ਕੈਨੇਡਾ ਦੇ ਇਸ ਸੂਬੇ ''ਚ ਜਾਣ ਤੋਂ ਪਹਿਲਾਂ ਜਾਣ ਲਓ ਨਵੇਂ ਨਿਯਮ, ਲੱਗ ਰਹੇ ਭਾਰੀ ਜੁਰਮਾਨੇ

10/01/2020 1:27:23 PM

ਮਾਂਟਰੀਅਲ- ਕੋਰੋਨਾ ਕਾਰਨ ਕੈਨੇਡਾ ਦੇ ਸੂਬੇ ਕਿਊਬਿਕ ਦੇ ਤਿੰਨ ਇਲਾਕਿਆਂ ਨੂੰ ਰੈੱਡ ਜ਼ੋਨ ਐਲਾਨਿਆ ਗਿਆ ਹੈ। ਜੇਕਰ ਕੋਈ ਇੱਥੇ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 1000 ਡਾਲਰ ਦਾ ਜੁਰਮਾਨਾ ਭਰਨਾ ਪਵੇਗਾ। ਬੀਤੀ ਰਾਤ ਤੋਂ ਗ੍ਰੇਟਰ ਮਾਂਟਰੀਅਲ ਏਰੀਏ ਸਣੇ 3 ਖੇਤਰਾਂ ਨੂੰ ਉੱਚ ਖਤਰੇ ਵਿਚ ਰੱਖਿਆ ਗਿਆ ਹੈ। 

ਮੁੱਖ ਮੰਤਰੀ ਫਰੈਂਕੋਇਸ ਲਾਗਾਉਲਟ ਨੇ ਕਿਹਾ ਕਿ ਬੁੱਧਵਾਰ ਤੋਂ ਨਿੱਜੀ ਘਰਾਂ ਵਿਚ ਵੀ ਜ਼ਰੂਰਤ ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ। ਜੇਕਰ ਕੋਈ ਘਰਾਂ ਵਿਚ ਭੀੜ ਇਕੱਠੀ ਕਰਕੇ ਪਾਰਟੀਆਂ ਕਰਦਾ ਫੜਿਆ ਗਿਆ ਤਾਂ ਪੁਲਸ ਕੋਲ ਇਹ ਤਾਕਤ ਹੈ ਕਿ ਉਹ ਉਨ੍ਹਾਂ ਜੁਰਮਾਨਾ ਠੋਕੇ। 

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਸਕੂਲ ਭੇਜਣ ਤੇ ਸਿਹਤ ਸੁਰੱਖਿਆ ਨੂੰ ਲਾਜ਼ਮੀ ਬਣਾਉਣ ਲਈ ਸਖਤਾਈ ਕਰ ਰਹੇ ਹਾਂ ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਲੋਕਾਂ ਨੂੰ ਪਾਰਕਾਂ ਵਿਚ ਵੀ ਇਕੱਠੇ ਹੋਣ ਦੀ ਇਜ਼ਾਜ਼ਤ ਨਹੀਂ ਹੈ। ਇਸ ਦੇ ਨਾਲ ਹੀ ਰੈੱਡ ਜ਼ੋਨ ਵਿਚ ਰਹਿਣ ਵਾਲੇ ਲੋਕਾਂ ਨੂੰ ਦੂਜੇ ਖੇਤਰਾਂ ਵਿਚ ਘੁੰਮਣ-ਫਿਰਨ ਤੇ ਖਾਣ-ਪੀਣ ਦੀ ਇਜਾਜ਼ਤ ਨਹੀਂ ਕਿਉਂਕਿ ਇਸ ਤਰ੍ਹਾਂ ਲੋਕ ਹੋਰਾਂ ਨੂੰ ਵੀ ਬੀਮਾਰ ਕਰ ਸਕਦੇ ਹਨ। ਹਰੇਕ ਵਿਅਕਤੀ ਨੂੰ ਹਮੇਸ਼ਾ ਮਾਸਕ ਲਗਾ ਕੇ ਹੀ ਘਰੋਂ ਨਿਕਲਣਾ ਪਵੇਗਾ। ਬਾਰ-ਕੈਸੀਨੋ ਵੀ ਬੰਦ ਰਹਿਣਗੇ। ਪੂਜਾ ਘਰਾਂ ਵਿਚ ਵੀ 25 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ। 


Lalita Mam

Content Editor

Related News