ਟਰੰਪ ਦੇ Board Of Peace ''ਚ ਸ਼ਾਮਲ ਹੋਣ ਬਾਰੇ ਪੁਤਿਨ ਦਾ ਵੱਡਾ ਐਲਾਨ ! ਰੱਖੀਆਂ ਇਹ ਸ਼ਰਤਾਂ
Thursday, Jan 22, 2026 - 10:48 AM (IST)
ਇੰਟਰਨੈਸ਼ਨਲ ਡੈਸਕ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗਾਜ਼ਾ ਜੰਗਬੰਦੀ ਦੀ ਨਿਗਰਾਨੀ ਲਈ ਪ੍ਰਸਤਾਵਿਤ 'ਬੋਰਡ ਆਫ਼ ਪੀਸ' ਵਿੱਚ ਸ਼ਾਮਲ ਹੋਣ ਦੇ ਸੱਦੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੁਤਿਨ ਨੇ ਕਿਹਾ ਕਿ ਇਸ ਬੋਰਡ ਵਿੱਚ ਸ਼ਾਮਲ ਹੋਣ ਬਾਰੇ ਕੋਈ ਵੀ ਫੈਸਲਾ ਆਪਣੇ ਰਣਨੀਤਕ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ।
ਪੁਤਿਨ ਨੇ ਰੂਸੀ ਵਿਦੇਸ਼ ਮੰਤਰਾਲੇ ਨੂੰ ਪ੍ਰਾਪਤ ਹੋਏ ਦਸਤਾਵੇਜ਼ਾਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਯੂਕ੍ਰੇਨ ਸੰਕਟ ਦੇ ਹੱਲ ਲਈ ਅਮਰੀਕੀ ਪ੍ਰਸ਼ਾਸਨ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਪੁਤਿਨ ਨੇ ਇਸ 'ਪੀਸ ਬੋਰਡ' ਲਈ 1 ਅਰਬ ਅਮਰੀਕੀ ਡਾਲਰ ਦਾਨ ਕਰਨ ਦਾ ਐਲਾਨ ਵੀ ਕੀਤਾ ਹੈ।
ਇਹ ਵੀ ਪੜ੍ਹੋ- ''ਗ੍ਰੀਨਲੈਂਡ ਦੇ ਦਿੱਤਾ ਤਾਂ ਤਾਰੀਫ਼ ਕਰਾਂਗੇ, ਨਹੀਂ ਤਾਂ ਯਾਦ ਰੱਖਾਂਗੇ..!'', ਟਰੰਪ ਨੇ ਯੂਰਪ ਨੂੰ ਇਕ ਵਾਰ ਫ਼ਿਰ ਦਿੱਤੀ ਚਿਤਾਵਨੀ
ਪੁਤਿਨ ਨੇ ਕਿਹਾ ਕਿ ਇਹ ਪ੍ਰਕਿਰਿਆ ਸੰਯੁਕਤ ਰਾਸ਼ਟਰ ਦੇ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਇਸ ਦਾ ਮੁੱਖ ਉਦੇਸ਼ ਗਾਜ਼ਾ ਪੱਟੀ ਵਿੱਚ ਮਨੁੱਖੀ ਸੰਕਟ ਨੂੰ ਹੱਲ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ, ਗਾਜ਼ਾ ਦੇ ਪੁਨਰ ਨਿਰਮਾਣ, ਸਿਹਤ ਪ੍ਰਣਾਲੀ, ਪਾਣੀ ਅਤੇ ਭੋਜਨ ਦੀ ਸਪਲਾਈ ਵਰਗੀਆਂ ਬੁਨਿਆਦੀ ਲੋੜਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਰੂਸੀ ਰਾਸ਼ਟਰਪਤੀ ਇਨ੍ਹਾਂ ਅਹਿਮ ਮੁੱਦਿਆਂ 'ਤੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਵੀ ਚਰਚਾ ਕਰਨਗੇ, ਜੋ ਦੋ ਦਿਨਾਂ ਦੌਰੇ 'ਤੇ ਰੂਸ ਪਹੁੰਚ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਟਰੰਪ ਦੁਆਰਾ ਪ੍ਰਸਤਾਵਿਤ ਇਹ ਬੋਰਡ ਵਿਸ਼ਵ ਨੇਤਾਵਾਂ ਦਾ ਇੱਕ ਅਜਿਹਾ ਸਮੂਹ ਹੋਵੇਗਾ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਸੁਰੱਖਿਆ ਪ੍ਰੀਸ਼ਦ ਵਾਂਗ ਗਲੋਬਲ ਪੱਧਰ 'ਤੇ ਜੰਗਬੰਦੀ ਦੀ ਵਿਚੋਲਗੀ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰੂਸ ਅੰਤਰਰਾਸ਼ਟਰੀ ਸਥਿਰਤਾ ਨੂੰ ਮਜ਼ਬੂਤ ਕਰਨ ਦੇ ਕਿਸੇ ਵੀ ਯਤਨ ਦਾ ਸਮਰਥਨ ਕਰਨਾ ਜਾਰੀ ਰੱਖੇਗਾ।
ਇਹ ਵੀ ਪੜ੍ਹੋ- ਟੁੱਟ ਗਿਆ ਸੀਜ਼ਫਾਇਰ ! 3 ਪੱਤਰਕਾਰਾਂ ਸਣੇ 11 ਲੋਕਾਂ ਦੀ ਮੌਤ, ਗਾਜ਼ਾ 'ਚ ਇਜ਼ਰਾਈਲ ਦੀ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
