ ਕਿਹਾ, "ਮੈਂ ਫ਼ੈਸਲਾ ਕੀਤਾ ਹੈ ਕਿ ਹੁਣ ਸਹੀ ਸਮਾਂ ਹੈ।" ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਇੱਕ ਬਿਆਨ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਤਹਿ ਦਿਲੋਂ ਧੰਨਵਾਦ ਕੀਤਾ। ਉਸਨੇ ਅੱਗੇ ਕਿਹਾ, "ਰਾਜ ਲਈ ਉਸ ਦੇ ਜੀਵਨ ਭਰ ਦੇ ਸਮਰਪਣ ਅਤੇ ਅਣਥੱਕ ਯਤਨਾਂ ਲਈ ਮਹਾਰਾਣੀ ਦਾ ਦਿਲੋਂ ਧੰਨਵਾਦ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।