ਮਿਲਾਨ ''ਚ ਭਾਰਤੀ ਕੌਂਸਲੇਟ ਦਾ ਵਿਸ਼ੇਸ਼ ਉਪਰਾਲਾ, ਓਪਨ ਹਾਊਸ ਕੈਂਪ ''ਚ 131 ਬਿਨੈਕਾਰਾਂ ਨੇ ਕਰਵਾਏ ਪਾਸਪੋਰਟ ਰੀ-ਇਸ਼ੂ

Monday, Jun 29, 2026 - 08:14 AM (IST)

ਮਿਲਾਨ ''ਚ ਭਾਰਤੀ ਕੌਂਸਲੇਟ ਦਾ ਵਿਸ਼ੇਸ਼ ਉਪਰਾਲਾ, ਓਪਨ ਹਾਊਸ ਕੈਂਪ ''ਚ 131 ਬਿਨੈਕਾਰਾਂ ਨੇ ਕਰਵਾਏ ਪਾਸਪੋਰਟ ਰੀ-ਇਸ਼ੂ

ਮਿਲਾਨ, ਇਟਲੀ (ਟੇਕ ਚੰਦ ਜਗਤਪੁਰ) : ਉੱਤਰੀ ਇਟਲੀ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਬਿਹਤਰ ਕਾਉਂਸਲਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਭਾਰਤੀ ਕੌਂਸਲੇਟ ਜਨਰਲ ਆਫ ਮਿਲਾਨ ਵੱਲੋਂ ਆਪਣੇ ਦਫ਼ਤਰ ਵਿੱਚ ਓਪਨ ਹਾਊਸ-ਕਮ-ਕਾਉਂਸਲਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੌਂਸਲੇਟ ਦੇ ਅਧਿਕਾਰੀਆਂ ਨੇ ਭਾਰਤੀ ਭਾਈਚਾਰੇ ਨਾਲ ਸਿੱਧਾ ਸੰਵਾਦ ਕਰਦਿਆਂ ਪਾਸਪੋਰਟ, ਵੀਜ਼ਾ, ਓਸੀਆਈ ਕਾਰਡ ਅਤੇ ਹੋਰ ਕਾਉਂਸਲਰ ਸੇਵਾਵਾਂ ਨਾਲ ਸੰਬੰਧਿਤ ਕਈ ਸਵਾਲਾਂ ਦੇ ਜਵਾਬ ਦਿੱਤੇ ਅਤੇ ਬਿਨੈਕਾਰਾਂ ਨੂੰ ਲੋੜੀਂਦਾ ਮਾਰਗ ਦਰਸ਼ਨ ਵੀ ਪ੍ਰਦਾਨ ਕੀਤਾ।

PunjabKesari

ਕੈਂਪ ਦੌਰਾਨ 131 ਬਿਨੈਕਾਰਾਂ ਨੇ ਆਪਣੇ ਪਾਸਪੋਰਟ ਮੁੜ ਜਾਰੀ ਕਰਵਾਉਣ (Passport Re-issue) ਦੀ ਸਹੂਲਤ ਦਾ ਲਾਭ ਉਠਾਇਆ, ਜਿਸ ਨਾਲ ਉਨ੍ਹਾਂ ਨੂੰ ਦਫ਼ਤਰੀ ਕਾਰਵਾਈਆਂ ਵਿੱਚ ਕਾਫ਼ੀ ਸੁਵਿਧਾ ਮਿਲੀ। ਜਨਰਲ ਕੌਂਸਲੇਟ ਦੇ ਉੱਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਵੀ ਉੱਤਰੀ ਇਟਲੀ ਦੇ ਵੱਖ-ਵੱਖ ਖੇਤਰਾਂ ਵਿੱਚ ਇਸ ਤਰ੍ਹਾਂ ਦੇ ਕਾਉਂਸਲਰ ਕੈਂਪ ਲਗਾਤਾਰ ਆਯੋਜਿਤ ਕੀਤੇ ਜਾਣਗੇ, ਤਾਂ ਜੋ ਭਾਰਤੀ ਭਾਈਚਾਰੇ ਨੂੰ ਉਨ੍ਹਾਂ ਦੇ ਨਿਵਾਸ ਸਥਾਨਾਂ ਦੇ ਨੇੜੇ ਹੀ ਲੋੜੀਂਦੀਆਂ ਕਾਉਂਸਲਰ ਸੇਵਾਵਾਂ ਅਤੇ ਸਹਾਇਤਾ ਉਪਲਬਧ ਕਰਵਾਈ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News