ਪਿੱਟ-ਬੁੱਲ ਨੇ ਪਾਰਕ ''ਚ ਕੀਤਾ ਬੱਚੀ ਨੂੰ ਜ਼ਖਮੀ, ਮਾਲਕ ਨੂੰ ਹੋ ਸਕਦੀ ਹੈ ਗੰਭੀਰ ਸਜ਼ਾ

02/23/2018 9:50:41 PM

ਕਿਊਬਿਕ— ਕਿਊਬਿਕ ਦੇ ਇਕ ਜੱਜ ਨੇ ਇਕ ਅਜਿਹੇ ਵਿਅਕਤੀ ਲਈ ਤਿੰਨ ਸਾਲ ਦੀ ਸਖਤ ਸਜ਼ਾ ਦਾ ਸੁਝਾਅ ਦਿੱਤਾ, ਜਿਸ ਦੇ ਪਿੱਟ-ਬੁੱਲ ਨਸਲ ਦੇ ਕੁੱਤੇ ਨੇ ਇਕ 7 ਸਾਲਾਂ ਬੱਚੀ ਨੂੰ ਪਾਰਕ 'ਚ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। 
ਕਿਊਬਿਕ ਕੋਰਟ ਦੇ ਜੱਜ ਪੀਅਰੇ ਬੀਲਿਸਲੇ ਨੇ ਵੀਰਵਾਰ ਨੂੰ ਕਰੀਮ ਜੀਨ ਗੀਲਸ ਨੂੰ ਇਕ ਅਪਰਾਧਿਕ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ। ਇਹ ਮਾਮਲਾ 2015 ਦਾ ਹੈ ਜਦੋਂ ਕਰੀਮ ਦੇ ਪਿੱਟਬੁੱਲ ਨਸਲ ਦੇ ਕੁੱਤੇ ਨੇ ਇਕ ਸੱਤ ਸਾਲਾਂ ਬੱਚੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ 'ਚ ਬੱਚੀ ਦੇ ਚਿਹਰੇ ਤੇ ਸਰੀਰ 'ਤੇ ਕਈ ਗੰਭੀਰ ਜ਼ਖਮ ਹੋਏ ਸਨ। ਕ੍ਰਾਊਨ ਅਟਾਰਨੀ ਕਲੋਡੀ ਗਿਲਬਰਟ ਨੇ ਕਿਹਾ ਕਿ ਜੀਨ ਗੀਲਸ ਨੂੰ ਘੱਟ ਤੋਂ ਘੱਟ ਤਿੰਨ ਸਾਲ ਦੀ ਸਖਤ ਸਜ਼ਾ ਹੋਣੀ ਚਾਹੀਦੀ ਹੈ, ਕਿਉਂਕਿ ਇਸ ਮਾਮਲੇ 'ਚ ਬੱਚੀ ਗੰਭੀਰ ਜ਼ਖਮੀ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੋਸ਼ੀ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਤੇ ਉਸ ਨੂੰ ਆਪਣੇ ਅਪਰਾਧ ਸਬੰਧੀ ਕੋਈ ਪਛਤਾਵਾ ਜਾਂ ਬੱਚੀ ਨਾਲ ਕੋਈ ਹਮਦਰਦੀ ਨਹੀਂ ਲੱਗ ਰਹੀ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧਾਂ ਲਈ ਦੋਸ਼ੀਆਂ ਨੂੰ 10 ਸਾਲ ਤੱਕ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।


Related News