ਕੈਨੇਡਾ 'ਚ ਕਾਲਜ ਦੇ ਬਾਹਰ ਆਪਸ 'ਚ ਭਿੜੇ ਪੰਜਾਬੀ ਵਿਦਿਆਰਥੀ, ਚੱਲੀਆਂ ਤਲਵਾਰਾਂ (ਵੀਡੀਓ)

08/30/2022 11:20:15 AM

ਟੋਰਾਂਟੋ (ਬਿਊਰੋ) ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਮਪਟਨ ਵਿਖੇ ਪੰਜਾਬੀ ਵਿਦਿਆਰਥੀਆਂ ਦੇ ਗੁੱਟ ਆਪਸ ਵਿਚ ਭਿੜ ਗਏ। ਇਹਨਾਂ ਗੁਟਾਂ ਵਿਚ ਜ਼ਬਰਦਸਤ ਲੜਾਈ ਹੋਈ। ਸ਼ੈਰੀਡਨ ਪਲਾਜ਼ਾ ਕਾਲਜ ਨੇੜੇ ਹੋਈ ਇਸ ਲੜਾਈ ਦੀ ਵੀਡੀਓ ਅਤੇ ਖ਼ੌਫਨਾਕ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਸਮੇਂ ਵਿਦਿਆਰਥੀ ਲੜ ਰਹੇ ਸੀ, ਉਸ ਦੌਰਾਨ ਇਕ ਸ਼ਖਸ ਨੇ ਇਸ ਘਟਨਾ ਦਾ ਵੀਡੀਓ ਬਣਾ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। 

 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ 8 ਸਾਲਾ ਹਿੰਦੂ ਬੱਚੀ ਨਾਲ ਸਮੂਹਿਕ ਜਬਰ ਜ਼ਿਨਾਹ, ਅੱਖਾਂ ਤੱਕ ਕੱਢੀਆਂ

ਵੀਡੀਓ ਬਣਾਉਣ ਵਾਲੇ ਦੇ ਮੁਤਾਬਕ ਲੜਾਈ ਦੌਰਾਨ ਤਲਵਾਰਾਂ ਚਲਾਈਆਂ ਗਈਆਂ ਅਤੇ ਇਕ ਵਿਦਿਆਰਥੀ ਦੀ ਬਾਂਹ ਤੱਕ ਵੱਢ ਦਿੱਤੀ ਗਈ। ਵਿਦਿਆਰਥੀਆਂ ਨੇ ਤਿੱਖੇ ਹਥਿਆਰਾਂ ਦੀ ਵਰਤੋਂ ਕੀਤੀ। ਇਹ ਸਾਰੇ ਨੌਜਵਾਨ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਹਨ।ਜ਼ਿਕਰਯੋਗ ਹੈ ਕਿ ਬਰੈਂਮਪਟਨ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਸੁਨਹਿਰੇ ਭਵਿੱਖ ਲਈ ਵਿਦੇਸ਼ ਭੇਜਦੇ ਹਨ ਪਰ ਇਹੋ ਜਿਹੀਆਂ ਘਟਨਾਵਾਂ ਭਾਈਚਾਰੇ ਨੂੰ ਸ਼ਰਮਿੰਦਾ ਕਰਦੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News