ਮਰਹੂਮ ਮੂਸੇਵਾਲਾ ਦੇ ਕੈਨੇਡਾ ''ਚ ਚਰਚੇ, ਕ੍ਰਿਕਟ ਟੀਮ ਨੇ ਜਰਸੀ ''ਤੇ 5911 ਨੂੰ ਬਣਾਇਆ ਬ੍ਰਾਂਡ

Saturday, Jul 29, 2023 - 12:37 PM (IST)

ਮਰਹੂਮ ਮੂਸੇਵਾਲਾ ਦੇ ਕੈਨੇਡਾ ''ਚ ਚਰਚੇ, ਕ੍ਰਿਕਟ ਟੀਮ ਨੇ ਜਰਸੀ ''ਤੇ 5911 ਨੂੰ ਬਣਾਇਆ ਬ੍ਰਾਂਡ

ਐਂਟਰਟੇਨਮੈਂਟ ਡੈਸਕ– ਅਨੇਕਾਂ ਸੁਪਰਹਿੱਟ ਗੀਤਾਂ ਦੇ ਗਾਇਕ ਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅੱਜ ਵੀ ਲੋਕਾਂ ’ਚ ਮੌਜੂਦ ਹੈ। ਭਾਵੇਂ ਉਹ ਸਰੀਰਕ ਤੌਰ ’ਤੇ ਹੁਣ ਸਾਡੇ ’ਚ ਨਹੀਂ ਹੈ ਪਰ ਲੋਕਾਂ ਦੀਆਂ ਯਾਦਾਂ ਤੇ ਕੰਮਾਂ ’ਚ ਅੱਜ ਵੀ ਉਹ ਮੌਜੂਦ ਹੈ।

https://www.instagram.com/reel/CuxKpcqBQv4/?utm_source=ig_web_copy_link&igshid=MzRlODBiNWFlZA==

ਸਰੀ ਦੀ ਕ੍ਰਿਕਟ ਟੀਮ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਫੈਨਜ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹਾਲ ਹੀ ’ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸਰੀ ਦੀ ਕ੍ਰਿਕਟ ਟੀਮ ਦੇ ਮੈਂਬਰ ਸਿੱਧੂ ਦੇ ਪਿੰਡ ਮੂਸਾ ਪਹੁੰਚੇ ਤੇ ਆਪਣੀ ਜਰਸੀ ’ਤੇ 5911 ਦੇ ਲੋਗੋ ਨੂੰ ਆਪਣਾ ਬ੍ਰਾਂਡ ਬਣਾਇਆ।

PunjabKesari

ਇਸ ਦੌਰਾਨ ਟੀਮ ਮੈਂਬਰ ਨੇ ਸਿੱਧੂ ਦੀ ਮਾਂ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਇਕ ਵੀਡੀਓ ਵੀ ਬਣਾਈ ਹੈ, ਜਿਸ ’ਚ ਉਹ ਆਪਣੇ ਪੁੱਤ ਨੂੰ ਮਿਲੀ ਸ਼ਰਧਾਂਜਲੀ ਦੀਆਂ ਕੁਝ ਝਲਕੀਆਂ ਵਿਖਾਉਂਦੇ ਨਜ਼ਰ ਆ ਰਹੇ ਹਨ।

PunjabKesari

ਦੱਸ ਦਈਏ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ।

PunjabKesari

ਜਿੱਥੇ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਗਿਆ ਸੀ, ਉਸ ਥਾਂ ’ਤੇ ਪਾਠ ਕਰਵਾਇਆ ਗਿਆ, ਜਿਸ ’ਚ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਹਾਜ਼ਰੀ ਲਗਵਾਈ। ਇਸ ਦੌਰਾਨ ਚਰਨ ਕੌਰ ਨੂੰ ਭੁੱਬਾਂ ਮਾਰ ਰੋਂਦੇ ਦੇਖਿਆ ਗਿਆ। ਸਿੱਧੂ ਦੇ ਕਤਲ ਵਾਲੀ ਥਾਂ ’ਤੇ ਪਹੁੰਚ ਕੇ ਚਰਨ ਕੌਰ ਨੇ ਪੁੱਤ ਨੂੰ ਸੈਲਿਊਟ ਵੀ ਕੀਤਾ।

PunjabKesari

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਤੇ ਲਾਰੈਂਸ ਬਿਸ਼ਨੋਈ ਦੇ ਭਾਣਜੇ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਅਜ਼ਰਬੈਜਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਭਾਰਤ ਵਿਚ ਰਹਿ ਕੇ ਹੀ ਮੂਸੇਵਾਲਾ ਦੀ ਕਤਲਕਾਂਡ ਦੀ ਪਲਾਨਿੰਗ ਕੀਤੀ ਤੇ ਫ਼ਿਰ ਦਿੱਲੀ ਤੋਂ ਜਾਅਲੀ ਸਰਟੀਫਿਕੇਟ ਬਣਾ ਕੇ ਅਜ਼ਰਬੈਜਾਨ ਭੱਜ ਗਿਆ ਸੀ। ਹੁਣ ਸੁਰੱਖਿਆ ਏਜੰਸੀ ਉਸ ਨੂੰ ਵਾਪਸ ਦਿੱਲੀ ਲਿਆਉਣ ਵਿਚ ਲੱਗ ਗਈ ਹੈ। 

PunjabKesari

PunjabKesari

PunjabKesari

PunjabKesari

PunjabKesari

PunjabKesari

 


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News