ਚੰਡੀਗੜ੍ਹ ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ, ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੜ੍ਹੋ ਕਿਸ ਨੇ ਲਈ ਜ਼ਿੰਮੇਵਾਰੀ

Sunday, Jun 14, 2026 - 04:06 PM (IST)

ਚੰਡੀਗੜ੍ਹ ਫਾਇਰਿੰਗ ਮਾਮਲੇ 'ਚ ਵੱਡੀ ਅਪਡੇਟ, ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੜ੍ਹੋ ਕਿਸ ਨੇ ਲਈ ਜ਼ਿੰਮੇਵਾਰੀ

ਚੰਡੀਗੜ੍ਹ (ਵੈੱਬ ਡੈਸਕ, ਸੁਸ਼ੀਲ) : ਚੰਡੀਗੜ੍ਹ ਦੇ ਸੈਕਟਰ-11 ਸਥਿਤ ਕੁਮਾਰ ਮੈਡੀਕਲ ਸਟੋਰ 'ਚ ਸਿਰਫ 22 ਸੈਕਿੰਡਾਂ ਅੰਦਰ 13 ਗੋਲੀਆਂ ਮਾਰ ਕੇ ਕੈਸ਼ੀਅਰ ਜਾਨਕੀ ਦਾਸ ਨੂੰ ਕਾਤਲਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਹੁਣ ਕਾਤਲਾਂ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਕਤਲਕਾਂਡ ਦੇ ਪਿੱਛੇ ਗੈਂਗਸਟਰ ਸਮੂਹਾਂ ਵਿਚਾਲੇ ਦੁਸ਼ਮਣੀ ਉੱਭਰ ਕੇ ਸਾਹਮਣੇ ਆਈ ਹੈ। ਗੋਲਡੀ ਢਿੱਲੋਂ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਢਿੱਲੋਂ ਗਰੁੱਪ ਨੇ ਕਿਹਾ ਕਿ ਜੋ ਵੀ ਲਾਰੈਂਸ ਗੈਂਗ ਦੀ ਮਦਦ ਕਰੇਗਾ, ਉਸਦਾ ਵੀ ਇਹੀ ਹਸ਼ਰ ਹੋਵੇਗਾ। ਫਿਲਹਾਲ ਜਗਬਾਣੀ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਭਖਦੀ ਗਰਮੀ ਵਿਚਾਲੇ ਮੁਲਾਜ਼ਮਾਂ ਦੀਆਂ ਲੱਗੀਆਂ ਮੌਜਾਂ

ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਬਾਈਕ ਸਵਾਰ ਕਾਤਲ ਕੁਮਾਰ ਬ੍ਰਦਰਜ਼ ਕੈਮਿਸਟ ’ਤੇ ਗੋਲੀਬਾਰੀ ਕਰਨ ਆਏ ਹੋਣ ਅਤੇ ਗਲਤੀ ਨਾਲ ਸ਼੍ਰੀ ਕੁਮਾਰ ਕੈਮਿਸਟ ਦੀ ਦੁਕਾਨ ’ਤੇ ਗੋਲੀਬਾਰੀ ਕਰ ਕੈਸ਼ੀਅਰ ਜਾਨਕੀ ਦਾਸ ਦਾ ਕਤਲ ਕਰ ਦਿੱਤਾ ਹੋਵੇ। ਕੁਮਾਰ ਬ੍ਰਦਰਜ਼ ਨੂੰ ਫਿਰੌਤੀ ਦੇ ਕਾਲ ਆਏ ਸਨ, ਜਦੋਂ ਕਿ ਸ਼੍ਰੀ ਕੁਮਾਰ ਕੈਮਿਸਟ ਦੇ ਮਾਲਕ ਰਾਜੀਵ ਗਰਗ ਨੂੰ ਕੋਈ ਧਮਕੀ ਭਰੇ ਕਾਲ ਨਹੀਂ ਆਏ। ਸ਼੍ਰੀ ਕੁਮਾਰ ਕੈਮਿਸਟ ਸ਼ਾਪ ’ਤੇ ਸ਼੍ਰੀ ਛੋਟੇ ਅੱਖਰ ਅਤੇ ਕੁਮਾਰ ਵੱਡੇ ਅੱਖਰ ਵਿਚ ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਅਲਰਟ ਮੋਡ 'ਤੇ ਪ੍ਰਸ਼ਾਸਨ, ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ

ਬੋਗਨਵਿਲਾ ਪਾਰਕ ਨੇੜਿਓਂ ਮਿਲੀ ਕਾਤਲਾਂ ਦੀ ਬਾਈਕ

ਕੁਮਾਰ ਕੈਮਿਸਟ ਦੇ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਮਾਮਲੇ 'ਚ ਚੰਡੀਗੜ੍ਹ ਪੁਲਸ ਨੂੰ ਅਹਿਮ ਸੁਰਾਗ ਮਿਲਿਆ ਹੈ। ਕਤਲ ਤੋਂ ਬਾਅਦ ਫ਼ਰਾਰ ਹੋਏ ਮੁਲਜ਼ਮਾਂ ਵੱਲੋਂ ਵਰਤੀ ਗਈ ਮੋਟਰਸਾਈਕਲ ਸੈਕਟਰ-3 ਸਥਿਤ ਬੋਗਨਵਿਲਾ ਪਾਰਕ ਨੇੜਿਓਂ ਬਰਾਮਦ ਕਰ ਲਈ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬਾਈਕ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਹਮਲਾਵਰ ਬਿਨਾਂ ਹੈਲਮੇਟ ਦੇ ਪੀ. ਜੀ. ਆਈ. ਵੱਲੋਂ ਆਏ ਸਨ ਅਤੇ ਵਾਰਦਾਤ ਤੋਂ ਬਾਅਦ ਸੈਕਟਰ-10/11 ਰਾਹੀਂ ਸੈਕਟਰ-3 ਪਹੁੰਚੇ। ਉਥੇ ਬਾਈਕ ਛੱਡ ਕੇ ਉਹ ਮੁੱਲਾਂਪੁਰ ਵੱਲ ਫ਼ਰਾਰ ਹੋ ਗਏ। ਪੁਲਸ ਹੁਣ ਬਾਈਕ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਜੁੱਟੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News