ਕੈਨੇਡਾ ਤੋਂ ਦੁੱਖਦਾਇਕ ਖ਼ਬਰ, ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Thursday, Jan 23, 2025 - 12:19 PM (IST)
ਟੋਰਾਂਟੋ- ਕੈਨੇਡਾ ਤੋਂ ਇਕ ਵਾਰ ਫਿਰ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਕੈਨੇਡਾ ਦੇ ਸਰੀ ਵਿਚ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਦੀ ਸ਼ਨਾਖਤ 29 ਸਾਲ ਦੇ ਗੁਰਵਿੰਦਰ ਉਪਲ ਵਜੋਂ ਕੀਤੀ ਗਈ ਹੈ। ਬੀ.ਸੀ. ਦੇ ਡੈਲਟਾ ਸ਼ਹਿਰ ਦੀ ਪੁਲਸ ਨੇ ਦੱਸਿਆ ਕਿ ਸੋਮਵਾਰ ਨੂੰ ਗਿਰੋਹਾਂ ਨਾਲ ਸਬੰਧਤ ਗੋਲੀਬਾਰੀ ਦੌਰਾਨ ਗੁਰਵਿੰਦਰ ਉਪਲ ਗੰਭੀਰ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿਤਾ।
ਡੈਲਟਾ ਪੁਲਸ ਮੁਤਾਬਕ 112 ਬੀ ਸਟ੍ਰੀਟ ਦੇ 8100 ਬਲਾਕ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਗੋਲੀਬਾਰੀ ਤੋਂ ਕੁਝ ਦੇਰ ਬਾਅਦ ਬਲੇਕ ਡਰਾਈਵ ਦੇ 7300 ਬਲਾਕ ਵਿਚ ਚਿੱਟੇ ਰੰਗ ਦਾ ਇਕ ਟਰੱਕ ਸੜਦਾ ਹੋਇਆ ਮਿਲਿਆ ਜੋ ਵਾਰਦਾਤ ਨਾਲ ਸਬੰਧਤ ਹੈ। ਇਸੇ ਦੌਰਾਨ ਹਸਪਤਾਲ ਵਿਚ ਦਾਖਲ ਗੁਰਵਿੰਦਰ ਉਪਲ ਮੰਗਲਵਾਰ ਨੂੰ ਦਮ ਤੋੜ ਗਿਆ।
ਪੜ੍ਹੋ ਇਹ ਅਹਿਮ ਖ਼ਬਰ-Canada ਨੇ 2025 ਲਈ Study Permit ਸੀਮਾ ਦਾ ਕੀਤਾ ਐਲਾਨ
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ। ਡੈਲਟਾ ਪੁਲਸ ਵਿਭਾਗ (ਡੀ.ਪੀ.ਡੀ) ਦਾ ਮੇਜਰ ਕ੍ਰਾਈਮ ਸੈਕਸ਼ਨ ਹੁਣ ਇਸ ਗੋਲੀਬਾਰੀ ਦੀ ਹੱਤਿਆ ਵਜੋਂ ਜਾਂਚ ਕਰ ਰਿਹਾ ਹੈ।ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 940 7321 ’ਤੇ ਸੰਪਰਕ ਕਰੇ। ਇੱਥੇ ਦਸਣਾ ਬਣਦਾ ਹੈ ਕਿ ਡੈਲਟਾ ਸ਼ਹਿਰ ਵਿਚ 2024 ਦੌਰਾਨ ਕੋਈ ਕਤਲ ਨਹੀਂ ਹੋਇਆ ਅਤੇ 2025 ਵਿਚ ਕਤਲ ਦੀ ਇਹ ਪਹਿਲੀ ਵਾਰਦਾਤ ਸਾਹਮਣੇ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।