ਰੂਸ ਨਵੀਂ ਤਰ੍ਹਾਂ ਦੇ ਹਥਿਆਰ ਵਿਕਸਿਤ ਕਰਨ ਦੇ ਮਾਮਲੇ ''ਚ ਸਭ ਤੋਂ ਅੱਗੇ: ਪੁਤਿਨ

06/15/2020 12:46:51 AM

ਮਾਸਕੋ (ਸਪੁਤਨਿਕ): ਰੂਸੀ ਰਾਸ਼ਟਰਪਕੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਹਾਈਪਰਸੋਨਿਕ ਹਥਿਆਰਾਂ ਸਣੇ ਨਵੀਂ ਤਰ੍ਹਾਂ ਦੇ ਹਥਿਆਰ ਵਿਕਸਿਤ ਕਰਨ ਦੇ ਮਾਮਲੇ ਵਿਚ ਵਿਸ਼ਵ ਵਿਚ ਸਭ ਤੋਂ ਅੱਗੇ ਹੈ। 
ਸ਼੍ਰੀ ਪੁਤਿਨ ਨੇ ਐਤਵਾਰ ਨੂੰ ਰੋਸੀਆ1 ਟੀ.ਵੀ. ਚੈਨਲ 'ਤੇ ਪ੍ਰਸਾਰਿਤ ਬਿਆਨ ਵਿਚ ਕਿਹਾ ਕਿ ਅਸੀਂ ਸਿਰਫ ਆਪਣੀ ਰਸਮੀ ਫੌਜੀ ਤਾਕਤ ਦਾ ਆਧੁਨਿਕੀਕਰਣ ਹੀ ਨਹੀਂ ਕਰ ਰਹੇ ਹਾਂ ਬਲਕਿ ਨਵੀਂ ਤਰ੍ਹਾਂ ਦੇ ਹਥਿਆਰਾਂ ਨੂੰ ਵੀ ਵਿਕਸਿਤ ਕਰ ਰਹੇ ਹਾਂ। ਇਸ ਮਾਮਲੇ ਵਿਚ ਅਸੀਂ ਵਿਸ਼ਵਾਸ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਇਹ ਗੱਲ ਕਰਦਾ ਹਾਂ ਕਿ ਅੱਜ ਫਿਰ ਦੋਹਰਾ ਰਿਹਾ ਹਾਂ ਕਿ ਵਿਸ਼ਵ ਦੀਆਂ ਮੋਹਰੀ ਫੌਜੀ ਸ਼ਕਤੀਆਂ ਦੇ ਕੋਲ ਵੀ ਉਸ ਤਰ੍ਹਾਂ ਦੇ ਹਥਿਆਰ ਨਹੀਂ ਹੋਣਗੇ ਜਿਸ ਤਰ੍ਹਾਂ ਦੇ ਹਥਿਆਰ ਅੱਜ ਰੂਸ ਦੇ ਕੋਲ ਹਨ। ਮੇਰਾ ਮਤਲਬ ਹਾਈਪਰਸੋਨਿਕ ਹਥਿਆਰਾਂ ਨਾਲ ਹੈ ਪਰ 2018 ਤੋਂ ਬਾਅਦ ਤੋਂ ਅਜੇ ਤੱਕ ਕਿਸੇ ਦੇ ਕੋਲ ਵੀ ਇਸ ਤਰ੍ਹਾਂ ਦੇ ਹਥਿਆਰ ਨਹੀਂ ਹਨ। 


Baljit Singh

Content Editor

Related News