ਦੂਜੇ ਵਿਸ਼ਵ ਯੁੱਧ ਦੀ ਯਾਦ ''ਚ ਆਯੋਜਿਤ ਪ੍ਰੋਗਰਾਮ ''ਚ ਸ਼ਾਮਲ ਹੋਏ ਮਹਾਰਾਣੀ ਤੇ ਟਰੰਪ

Wednesday, Jun 05, 2019 - 07:32 PM (IST)

ਦੂਜੇ ਵਿਸ਼ਵ ਯੁੱਧ ਦੀ ਯਾਦ ''ਚ ਆਯੋਜਿਤ ਪ੍ਰੋਗਰਾਮ ''ਚ ਸ਼ਾਮਲ ਹੋਏ ਮਹਾਰਾਣੀ ਤੇ ਟਰੰਪ

ਲੰਡਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੂਜੇ ਵਿਸ਼ਵ ਯੁੱਧ ਦੀ ਯਾਦ 'ਚ ਬੁੱਧਵਾਰ ਨੂੰ ਮਹਾਰਾਣੀ ਐਲੀਜ਼ਾਬੇਥ-2 ਨਾਲ ਪੋਟ੍ਰਸਮਾਊਥ ਸ਼ਹਿਰ 'ਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਏ। ਇਸ ਪ੍ਰੋਗਰਾਮ 'ਚ ਸੈਂਕੜਿਆਂ ਦੀ ਗਿਣਤੀ 'ਚ ਸਾਬਕਾ ਫੌਜੀ ਵੀ ਸ਼ਾਮਲ ਹੋਏ। ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਦੇ ਕਬਜ਼ੇ ਵਾਲੇ ਉੱਤਰ-ਪੱਛਮੀ ਯੂਰਪ ਨੂੰ ਆਜ਼ਾਦ ਕਰਾਉਣ ਦੀ ਸ਼ੁਰੂਆਤ ਦੀ ਇਹ 75ਵੀਂ ਵਰ੍ਹੇਗੰਢ ਹੈ।

PunjabKesari
ਇਸ ਨੂੰ ਅਪਰੇਸ਼ਨਲ ਨੇਪਚਿਊਨ ਜਾਂ 'ਡੀ-ਡੇ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਇਤਿਹਾਸ ਦੇ ਸਭ ਤੋਂ ਵੱਡੇ ਸੰਯੁਕਤ ਥਲ ਸੈਨਾ, ਹਵਾਈ ਫੌਜ ਅਤੇ ਨੌ-ਸੈਨਾ ਅਭਿਆਨ ਦੇ ਸਨਮਾਨ 'ਚ ਦੁਨੀਆ ਦੇ 15 ਨੇਤਾਵਾਂ ਦੀ ਮੇਜ਼ਬਾਨੀ ਕਰ ਰਹੀ ਹੈ। ਦੱਸ ਦਈਏ ਕਿ ਟਰੰਪ ਬ੍ਰਿਟੇਨ ਦੀ 3 ਦਿਨਾਂ ਯਾਤਰਾ 'ਤੇ ਹਨ। ਥੈਰੇਸਾ ਨੇ ਇਸ ਅਭਿਆਨ ਨੂੰ ਅੰਤਰਰਾਸ਼ਟਰੀ ਸਹਿਯੋਗ ਦਾ ਇਕ ਇਤਿਹਾਸਕ ਪਲ ਦੱਸਿਆ ਹੈ।

PunjabKesari


author

Khushdeep Jassi

Content Editor

Related News