ਯਾਦਗਾਰੀ ਹੋ ਨਿਬੜਿਆ ਸਿਡਨੀ ’ਚ ਕਰਵਾਇਆ ਵਾਰਿਸ ਭਰਾਵਾਂ ਦਾ ''ਪੰਜਾਬੀ ਵਿਰਸਾ''

09/02/2019 6:13:04 PM

ਸਿਡਨੀ(ਸਨੀ ਚਾਂਦਪੁਰੀ)— ਬੀਤੇ ਦਿਨੀਂ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਬਲੈਕਟਾਊਨ ਦੇ ਡਾਇਮੰਡ ਹਾਲ ’ਚ ਵਾਰਿਸ ਭਰਾਵਾਂ ਦੀ ਤਿੱਕੜੀ ਵੱਲੋਂ ਪੰਜਾਬੀ ਵਿਰਸਾ 2019 ਯਾਦਗਾਰੀ ਛਾਪ ਛੱਡਦਾ ਹੋਇਆ ਸਫਲ ਹੋ ਨਿਬੜਿਆ। ਸਿਡਨੀ ਵਿਖੇ ਡਾ. ਰਮਨ ਔਲਖ ਵੱਲੋਂ ਕਰਵਾਏ ਗਏ ਇਸ ਵਿਰਸੇ ਦੀ ਇਕ ਹੋਰ ਖਾਸ ਗੱਲ ਸੀ ਕਿ ਪੰਜਾਬੀ ਗਾਇਕਾਂ ਦੇ ਵਾਰਿਸ ਕਹੇ ਜਾਣ ਵਾਲੇ ਮਨਮੋਹਨ ਵਾਰਿਸ ਦੀ ਗਾਇਕੀ ਦੇ ਸਫਰ ਦੇ 25 ਸਾਲ ਵੀ ਪੂਰੇ ਹੋਏ ਗਏ ਸਨ, ਜਿਸ ਦੀ ਖੁਸ਼ੀ ਉਨ੍ਹਾਂ ਸਿਡਨੀ ਵੱਸਦੇ ਪੰਜਾਬੀਆਂ ਨਾਲ ਸਾਂਝੀ ਕੀਤੀ।

ਲੋਕਾਂ ’ਚ ਪੰਜਾਬੀ ਵਿਰਸੇ ਦਾ ਉਤਸਾਹ ਕਿੰਨਾ ਸੀ ਇਸ ਦਾ ਅੰਦਾਜਾ ਇੱਥੋ ਲਗਾਇਆ ਜਾ ਸਕਦਾ ਸੀ ਕਿ ਸਿਡਨੀ ’ਚ ਇਹ ਸ਼ੋਅ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਸੌਲਡ ਆਊਟ ਹੋ ਚੁੱਕਾ ਸੀ। ਇਸ ਦੀ ਜਾਣਕਾਰੀ ਡਾ. ਰਮਨ ਔਲਖ ਨੇ ਜਗਬਾਣੀ ਦੇ ਪੱਤਰਕਾਰ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਲੋਕਾਂ ’ਚ ਆਪਣੇ ਹਰਮਨ ਪਿਆਰੇ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਨੂੰ ਸੁਣਨ ਦਾ ਬਹੁਤ ਉਤਸਾਹ ਸੀ ਤੇ ਇਹ ਮੇਲਾ ਯਾਦਗਾਰੀ ਉਦੋਂ ਹੋ ਗਿਆ ਜਦੋਂ ਮਨਮੋਹਨ ਵਾਰਿਸ ਨੇ ਲੋਕਾਂ ਦੇ ਹਜੂਮ ਨਾਲ ਸਟੇਜ ਤੋਂ ਰਾਬਤਾ ਬਣਾਇਆ। ਮਨਮੋਹਨ ਵਾਰਿਸ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਪੰਜਾਬੀਆਂ ਨੂੰ ਕੀਲੀ ਰੱਖਿਆ। ‘ਕੋਕਾ’, ‘ਨੀ ਆਜਾ ਭਾਬੀ ਝੂਟ ਲੈ’, ‘ਦਿਲ ਉੱਡ ਜੂੰ ਉੱਡ ਜੂੰ ਕਰਦਾ’, ਆਦਿ ਗੀਤਾਂ ਨਾਲ ਦਰਸ਼ਕਾਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ। ਕਮਲ ਹੀਰ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਸਮਾਂ ਬੰਨੀ ਰੱਖਿਆ।

ਇਸ ਮੌਕੇ ਮੇਨ ਪ੍ਰੈਜੈਂਟਰ ਤੇ ਸਪੋਂਸਰ ਵਿਨਿੰਗ ਸਮਾਇਲ ਡੈਂਟਲ ਸਰਜਿਨ ਤੇ ਡ੍ਰਾਈ ਟਿਕਟਸ ਅਮਿਤ ਚੌਹਾਨ ਤੇ ਰਾਜ ਚੌਹਾਨ ਨੇ ਦੱਸਿਆ ਕਿ ਇਹ ਮੇਲਾ ਪੰਜਾਬੀਆ ਨੂੰ ਸੱਭਿਆਚਾਰ ਨਾਲ ਜੋੜਨ ਲਈ ਕਰਵਾਇਆ ਗਿਆ ਸੀ। ਇਸ ਮੌਕੇ ਡਾ. ਰਮਨ ਔਲਖ, ਡਾ.ਸਮਰੀਨ ਕੌਰ ਵਿੰਨਿਗ ਸਮਾਇਲ ਡੈਂਟਲ, ਅਮਿੱਤ ਚੌਹਾਨ, ਰਾਜ ਚੌਹਾਨ ਡਰਾਈ ਟਿਕਟਸ, ਪਰਮਜੀਤ ਸਿੰਘ, ਸਾਹਿਲ ਸੂਦ, ਭਾਸਕਰ, ਕਮਲ ਬੈਂਸ ਤੋਂ ਇਲਾਵਾ ਬਹੁਗਿਣਤੀ ’ਚ ਦਰਸ਼ਕ ਮੌਜੂਦ ਸਨ।


Baljit Singh

Content Editor

Related News