ਟਰੰਪ ਦਾ ਵੱਡਾ ਦਾਅਵਾ: ਹਵਾਈ ਹਮਲਿਆਂ 'ਚ ਮਾਰੇ ਗਏ ਈਰਾਨੀ ਸੁਪਰੀਮ ਲੀਡਰ ਖਮੇਨੇਈ

Sunday, Mar 01, 2026 - 02:30 AM (IST)

ਟਰੰਪ ਦਾ ਵੱਡਾ ਦਾਅਵਾ: ਹਵਾਈ ਹਮਲਿਆਂ 'ਚ ਮਾਰੇ ਗਏ ਈਰਾਨੀ ਸੁਪਰੀਮ ਲੀਡਰ ਖਮੇਨੇਈ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਮੇਨੇਈ ਦੇ ਹਵਾਈ ਹਮਲਿਆਂ ਵਿੱਚ ਮਾਰੇ ਜਾਣ ਦੀਆਂ ਖਬਰਾਂ 'ਤੇ ਮੋਹਰ ਲਗਾ ਦਿੱਤੀ ਹੈ। ਅਮਰੀਕੀ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਉਨ੍ਹਾਂ ਇਜ਼ਰਾਈਲੀ ਰਿਪੋਰਟਾਂ ਦਾ ਸਮਰਥਨ ਕੀਤਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅੱਜ ਹੋਏ ਹਮਲਿਆਂ ਵਿੱਚ ਖਮੇਨੇਈ ਦੀ ਮੌਤ ਹੋ ਗਈ ਹੈ।

NBC ਨਿਊਜ਼ ਨਾਲ ਗੱਲ ਕਰਦਿਆਂ ਟਰੰਪ ਨੇ ਸਪੱਸ਼ਟ ਕਿਹਾ, "ਸਾਨੂੰ ਲੱਗਦਾ ਹੈ ਕਿ ਇਹ (ਮੌਤ ਦੀ ਖਬਰ) ਇੱਕ ਸਹੀ ਕਹਾਣੀ ਹੈ।" ਉਨ੍ਹਾਂ ਅੱਗੇ ਦੱਸਿਆ ਕਿ ਈਰਾਨ ਦੀ ਜ਼ਿਆਦਾਤਰ ਸੀਨੀਅਰ ਲੀਡਰਸ਼ਿਪ ਹੁਣ "ਜਾ ਚੁੱਕੀ" ਹੈ। ਟਰੰਪ ਅਨੁਸਾਰ, ਜੋ ਲੋਕ ਈਰਾਨ ਵਿੱਚ ਸਾਰੇ ਅਹਿਮ ਫੈਸਲੇ ਲੈਂਦੇ ਸਨ, ਉਨ੍ਹਾਂ ਵਿੱਚੋਂ ਬਹੁਤੇ ਹੁਣ ਨਹੀਂ ਰਹੇ।

ABC ਨਿਊਜ਼ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ ਕਿ ਇਹ ਇੱਕ "ਬਹੁਤ ਸ਼ਕਤੀਸ਼ਾਲੀ ਹਮਲਾ" ਸੀ। ਫੌਕਸ ਨਿਊਜ਼ ਦੀ ਇੱਕ ਰਿਪੋਰਟ ਵਿੱਚ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਦਾ ਮੰਨਣਾ ਹੈ ਕਿ ਖਮੇਨੇਈ ਦੇ ਨਾਲ-ਨਾਲ 5 ਤੋਂ 10 ਹੋਰ ਚੋਟੀ ਦੇ ਈਰਾਨੀ ਨੇਤਾ ਵੀ ਸ਼ੁਰੂਆਤੀ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਹਨ।

ਇਜ਼ਰਾਈਲੀ ਫੌਜ (IDF) ਦੇ ਬੁਲਾਰੇ ਨੇ ਵੀ ਪੁਸ਼ਟੀ ਕੀਤੀ ਹੈ ਕਿ ਈਰਾਨ ਦੇ ਸਭ ਤੋਂ ਸੀਨੀਅਰ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਮਾਰੇ ਗਏ ਲੋਕਾਂ ਵਿੱਚ ਰਿਵੋਲਿਊਸ਼ਨਰੀ ਗਾਰਡਜ਼ ਦੇ ਨੇਤਾ ਅਤੇ ਖਮੇਨੇਈ ਦੇ ਸੀਨੀਅਰ ਸਲਾਹਕਾਰ ਅਲੀ ਸ਼ਾਮਖਾਨੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਜਦੋਂ ਟਰੰਪ ਨੂੰ ਅਗਲੀ ਲੀਡਰਸ਼ਿਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ "ਬਹੁਤ ਵਧੀਆ ਵਿਚਾਰ" ਹੈ ਕਿ ਅੱਗੇ ਕੌਣ ਹੋ ਸਕਦਾ ਹੈ।
 


author

Inder Prajapati

Content Editor

Related News