ਪੰਜਾਬੀ ਨੌਜਵਾਨ ਦੇਸ਼ ''ਚ ਰਹਿਣ ਅਤੇ ਵਿਕਾਸ ਲਈ ਕੰਮ ਕਰਨ : ਸੰਘੇੜਾ
Friday, Jul 28, 2023 - 03:26 PM (IST)
ਇੰਟਰਨੈਸ਼ਨਲ ਡੈਸਕ: ਯੂਕੇ ਵਿੱਚ 40 ਸਾਲ ਤੱਕ ਖਾਲਿਸਤਾਨ ਦੀ ਮੰਗ ਕਰਨ ਵਾਲੇ ਵੱਖਵਾਦੀ ਅਤੇ ਖਾਲਿਸਤਾਨ ਸਮਰਥਕ ਅਵਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਪੰਜਾਬ ਸਮੇਤ ਭਾਰਤ ਵਿੱਚ ਸਾਰੇ ਭਾਈਚਾਰੇ ਦੇ ਲੋਕ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਰਹਿ ਰਹੇ ਹਨ। ਉਹ 40 ਸਾਲ ਤੱਕ ਵਿਦੇਸ਼ ਵਿੱਚ ਰਿਹਾ। ਹੁਣ ਜਦੋਂ ਉਹ ਪੰਜਾਬ ਪਰਤਿਆ ਤਾਂ ਉਸ ਨੂੰ ਸਥਿਤੀ ਵਿਚ ਬਦਲਾਅ ਅਤੇ ਵਿਕਾਸ ਦਾ ਅਨੁਭਵ ਪ੍ਰਾਪਤ ਹੋਇਆ। ਸੰਘੇੜਾ ਮੁਤਾਬਕ ਹੁਣ ਤੱਕ ਵਿਦੇਸ਼ਾਂ ਤੋਂ ਖਾਲਿਸਤਾਨੀ ਆਗੂਆ ਵੱਲੋਂ ਆਪਣੇ ਨਿੱਜੀ ਫ਼ਾਇਦਿਆਂ ਲਈ ਪੰਜਾਬ ਅਤੇ ਨੌਜਵਾਨਾਂ ਦੀ ਅਸਲ ਸਥਿਤੀ ਬਾਰੇ ਉਹਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿ ਅਧਿਕਾਰੀ ਨੇ ਕਬੂਲਿਆ, ਭਾਰਤ ਦੇ ਪੰਜਾਬ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕਰ ਰਹੇ 'ਡਰੋਨਾਂ' ਦੀ ਵਰਤੋਂ
ਅਵਤਾਰ ਸਿੰਘ ਸੰਘੇੜਾ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਿਦੇਸ਼ ਵਿਚ ਜਾ ਕੇ ਕਿਸੇ ਵੀ ਵੱਖਵਾਦੀ ਅਤੇ ਰਾਜਨੀਤਕ ਤੌਰ 'ਤੇ ਲੋਕਾਂ ਦੀਆਂ ਗੱਲਾਂ ਵਿਚ ਨਾ ਆਉਣ ਅਤੇ ਨਾ ਹੀ ਝੂਠਾ ਪ੍ਰਚਾਰ ਕਰਨ। ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ। 12ਵੀਂ ਪਾਸ ਕਰਨ ਤੋਂ ਬਾਅਦ ਉਹ ਆਈਲੈਟਸ ਕਰ ਕੇ ਵਿਦੇਸ਼ ਜਾਣ ਦੀ ਤਿਆਰੀ ਕਰਦੇ ਹਨ। ਮੇਰਾ ਮੰਨਣਾ ਹੈ ਕਿ ਵਿਦੇਸ਼ ਜਾਣ ਦੀ ਬਜਾਏ ਉਹ ਆਪਣੇ ਹੀ ਦੇਸ਼ ਵਿਚ ਸਖ਼ਤ ਮਿਹਨਤ ਕਰਨ ਅਤੇ ਦੇਸ਼ ਦੇ ਵਿਕਾਸ ਲਈ ਕੰੰਮ ਕਰਨ। ਵਿਦੇਸ਼ ਵਿਚ ਸਾਡੇ ਨੌਜਵਾਨ ਖਾਲਿਸਤਾਨੀਆਂ ਦੀਆਂ ਗੱਲਾਂ ਵਿਚ ਆ ਕੇ ਗ਼ਲਤ ਪ੍ਰਚਾਰ ਅਤੇ ਬੁਰੇ ਇਰਾਦਿਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਆ ਕੇ ਸੰਘੇੜਾ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇੱਥੇ ਸਭ ਕੁਝ ਠੀਕ ਹੈ। ਪੰਜਾਬ ਦੇ ਲੋਕ ਕਿਸੇ ਵੀ ਤਰ੍ਹਾਂ ਖਾਲਿਸਤਾਨ ਨੂੰ ਨਹੀਂ ਚਾਹੁੰਦੇ ਅਤੇ ਨਾ ਹੀ ਉਸ ਦੀ ਮੰਗ ਕਰ ਰਹੇ ਹਨ। ਇਹ ਸਿਰਫ ਕੁਝ ਸਿਆਸੀ ਆਗੂਆਂ ਦੁਆਰਾ ਚਲਾਇਆ ਗਿਆ ਇਕ ਏਜੰਡਾ ਹੈ ਜੋ ਨਿੱਜੀ ਲਾਭ ਲਈ ਨੌਜਵਾਨਾਂ ਨੂੰ ਜਾਣਬੁੱਝ ਕੇ ਗੁੰਮਰਾਹ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।