ਪੁਤਿਨ ਦਾ ਇਲਜ਼ਾਮ- ਪੱਛਮ ਨੇ ਭੜਕਾਇਆ ਯੁੱਧ, ਬੋਲੇ- ਹੁਣ ਜਿੰਨ ਬੋਤਲ 'ਚੋਂ ਬਾਹਰ ਆ ਗਿਆ ਹੈ

Tuesday, Feb 21, 2023 - 11:31 PM (IST)

ਇੰਟਰਨੈਸ਼ਨਲ ਡੈਸਕ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਪੱਛਮੀ ਦੇਸ਼ਾਂ 'ਤੇ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ ਅਤੇ ਗੁਆਂਢੀ ਦੇਸ਼ ਯੂਕ੍ਰੇਨ 'ਤੇ ਹਮਲੇ ਦਾ ਬਚਾਅ ਕੀਤਾ। ਪੁਤਿਨ ਨੇ ਆਪਣੇ ਸੰਬੋਧਨ ਵਿੱਚ ਰੂਸ ਅਤੇ ਯੂਕ੍ਰੇਨ ਨੂੰ ਪੱਛਮ ਦੇ ਦੋਹਰੇ ਮਾਪਦੰਡਾਂ ਦਾ "ਪੀੜਤ" ਦੱਸਿਆ ਅਤੇ ਕਿਹਾ ਕਿ ਰੂਸ, ਯੂਕ੍ਰੇਨ ਨਹੀਂ, ਆਪਣੀ ਹੋਂਦ ਲਈ ਲੜ ਰਿਹਾ ਹੈ। ਸ਼ੁੱਕਰਵਾਰ ਯੁੱਧ ਦੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਪੁਤਿਨ ਨੇ ਕਿਹਾ, "ਅਸੀਂ ਯੂਕ੍ਰੇਨ ਦੇ ਲੋਕਾਂ ਨਾਲ ਯੁੱਧ ਨਹੀਂ ਕਰ ਰਹੇ।" ਯੂਕ੍ਰੇਨ ਕੀਵ ਦੇ ਸ਼ਾਸਨ ਦਾ ਬੰਧਕ ਬਣ ਗਿਆ ਹੈ ਅਤੇ ਦੇਸ਼ 'ਤੇ ਪੱਛਮੀ ਮਾਲਕਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਕਬਜ਼ਾ ਕਰ ਲਿਆ ਹੈ।'' ਪੁਤਿਨ ਨੇ ਵਾਰ-ਵਾਰ ਆਪਣੇ ਸੰਬੋਧਨ 'ਚ ਜੰਗ ਨੂੰ ਜਾਇਜ਼ ਠਹਿਰਾਇਆ ਅਤੇ ਯੂਕ੍ਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਤੋਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਅੰਤਰਰਾਸ਼ਟਰੀ ਮੰਗ ਨੂੰ ਰੱਦ ਕਰ ਦਿੱਤਾ।

ਇਹ ਵੀ ਪੜ੍ਹੋ : ਪੁਤਿਨ ਨੇ ਪ੍ਰਮਾਣੂ ਹਥਿਆਰਾਂ 'ਤੇ ਪਾਬੰਦੀ ਲਗਾਉਣ ਵਾਲੀ ਸੰਧੀ ਨੂੰ ਕੀਤਾ ਮੁਅੱਤਲ, Nuclear War ਦਾ ਵਧਿਆ ਡਰ

ਪੁਤਿਨ ਨੇ ਕਿਹਾ, "ਪੱਛਮੀ ਕੁਲੀਨ ਰੂਸ ਦੀ 'ਰਣਨੀਤਕ ਹਾਰ' ਨੂੰ ਸਾਬਤ ਕਰਨ ਲਈ ਆਪਣੇ ਟੀਚਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ।" ਉਨ੍ਹਾਂ ਨੇ ਸਥਾਨਕ ਸੰਘਰਸ਼ ਨੂੰ ਵਿਸ਼ਵਵਿਆਪੀ ਵਿੱਚ ਬਦਲਣ ਦਾ ਆਪਣਾ ਇਰਾਦਾ ਜ਼ਾਹਿਰ ਕੀਤਾ ਹੈ।” ਪੁਤਿਨ ਨੇ ਕਿਹਾ ਕਿ ਰੂਸ ਇਸ ਦਾ ਜਵਾਬ ਦੇਣ ਲਈ ਤਿਆਰ ਹੈ ਕਿਉਂਕਿ “ਇਹ ਸਾਡੇ ਦੇਸ਼ ਦੀ ਹੋਂਦ ਦਾ ਮਾਮਲਾ ਹੋਵੇਗਾ।” ਰਾਸ਼ਟਰਪਤੀ ਦੇ ਸੰਬੋਧਨ ਨੂੰ ਰੂਸ ਦੇ ਸਾਰੇ ਸਰਕਾਰੀ ਟੀਵੀ ਚੈਨਲਾਂ 'ਤੇ ਪ੍ਰਸਾਰਿਤ ਕੀਤਾ ਗਿਆ। ਪੁਤਿਨ ਨੇ ਸੰਸਦ ਮੈਂਬਰਾਂ, ਸਰਕਾਰੀ ਅਧਿਕਾਰੀਆਂ ਅਤੇ ਯੂਕ੍ਰੇਨ 'ਚ ਲੜ ਰਹੇ ਸੈਨਿਕਾਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ, "ਇਹ ਉਹ (ਦੇਸ਼) ਹਨ ਜਿਨ੍ਹਾਂ ਨੇ ਯੁੱਧ ਸ਼ੁਰੂ ਕੀਤਾ ਸੀ... ਅਤੇ ਅਸੀਂ ਇਸ ਨੂੰ ਖਤਮ ਕਰਨ ਲਈ ਤਾਕਤ ਦੀ ਵਰਤੋਂ ਕਰ ਰਹੇ ਹਾਂ।" ਸੰਵਿਧਾਨ ਵਿੱਚ ਇਕ ਵਿਵਸਥਾ ਹੈ ਕਿ ਰਾਸ਼ਟਰਪਤੀ ਹਰ ਸਾਲ ਦੇਸ਼ ਨੂੰ ਸੰਬੋਧਨ ਕਰਨਗੇ। ਹਾਲਾਂਕਿ, ਪੁਤਿਨ ਨੇ 2022 ਵਿੱਚ ਇਕ ਵਾਰ ਛੱਡ ਕੇ ਕਦੇ ਵੀ ਇਸ ਨੂੰ ਸੰਬੋਧਿਤ ਨਹੀਂ ਕੀਤਾ, ਜਦੋਂ ਉਨ੍ਹਾਂ ਦੀਆਂ ਫੌਜਾਂ ਨੇ ਯੂਕ੍ਰੇਨ 'ਤੇ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ : ਚੀਨ LAC ਨੇੜੇ ਨਵੀਂ ਰੇਲ ਲਾਈਨ ਵਿਛਾਉਣ ਦੀ ਤਿਆਰੀ 'ਚ, ਵਧੇਗੀ ਭਾਰਤ ਦੀ ਚਿੰਤਾ

ਪੁਤਿਨ ਨੇ ਕਿਹਾ ਕਿ ਪੱਛਮੀ ਦੇਸ਼ ਜਾਣਦੇ ਹਨ ਕਿ "ਯੁੱਧ ਦੇ ਮੈਦਾਨ ਵਿੱਚ ਰੂਸ ਨੂੰ ਹਰਾਉਣਾ ਅਸੰਭਵ ਹੈ, ਇਸ ਲਈ ਉਨ੍ਹਾਂ ਨੇ ਇਤਿਹਾਸਕ ਤੱਥਾਂ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਦੁਸ਼ਪ੍ਰਚਾਰ ਹਮਲੇ ਸ਼ੁਰੂ ਕਰ ਦਿੱਤਾ।" ਰੂਸੀ ਸੰਸਕ੍ਰਿਤੀ, ਧਰਮ ਅਤੇ ਕਦਰਾਂ-ਕੀਮਤਾਂ 'ਤੇ ਹਮਲਾ ਕੀਤਾ।'' ਯੁੱਧ ਨੂੰ ਜਾਇਜ਼ ਠਹਿਰਾਉਂਦਿਆਂ ਪੁਤਿਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਫੌਜ ਯੂਕ੍ਰੇਨ ਦੇ ਇਲਾਕਿਆਂ 'ਚ ਨਾਗਰਿਕਾਂ ਦੀ ਸੁਰੱਖਿਆ ਕਰ ਰਹੀ ਹੈ। ਰਾਸ਼ਟਰਪਤੀ ਨੇ ਕਿਹਾ, "ਅਸੀਂ ਲੋਕਾਂ ਦੀਆਂ ਜਾਨਾਂ, ਆਪਣੇ ਘਰ ਦੀ ਰੱਖਿਆ ਕਰ ਰਹੇ ਹਾਂ... ਅਤੇ ਪੱਛਮ ਆਪਣੀ ਹਕੂਮਤ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।" ਪੱਛਮੀ ਦੇਸ਼ਾਂ 'ਤੇ ਰੂਸ ਨੂੰ ਧਮਕਾਉਣ ਦਾ ਆਰੋਪ ਲਗਾ ਕੇ ਪੁਤਿਨ ਨੇ ਅਕਸਰ ਯੂਕ੍ਰੇਨ 'ਤੇ ਆਪਣੇ ਹਮਲੇ ਨੂੰ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਰੂਸੀ ਫੌਜ ਨੇ ਬਿਨਾਂ ਕਿਸੇ ਕਾਰਨ ਯੂਕ੍ਰੇਨ 'ਤੇ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਲਿਬਾਨ ਦੀ ਕਰੂਰਤਾ, 2 ਔਰਤਾਂ ਸਮੇਤ 11 ਲੋਕਾਂ ਨੂੰ ਸ਼ਰੇਆਮ ਕੁੱਟਿਆ

ਰੂਸ ਦੇ ਰਾਸ਼ਟਰਪਤੀ ਦਫ਼ਤਰ 'ਕ੍ਰੇਮਲਿਨ' ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪੁਤਿਨ ਦੇ ਸੰਬੋਧਨ ਤੋਂ ਪਹਿਲਾਂ ਕਿਹਾ ਕਿ ਰਾਸ਼ਟਰਪਤੀ ਯੂਕ੍ਰੇਨ ਵਿੱਚ "ਵਿਸ਼ੇਸ਼ ਫੌਜੀ ਕਾਰਵਾਈਆਂ", ਰੂਸ ਦੀ ਆਰਥਿਕਤਾ ਅਤੇ ਸਮਾਜਿਕ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨਗੇ। ਰੂਸ ਨੇ ਯੂਕ੍ਰੇਨ 'ਚ ਆਪਣੀ ਕਾਰਵਾਈ ਨੂੰ 'ਵਿਸ਼ੇਸ਼ ਮਿਲਟਰੀ ਆਪ੍ਰੇਸ਼ਨ' ਕਿਹਾ ਹੈ। ਪੇਸਕੋਵ ਨੇ ਕਿਹਾ ਕਿ ਪੁਤਿਨ ਦੇ ਵਿਅਸਤ ਕਾਰਜਕ੍ਰਮ ਦੇ ਕਾਰਨ ਸੰਬੋਧਨ ਵਿੱਚ ਦੇਰੀ ਹੋਈ। ਹਾਲਾਂਕਿ, ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਦੇਰੀ ਯੂਕ੍ਰੇਨ ਵਿੱਚ ਯੁੱਧ ਦੇ ਮੈਦਾਨ 'ਚ ਰੂਸੀ ਫੌਜੀ ਬਲਾਂ ਦੁਆਰਾ ਝੱਲਣ ਵਾਲੇ ਕਈ ਝਟਕਿਆਂ ਕਾਰਨ ਹੋਈ ਹੈ। ਪੁਤਿਨ ਦੇ ਸੰਬੋਧਨ ਤੋਂ ਪਹਿਲਾਂ ਰੂਸ ਦੀ ਸਰਕਾਰੀ ਨਿਊਜ਼ ਏਜੰਸੀ 'ਰਿਆ ਨੋਵੋਸਤੀ' ਨੇ ਕਿਹਾ ਕਿ ਇਹ 'ਇਤਿਹਾਸਕ' ਹੋਵੇਗਾ। ਰੂਸ ਨੇ ਇਸ ਸਾਲ ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਸੰਘ ਦੇ ਮੀਡੀਆ ਸੰਗਠਨਾਂ 'ਤੇ ਪਾਬੰਦੀਆਂ ਲਗਾਈਆਂ ਹਨ।

ਇਹ ਵੀ ਪੜ੍ਹੋ : ਇਸ ਦੇਸ਼ 'ਚ ਸੈਂਕੜੇ ਗਊਆਂ ਨੂੰ ਮਾਰਨ ਦਾ ਹੁਕਮ, ਹੈਲੀਕਾਪਟਰ ਤੋਂ ਕੀਤਾ ਜਾਵੇਗਾ ਸ਼ੂਟ, ਜਾਣੋ ਕਿਉਂ ਲਿਆ ਇਹ ਫ਼ੈਸਲਾ

ਪੇਸਕੋਵ ਨੇ ਕਿਹਾ ਕਿ ਪਾਬੰਦੀਸ਼ੁਦਾ ਦੇਸ਼ਾਂ ਦੇ ਪੱਤਰਕਾਰ ਪ੍ਰਸਾਰਣ ਦੇਖ ਕੇ ਭਾਸ਼ਣ ਨੂੰ ਕਵਰ ਕਰ ਸਕਣਗੇ। ਰੂਸੀ ਰਾਸ਼ਟਰਪਤੀ ਨੇ 2017 ਵਿੱਚ ਵੀ ਰਾਸ਼ਟਰ ਦੇ ਨਾਂ ਸੰਬੋਧਨ ਨੂੰ ਮੁਲਤਵੀ ਕਰ ਦਿੱਤਾ ਸੀ। ਇਸ ਸੰਬੋਧਨ ਨੂੰ 2018 ਦੀ ਸ਼ੁਰੂਆਤ 'ਚ ਮੁੜ-ਨਿਰਧਾਰਤ ਕੀਤਾ ਗਿਆ ਸੀ। ਪਿਛਲੇ ਸਾਲ ਰੂਸ ਨੇ ਵੀ 2 ਵੱਡੇ ਸਮਾਗਮਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ 'ਚ ਇਕ ਪ੍ਰੈੱਸ ਕਾਨਫਰੰਸ ਸੀ ਅਤੇ ਦੂਜਾ ਅਜਿਹਾ ਪ੍ਰੋਗਰਾਮ ਸੀ, ਜਿੱਥੇ ਲੋਕ ਰਾਸ਼ਟਰਪਤੀ ਨੂੰ ਸਵਾਲ ਪੁੱਛਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੀਵ ਦਾ ਦੌਰਾ ਕੀਤਾ ਸੀ ਅਤੇ ਯੂਕ੍ਰੇਨ ਨਾਲ ਇਕਜੁੱਟਤਾ ਪ੍ਰਗਟਾਈ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News