ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਰਾਇਲ ਏਅਰ ਫੋਰਸ ਨੂੰ ਭੇਜਿਆ ਸ਼ੁੱਭਕਾਮਨਾ ਸੰਦੇਸ਼

Monday, Apr 02, 2018 - 05:26 PM (IST)

ਲੰਡਨ (ਬਿਊਰੋ)— ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਬ੍ਰਿਟੇਨ ਦੇ ਰਾਇਲ ਏਅਰ ਫੋਰਸ (ਆਰ. ਏ. ਐੱਫ.) ਨੂੰ ਇਸ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ 'ਤੇ ਸੁੱਭਕਾਮਨਾਵਾਂ ਦਿੱਤੀਆਂ। ਆਰ. ਏ. ਐੱਫ. ਦੇ ਪਹਿਲੇ ਦਫਤਰ ਦੇ ਤੌਰ 'ਤੇ ਸੈਂਟਰਲ ਲੰਡਨ ਇਮਾਰਤ ਵਿਚ ਨਾਸ਼ਤੇ ਦੌਰਾਨ ਮਹਾਰਾਣੀ ਵੱਲੋਂ ਭੇਜਿਆ ਗਿਆ ਸ਼ੁੱਭਕਾਮਨਾ ਸੰਦੇਸ਼ ਪੜ੍ਹਿਆ ਗਿਆ। ਇਸ ਸੰਦੇਸ਼ ਮੁਤਾਬਕ 1 ਅਪ੍ਰੈਲ 1918 ਨੂੰ ਪਹਿਲੇ ਵਿਸ਼ਵ ਯੁੱਧ ਦੇ ਅਖੀਰ ਵਿਚ ਰਾਇਲ ਫਲਾਇੰਗ ਕੌਰਪਸ ਅਤੇ ਰਾਇਲ ਨੇਵਲ ਏਅਰ ਸਰਵਿਸ ਨੂੰ ਮਿਲਾ ਕੇ ਬ੍ਰਿਟੇਨ ਦੀ ਰਾਇਲ ਏਅਰ ਫੋਰਸ ਦਾ ਗਠਨ ਹੋਇਆ ਸੀ। ਇਹ ਦੁਨੀਆ ਦੀ ਸਭ ਤੋਂ ਪੁਰਾਣੀ ਸੁੰਤਤਰ ਏਅਰ ਫੋਰਸ ਹੈ। ਫੌਜੀ ਤਾਕਤ ਦਾ ਮਾਣ ਉਨ੍ਹਾਂ ਦੇ ਪਾਇਲਟਾਂ ਦੀ ਅਸਧਾਰਨ ਬਹਾਦੁਰੀ ਅਤੇ ਕੁਸ਼ਲਤਾ ਕਾਰਨ ਸੁਰੱਖਿਅਤ ਹੈ। ਮਹਾਰਾਣੀ ਐਲੀਜ਼ਾਬੇਥ ਦੂਜੀ ਨੇ ਆਪਣੇ ਸ਼ੁੱਭਕਾਮਨਾ ਸੰਦੇਸ਼ ਵਿਚ ਇਹ ਵੀ ਕਿਹਾ ਕਿ ਆਰ. ਏ. ਐੱਫ. ਨੇ ਆਪਣੀ ਚਲਾਕੀ ਨਾਲ ਸਾਡੀ ਆਜ਼ਾਦੀ ਦੀ ਰੱਖਿਆ ਕੀਤੀ ਹੈ। ਚੋਟੀ ਦੇ ਹਵਾਈ ਫੌਜੀ ਅਧਿਕਾਰੀਆਂ ਨੇ ਰਿਸੈਪਸ਼ਨ ਵਿਚ ਹਿੱਸਾ ਲਿਆ ਪਰ ਸੰਦੇਸ਼ ਨੂੰ ਪੜ੍ਹਨ ਦਾ ਕੰਮ 16 ਸਾਲਾ ਏਅਰਕ੍ਰਾਫਟਮੈਨ ਸ਼ਿਪ ਐਡਮ ਵੁੱਡ ਨੂੰ ਦਿੱਤਾ ਗਿਆ, ਜੋ ਆਰ. ਏ. ਐੱਫ. ਦੇ ਸਭ ਤੋਂ ਛੋਟੇ ਮੈਂਬਰ ਹਨ।


Related News