ਪਾਕਿ ਦੀ ਇਸ ਮਸ਼ਹੂਰ ਅਭਿਨੇਤਰੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਦੋਸ਼ੀਆਂ ਨੇ ਮਾਰੀਆਂ ਸਨ ਗੋਲੀਆਂ (ਦੇਖੋ ਤਸਵੀਰਾਂ)

12/02/2016 12:33:14 PM

ਲਾਹੌਰ— ਹਾਲ ਹੀ ''ਚ ਹੋਈ ਪਾਕਿਸਤਾਨ ਦੀ ਮਸ਼ਹੂਰ ਅਭਿਨੇਤਰੀ ਕਿਸਮਤ ਬੇਗ ਦੀ ਮੌਤ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਮਾਰਨ ਤੋਂ ਪਹਿਲਾਂ ਉਸ ਦਾ ਦੋਸ਼ੀਆਂ ਵਲੋਂ ਬਲਾਤਕਾਰ ਕੀਤਾ ਗਿਆ ਸੀ ਅਤੇ ਫਿਰ ਉਸ ''ਤੇ ਗੋਲੀਆਂ ਚਲਾਈਆਂ ਗਈਆਂ। ਹੁਣ ਪਾਕਿਸਤਾਨੀ ਰੰਗਮੰਚ ਦੀ ਕਲਾਕਾਰ ਕਿਸਮਤ ਬੇਗ ਦੀ ਹੱਤਿਆ ''ਚ ਕਥਿਤ ਤੌਰ ''ਤੇ ਸ਼ਾਮਲ ਨੂੰ ਲੈ ਕੇ ਮੁੱਖ ਸ਼ੱਕੀ ਰਾਣਾ ਮੁਜਾਮਿਲ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲਾਹੌਰ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਕਿਸਮਤ ਬੇਗ ਦੇ ਫੋਨ ''ਚੋਂ ਮਿਲੇ ਸੁਰਾਗ ਤੋਂ ਬਾਅਦ ਸ਼ੱਕੀਆਂ ਦਾ ਪਤਾ ਲਗਾਇਆ ਗਿਆ। ਅਧਿਕਾਰੀ ਨੇ ਦੱਸਿਆ ਅਸੀਂ ਮੁੱਖ ਦੋਸ਼ੀ ਰਾਣਾ ਮੁਜਾਮਿਲ ਅਤੇ ਉਸ ਦੇ ਤਿੰਨ ਸਹਿਯੋਗੀਆਂ ਨੂੰ ਗ੍ਰਿ੍ਰਫਤਾਰ ਕਰ ਲਿਆ ਹੈ। ਬੇਗ ਨੇ ਮੁਜਾਮਿਲ ਨਾਲ ਆਪਣੇ ਸੰਬੰਧ ਖਤਮ ਕਰ ਲਏ ਸਨ, ਜਿਸ ਤੋਂ ਬਾਅਦ ਉਸ ਨੇ ਆਪਣੇ ਸਹਿਯੋਗੀਆਂ ਨੂੰ ਬੇਗ ਦੀ ਜਾਨ ਲੈਣਾ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁਜਾਮਿਲ ਦਾ ਦਾਅਵਾ ਹੈ ਕਿ ਉਸ ਨੇ ਬੇਗ ਦਾ ਕਰੀਅਰ ਬਣਾਉਣ ਲਈ ਉਸ ''ਤੇ ਕਾਫੀ ਰਕਮ ਖਰਚ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਕੰਮ ਪੂਰਾ ਹੋਣ ਤੋਂ ਬਾਅਦ ਹੱਤਿਆਰਿਆਂ ਨੇ ਮੁਜਾਲਿਮ ਨੂੰ ਉਸ ਦੇ ਸੈੱਲ ਫੋਨ ''ਤੇ ਸੂਚਨਾ ਦਿੱਤੀ ਸੀ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਾਨੂੰਨ ਮੰਤਰੀ ਰਾਣਾ ਸਨਾਉੱਲਾਹ ਨੇ ਕਿਹਾ ਕਿ ਸ਼ੱਕੀਆਂ ਦਾ ਸੰਬੰਧ ਵੀ ਰੰਗਮੰਚ ਉਦਯੋਗ ਨਾਲ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੱਕੀਆਂ ਨੂੰ ਫੈਸਲਾਬਾਦ ਅਤੇ ਗੁਜਰਾਂਵਾਲਾ ਤੋਂ ਗ੍ਰਿਫਤਾਰ ਕੀਤਾ ਗਿਆ। ਅਭਿਨੇਤਰੀ ਹੋਣ ਦੇ ਨਾਲ ਬੇਗ ਇਕ ਡਾਂਸਰ ਵੀ ਹੈ। ਬੇਗ 25 ਨਵੰਬਰ ਦਾ ਇਕ ਨਾਟਕ ਮੰਚਨ ਕਰਨ ਤੋਂ ਬਾਅਦ ਘਰ ਵਾਪਸ ਆ ਰਹੀ ਸੀ, ਇਸੇ ਦੌਰਾਨ ਕਾਰ ਅਤੇ ਮੋਟਰਸਾਈਕਲ ''ਤੇ ਆਏ ਹਮਲਾਵਰਾਂ ਨੇ ਫਿਰੋਜ਼ਪੁਰ ਰੋਡ ''ਤੇ ਉਸ ਦੀ ਗੱਡੀ ਰੋਕੀ ਅਤੇ ਇਸ ਤੋਂ ਬਾਅਦ ਉਸ ਨਾਲ ਜਬਰਨ ਰੇਪ ਕਰਕੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਬੇਗ ਅਤੇ ਉਸ ਦੇ ਡਰਾਈਵਰ ਨੂੰ ਗੰਭੀਰ ਹਾਲਤ ''ਚ ਸਰਵਿਸੇਜ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਿਆਦਾ ਖੂਨ ਵਹਿਣ ਕਾਰਨ ਬੇਗ ਨੇ ਦਮ ਤੋੜ ਦਿੱਤਾ ਸੀ ਅਤੇ ਉਸ ਦਾ ਡਰਾਈਵਰ ਚਾਲਕ ਬੱਚ ਗਿਆ।


Related News