ਬੰਗਲਾਦੇਸ਼ੀ ਵੇਟਰ ਨੇ ਭਾਰਤ ਲਈ ਵਰਤੀ ''ਗੰਦੀ ਸ਼ਬਦਾਵਲੀ'' ! ਦਲੇਰ ਕੁੜੀਆਂ ਨੇ ਕੈਮਰੇ ਅੱਗੇ ਮੰਗਵਾਈ ਮੁਆਫ਼ੀ

Wednesday, Jun 24, 2026 - 02:59 PM (IST)

ਬੰਗਲਾਦੇਸ਼ੀ ਵੇਟਰ ਨੇ ਭਾਰਤ ਲਈ ਵਰਤੀ ''ਗੰਦੀ ਸ਼ਬਦਾਵਲੀ'' ! ਦਲੇਰ ਕੁੜੀਆਂ ਨੇ ਕੈਮਰੇ ਅੱਗੇ ਮੰਗਵਾਈ ਮੁਆਫ਼ੀ

ਇੰਟਰਨੈਸ਼ਨਲ ਡੈਸਕ- ਇਟਲੀ ਤੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉੱਥੋਂ ਦੇ ਇਕ ਰੈਸਟੋਰੈਂਟ 'ਚ ਇਕ ਬੰਗਲਾਦੇਸ਼ੀ ਵੇਟਰ ਨੂੰ 2 ਕੁੜੀਆਂ ਅੱਗੇ ਭਾਰਤ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨਾ ਮਹਿੰਗਾ ਪੈ ਗਿਆ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਵੇਟਰ ਨੂੰ ਕੈਮਰੇ ਸਾਹਮਣੇ ਕੁੜੀਆਂ ਤੋਂ ਮੁਆਫ਼ੀ ਮੰਗਣੀ ਪਈ।

ਰਿਪੋਰਟਾਂ ਮੁਤਾਬਕ ਇਹ ਘਟਨਾ ਇਟਲੀ ਦੇ ਇੱਕ ਮਸ਼ਹੂਰ ਰੈਸਟੋਰੈਂਟ 'ਚ ਵਾਪਰੀ। ਉੱਥੇ ਮੌਜੂਦ ਭਾਰਤੀ ਕੁੜੀਆਂ ਨੇ ਦੋਸ਼ ਲਾਇਆ ਕਿ ਬੰਗਲਾਦੇਸ਼ੀ ਮੂਲ ਦੇ ਵੇਟਰ ਨੇ ਉਨ੍ਹਾਂ ਦੇ ਦੇਸ਼ ਭਾਰਤ ਬਾਰੇ ਬਹੁਤ ਭੜਕਾਊ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ।

ਇਹ ਵੀ ਪੜ੍ਹੋ- ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਜਹਾਜ਼ ਜਾ ਵੜਿਆ ਪਾਕਿਸਤਾਨੀ ਏਅਰਸਪੇਸ 'ਚ ! ਅਲਰਟ ਮਗਰੋਂ...

ਕੁੜੀਆਂ ਨੇ ਵੇਟਰ ਦੀ ਇਸ ਹਰਕਤ 'ਤੇ ਚੁੱਪ ਰਹਿਣ ਦੀ ਬਜਾਏ ਫ਼ੋਨ ਦਾ ਕੈਮਰਾ ਆਨ ਕਰ ਕੇ ਉਸ ਨੂੰ ਘੇਰ ਲਿਆ ਤੇ ਬੇਹੱਦ ਸਖ਼ਤ ਸ਼ਬਦਾਂ 'ਚ ਵੇਟਰ ਨੂੰ ਕੈਮਰੇ ਦੇ ਸਾਹਮਣੇ ਆਪਣੇ ਬੋਲੇ ਲਈ ਮੁਆਫ਼ੀ ਮੰਗਣ ਲਈ ਕਹਿਣ ਲੱਗੀਆਂ। ਕੁੜੀਆਂ ਦੇ ਸਖ਼ਤ ਰਵੱਈਏ ਅਤੇ ਵਿਰੋਧ ਨੂੰ ਦੇਖਦੇ ਹੋਏ ਵੇਟਰ ਸਹਿਮ ਗਿਆ ਤੇ ਉਸ ਨੇ ਹੱਥ ਜੋੜ ਕੇ ਕੈਮਰੇ ਦੇ ਸਾਹਮਣੇ "ਆਈ ਐਮ ਸੌਰੀ" ਆਖ ਕੇ ਆਪਣੀ ਗਲਤੀ ਕਬੂਲ ਲਈ।

ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੇ ਤੇਜ਼ੀ ਨਾਲ ਵਾਇਰਲ ਹੋਣ ਮਗਰੋਂ ਯੂਜ਼ਰਸ ਭਾਰਤੀ ਕੁੜੀਆਂ ਦੀ ਬਹਾਦਰੀ ਅਤੇ ਆਪਣੇ ਦੇਸ਼ ਦੇ ਸਨਮਾਨ ਲਈ ਆਵਾਜ਼ ਚੁੱਕਣ ਦੇ ਜਜ਼ਬੇ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News