ਕਿਊਬਿਕ ''ਚ ਕੋਰੋਨਾ ਦੇ ਨਵੇਂ 219 ਮਾਮਲੇ ਦਰਜ, ਬਾਰ ਫੈਲਾਅ ਰਹੇ ਵਾਇਰਸ
Saturday, Sep 12, 2020 - 03:57 PM (IST)
ਮਾਂਟਰੀਅਲ- ਕਿਊਬਿਕ ਸਿਹਤ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 219 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਕਾਰਨ ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 64,463 ਹੋ ਗਈ ਹੈ। 3 ਲੋਕਾਂ ਦੀ ਮੌਤ ਹੋਣ ਨਾਲ ਸੂਬੇ ਵਿਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5,774 ਹੋ ਗਈ ਹੈ। ਪੀੜਤਾਂ ਵਿਚੋਂ ਵਧੇਰੇ ਲੋਕ ਬਾਰ ਵਿਚ ਘੁੰਮਣ ਵਾਲੇ ਹਨ।
ਮਾਂਟਰੀਅਲ ਵਿਚ 40 ਨਵੇਂ ਮਾਮਲੇ ਆਉਣ ਨਾਲ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ 30,324 ਹੋ ਗਈ ਹੈ। ਸੂਬੇ ਵਿਚ 123 ਲੋਕ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ ਅਤੇ 12 ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹ ਆਈ. ਸੀ. ਯੂ. ਵਿਚ ਭਰਤੀ ਹਨ।
219 ਹੋਰ ਲੋਕਾਂ ਦੇ ਸਿਹਤਯਾਬ ਹੋਣ ਨਾਲ ਸ਼ੁੱਕਰਵਾਰ ਤੱਕ 56,843 ਲੋਕਾਂ ਦੇ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚੋਂ ਕਈ ਮਾਮਲੇ ਕਿਊਬਿਕ ਸਿਟੀ ਬਾਰ ਨਾਲ ਸਬੰਧਤ ਹਨ। ਇੱਥੇ ਬਹੁਤ ਸਾਰੇ ਨਿੱਜੀ ਪ੍ਰੋਗਰਾਮ ਹੋਏ ਹਨ। ਇਸ ਲਈ ਲੋਕਾਂ ਨੂੰ ਅਲਰਟ ਰਹਿਣ ਦੀ ਲੋੜ ਹੈ। ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਵੀ ਕਿਹਾ ਸੀ ਕਿ ਹਰੇ ਤੇ ਪੀਲੇ ਜ਼ੋਨ ਵਿਚ ਆਉਣ ਵਾਲੇ ਖੇਤਰਾਂ ਵਿਚ ਵਿਦਿਆਰਥੀ ਸਕੂਲਾਂ ਦੇ ਬਾਹਰ ਖੇਡਣ ਅਤੇ ਕਲਾਕਾਰੀ ਵਰਗੀਆਂ ਗਤੀਵਿਧੀਆਂ ਵਿਚ ਹਿੱਸਾ ਲੈ ਸਕਦੇ ਹਨ ਪਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਬੱਚਿਆਂ ਦੇ ਮਾਪੇ ਚਿੰਤਾ ਵਿਚ ਹਨ।