ਇਟਲੀ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਪੰਜਾਬਣਾਂ ਨੇ ਮਨਾਇਆ ਤੀਆਂ ਦਾ ਤਿਉਹਾਰ, ਲਾਈਆਂ ਖੂਬ ਰੌਣਕਾਂ

Thursday, Aug 24, 2023 - 02:09 PM (IST)

ਇਟਲੀ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਪੰਜਾਬਣਾਂ ਨੇ ਮਨਾਇਆ ਤੀਆਂ ਦਾ ਤਿਉਹਾਰ, ਲਾਈਆਂ ਖੂਬ ਰੌਣਕਾਂ

ਮਿਲਾਨ (ਸਾਬੀ ਚੀਨੀਆ)- ਪੰਜਾਬੀ ਸੱਭਿਆਚਾਰ ਦੇ ਮਹੱਤਵਪੂਰਨ ਤਿਉਹਾਰ ਤੀਆਂ ਨੂੰ ਮਨਾਉਣ ਦੇ ਲਈ ਇਟਲੀ ਦੀਆਂ ਬਹੁਤ ਸਾਰੀਆਂ ਪੰਜਾਬਣਾਂ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਇਕੱਠੀਆਂ ਹੋਈਆਂ। ਜਿੱਥੇ ਇਨਾਂ ਪੰਜਾਬਣਾਂ ਨੇ ਗਿੱਧੇ ਨਾਲ ਕਮਾਲ ਕਰ ਦਿੱਤੀ ਅਤੇ ਬੋਲੀਆਂ ਤੇ ਪੰਜਾਬੀ ਲੋਕ ਤੱਥਾਂ ਨਾਲ ਮਾਹੌਲ ਨੂੰ ਤੀਆਂ ਦੇ ਰੰਗ ਵਿੱਚ ਰੰਗ ਦਿੱਤਾ।

PunjabKesari

ਤੀਆਂ ਦੇ ਇਸ ਮੇਲੇ ਦੌਰਾਨ ਯੂ.ਕੇ. ਤੋਂ ਪੁੱਜੀ ਬਲਜੀਤ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਨਰਿੰਦਰ ਕੌਰ, ਬਲਜੀਤ ਕੌਰ ਅਤੇ ਅਮਰਜੀਤ ਕੌਰ ਨੇ ਮਿੱਠੀ ਅਵਾਜ਼ ਵਿੱਚ "ਤੀਆਂ ਦਾ ਸੰਧਾਰਾ" ਗੀਤ ਗਾਇਆ। ਚਰਨਜੀਤ ਕੌਰ, ਸੰਦੀਪ ਕੌਰ, ਨਰਿੰਦਰ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਨੀਸੀ, ਨੇਹਾ, ਰੂਪ, ਖੁਸ਼ੀ, ਮੋਨਿਕਾ, ਜੋਤੀ, ਸੁਮਨ, ਹਰਤੇਜ ਕੌਰ ਆਦਿ ਨੇ ਗਿੱਧੇ ਵਿੱਚ ਭਾਗ ਲਿਆ।


author

cherry

Content Editor

Related News