ਪੰਜਾਬ ਦੇ ਇਸ ਇਲਾਕੇ 'ਚ ਡਿੱਗੀ ਅਸਮਾਨੀ ਬਿਜਲੀ! ਵੇਖੋ ਮੌਕੇ ਦੀਆਂ ਤਸਵੀਰਾਂ

Thursday, Jun 11, 2026 - 11:12 AM (IST)

ਪੰਜਾਬ ਦੇ ਇਸ ਇਲਾਕੇ 'ਚ ਡਿੱਗੀ ਅਸਮਾਨੀ ਬਿਜਲੀ! ਵੇਖੋ ਮੌਕੇ ਦੀਆਂ ਤਸਵੀਰਾਂ

ਖੰਨਾ (ਵਿਪਨ): ਪੰਜਾਬ ਦੇ ਕਈ ਹਿੱਸਿਆਂ ਵਿਚ ਤੜਕਸਾਰ ਹੋਈ ਬਰਸਾਤ ਕਾਰਨ ਜਿੱਥੇ ਤਪਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਉੱਥੇ ਹੀ ਮੀਂਹ ਤੋਂ ਪਹਿਲਾਂ ਗਰਜੇ ਬਦਲ ਅਤੇ ਬਿਜਲੀ ਨੇ ਕਈ ਥਾਵਾਂ ਤੇ ਮੁਸੀਬਤ ਵੀ ਖੜੀ ਕੀਤੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਖੰਨਾ ਸ਼ਹਿਰ ਦੇ ਛੋਟਾ ਖੰਨਾ ਇਲਾਕੇ ਵਿਚ ਜਿੱਥੇ ਮੀਂਹ ਦੇ ਨਾਲ ਗਰਜੀ ਬਿਜਲੀ ਨੇ ਇਕ ਲਗਭਗ 150 ਸਾਲ ਪੁਰਾਣੇ ਦਰਖ਼ਤ ਨੂੰ ਆਪਣਾ ਨਿਸ਼ਾਨਾ ਬਣਾਇਆ।

ਇਲਾਕਾ ਨਿਵਾਸੀਆਂ ਅਨੁਸਾਰ ਤੜਕਸਾਰ ਇਸ ਦਰਖ਼ਤ 'ਤੇ ਬਿਜਲੀ ਡਿੱਗਣ ਨਾਲ ਨੇੜਲੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਦਰਖ਼ਤ 'ਤੇ ਬਿਜਲੀ ਪੈਣ ਕਾਰਨ ਦਰਖ਼ਤ ਨੇੜਲੇ ਘਰਾਂ ਦੇ ਨਾਲ-ਨਾਲ ਬਿਜਲੀ ਦੀ ਤਾਰਾਂ 'ਤੇ ਡਿੱਗ ਗਿਆ, ਜਿਸ ਨਾਲ ਘਰਾਂ ਦੇ ਬਨੇਰਿਆਂ ਨੂੰ ਤਾਂ ਨੁਕਸਾਨ ਪਹੁੰਚਿਆ ਹੀ ਹੈ। ਬਿਜਲੀ ਦੀਆਂ ਤਾਰਾਂ ਵੀ ਇਸ ਨਾਲ ਟੁੱਟ ਗਈਆਂ। ਗ਼ਨੀਮਤ ਇਹ ਰਹੀ ਕਿ ਹਾਦਸੇ ਦੇ ਵੇਲੇ ਲੋਕ ਘਰਾਂ ਵਿਚ ਸੁੱਤੇ ਪਏ ਸਨ, ਜੇਕਰ ਉਹ ਬਾਹਰ ਹੁੰਦੇ ਤਾਂ ਕੋਈ ਅਨਸੁਖਾਵੀਂ ਘਟਨਾ ਵੀ ਵਾਪਰ ਸਕਦੀ ਸੀ। ਵੇਖੋ ਬਿਜਲੀ ਕਾਰਨ ਹੋਏ ਨੁਕਸਾਨ ਨੂੰ ਬਿਆਨ ਕਰਦੀਆਂ ਕੁਝ ਤਸਵੀਰਾਂ- 

PunjabKesari

PunjabKesari

PunjabKesari

PunjabKesari

PunjabKesari

PunjabKesari

 

 


author

Anmol Tagra

Content Editor

Related News