ਪੰਜਾਬ: ਖੇਤਾਂ ’ਚੋਂ ਛੱਲੀਆਂ ਤੋੜਨ ਨੂੰ ਲੈ ਕੇ ਚੱਲੀਆਂ ਕਿਰਪਾਨਾਂ ਤੇ ਗੋਲੀਆਂ
Monday, Jun 08, 2026 - 02:03 PM (IST)
ਝਬਾਲ(ਨਰਿੰਦਰ)- ਪਿੰਡ ਠੱਠਗੜ੍ਹ ਵਿਖੇ ਖੇਤਾਂ ਵਿਚੋਂ ਛੱਲੀਆਂ ਤੋੜਣ ਨੂੰ ਲੈ ਕੇ ਕਿਰਪਾਨਾਂ ਤੇ ਗੋਲੀਆਂ ਚੱਲਣ ਨਾਲ ਦੋਵਾਂ ਧਿਰਾਂ ਦੇ ਚਾਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਖੇਤ ਦੇ ਮਾਲਕ ਕਸ਼ਮੀਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਠੱਠਗੜ੍ਹ ਦੇ ਬਿਆਨਾਂ ਅਨੁਸਾਰ ਉਸ ਦੇ ਖੇਤਾਂ ਦੇ ਨੇੜੇ ਰਹਿੰਦਾ ਸ਼ਮਸ਼ੇਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਠੱਠਗੜ੍ਹ ਦੇ ਪਰਿਵਾਰਕ ਮੈਂਬਰ ਅਕਸਰ ਹੀ ਉਸਦੇ ਖੇਤਾਂ ਵਿਚੋਂ ਚੋਰੀ ਛੱਲੀਆਂ ਤੋੜ ਲੈਂਦੇ ਸਨ। ਇਸ ਸਬੰਧੀ ਉਸ ਨੇ ਉਨ੍ਹਾਂ ਨੂੰ ਛੱਲੀਆਂ ਤੋੜਣ ਤੋਂ ਕਈ ਵਾਰ ਰੋਕਿਆ। ਬੀਤੀ ਰਾਤ ਜਦੋਂ ਉਹ ਬਾਥਰੂਮ ਕਰਨ ਲਈ ਉੱਠਿਆ ਤਾਂ ਸ਼ਮਸ਼ੇਰ ਸਿੰਘ ਉਸ ਦੇ ਖੇਤਾਂ ਵਿਚੋਂ ਛੱਲੀਆਂ ਤੋੜ ਰਿਹਾ ਸੀ, ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਅਗਲੇ ਦਿਨ ਰਾਤ 9 ਕੁ ਵਜੇ ਸ਼ਮਸ਼ੇਰ ਸਿੰਘ ਉਨ੍ਹਾਂ ਦੇ ਘਰ ਆਇਆ ਤੇ ਪਿਸਤੌਲ ਕੱਢ ਕੇ ਜਾਨੋਂ ਮਾਰਨ ਦੀ ਧਮਕੀਆਂ ਦੇਣੀਆਂ ਸ਼ੂਰੂ ਕਰ ਦਿੱਤੀਆਂ। ਮਾਰ ਦੇਣ ਦੀ ਨੀਅਤ ਨਾਲ ਮੇਰੇ ਵੱਲ ਸਿੱਧਾ ਫਾਇਰ ਕੀਤਾ ਜੋ ਉਸ ਦੇ ਸਿਰ ਉਪਰੋਂ ਦੀ ਲੰਘ ਗਿਆ।
ਇਹ ਵੀ ਪੜ੍ਹੋ- ਰਿਟਾਇਰਡ ASI ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਕੀਤੇ ਵੱਡੇ ਖੁਲਾਸੇ
ਕੁਝ ਸਮੇਂ ਬਾਅਦ 8-10 ਵਿਅਕਤੀ ਉਨ੍ਹਾਂ ਦੇ ਘਰ ਦਾਖਲ ਹੋਏ ਅਤੇ ਕਸ਼ਮੀਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਕਤ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਸ਼ਮਸ਼ੇਰ ਸਿੰਘ ਪੁੱਤਰ ਹਰਭਾਲ ਸਿੰਘ, ਬਲਰਾਜ ਸਿੰਘ ਪੁੱਤਰ ਕਰਮਜੀਤ ਸਿੰਘ, ਕਰਮਜੀਤ ਸਿੰਘ ਪੁੱਤਰ ਸੋਹਣ ਸਿੰਘ, ਧਰਮ ਸਿੰਘ ਪੁੱਤਰ ਸੋਹਣ ਸਿੰਘ, ਜੋਗਾ ਸਿੰਘ ਪੁੱਤਰ ਧਰਮ ਸਿੰਘ, ਸੱਤਪਾਲ ਸਿੰਘ ਪੁੱਤਰ ਸੋਹਣ ਸਿੰਘ, ਗੁਰਕੀਰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀਆਨ ਪਿੰਡ ਠੱਠਗੜ੍ਹ ਅਤੇ 5/6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ: ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਦੋਸਤ ਵੱਲੋਂ ਵਿਆਹ...
ਦੂਜੇ ਪਾਸੇ ਸ਼ਮਸ਼ੇਰ ਸਿੰਘ ਪੁੱਤਰ ਹਰਭਾਲ ਸਿੰਘ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਛੋਟਾ ਲੜਕਾ ਤੇ ਲੜਕੀ ਨੇ ਕਸ਼ਮੀਰ ਸਿੰਘ ਦੇ ਖੇਤ ਵਿਚੋਂ ਦੋ ਛੱਲੀਆਂ ਤੋੜ ਲਈਆਂ ਸਨ, ਜਿਸ ’ਤੇ ਕਸ਼ਮੀਰ ਨੇ ਬੱਚਿਆਂ ਦੀ ਕੁੱਟਮਾਰ ਕਰਕੇ ਉਨ੍ਹਾਂ ਦਾ ਸਾਈਕਲ ਖੋਹ ਲਿਆ। ਸ਼ਾਮ ਵੇਲੇ ਉਸ ਦੀ ਮਾਤਾ ਉਨ੍ਹਾਂ ਦੇ ਘਰ ਗਈ ਤੇ ਕਿਹਾ ਕਿ ਬੱਚਿਆਂ ਤੋਂ ਗਲਤੀ ਹੋ ਗਈ ਹੈ ਅਤੇ ਸਾਈਕਲ ਵਾਪਸ ਦੇ ਦਿਓ। ਸ਼ਾਮ ਵੇਲੇ ਉਸ ਨੂੰ ਫ਼ੋਨ ਆਇਆ ਕਿ ਸ਼ਾਹ ਜੀ ਘਰੋਂ ਬਾਹਰ ਆਇਓ, ਜਦੋਂ ਉਹ ਬਾਹਰ ਆਇਆ ਤਾਂ ਕਸ਼ਮੀਰ ਸਿੰਘ, ਮੇਜਰ ਸਿੰਘ, ਹਾਸ਼ਮ ਸਿੰਘ, ਰਾਜਾ, ਵਿੱਕੀ ਅਤੇ 15/20 ਅਣਪਛਾਤੇ ਵਿਅਕਤੀਆਂ ਨੇ ਗੇਟ ਵਿਚ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਰਪਾਨਾਂ ਤੇ ਦਾਤਰਾਂ ਨਾਲ ਹਮਲਾ ਕਰਕੇ ਉਸ ਨੂੰ ਅਤੇ ਚਾਚਾ ਕਰਮਜੀਤ ਸਿੰਘ ਤੇ ਚਰੇਰੇ ਭਰਾ ਰਾਜਾ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਰੌਲਾ ਪਾਉਣ ਤੇ ਉਕਤ ਵਿਅਕਤੀ ਫ਼ਰਾਰ ਹੋ ਗਏ। ਇਸ ਸਬੰਧੀ ਬੇਸ਼ੱਕ ਇਕ ਧਿਰ ਦਾ ਕੇਸ ਦਰਜ ਹੋ ਗਿਆ ਪ੍ਰੰਤੂ ਦੂਸਰੀ ਧਿਰ ਸਬੰਧੀ ਪੁੱਛਣ ਲਈ ਜਦੋਂ ਵਾਰ-ਵਾਰ ਥਾਣਾ ਮੁਖੀ ਝਬਾਲ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਵੱਡੀ ਅਪਡੇਟ, 12 ਜੂਨ ਤੱਕ ਹੋ ਗਈ ਵੱਡੀ ਭਵਿੱਖਬਾਣੀ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
