ਪੰਜਾਬ ਦੀਆਂ ਸੁੱਖਾਂ ਮੰਗਣ ਵਾਲੇ NRIs ਨੂੰ ਲੋਕ ਕਿਉਂ ਬੋਲ ਰਹੇ ਬੁਰਾ-ਭਲਾ

03/28/2020 3:11:28 PM

ਰੋਮ, (ਕੈਂਥ)- ਇਕ ਸਮਾਂ ਸੀ ਕਿ ਪੰਜਾਬ ਦੇ ਲੋਕ ਐੱਨ. ਆਰ. ਆਈ. ਭਰਾਵਾਂ ਨੂੰ ਹੱਥੀਂ ਛਾਵਾਂ ਕਰਦੇ ਸੀ ਤੇ ਅੱਜ ਸਮਾਂ ਹੈ ਪੰਜਾਬ ਵਿੱਚ ਐਨ.ਆਰ.ਆਈ. ਭਰਾਵਾਂ ਨੂੰ ਲੋਕ ਸੋਸ਼ਲ ਮੀਡੀਏ ਉੱਪਰ ਕੋਰੋਨਾ ਵਾਇਰਸ ਕਾਰਨ ਬਹੁਤ ਹੀ ਜ਼ਿਆਦਾ ਮੰਦੀ ਸ਼ਬਦਾਵਲੀ ਬੋਲ ਰਹੇ ਹਨ ਜਿਸ ਕਾਰਨ ਵਿਦੇਸ਼ੀ ਵਿੱਚ ਰੋਜ਼ੀ ਖਾਤਿਰ ਗਏ ਪੰਜਾਬੀਆਂ ਦੇ ਦਿਲਾਂ ਉਪੱਰ ਡੂੰਘੀ ਸੱਟ ਵੱਜੀ ਹੈ।

ਸੋਸ਼ਲ ਮੀਡੀਏ ਉਪੱਰ ਕੁਝ ਲੋਕ ਜਿਸ ਤਰ੍ਹਾਂ ਐਨ. ਆਰ. ਆਈ. ਭਰਾ ਜਿਹੜੇ ਖਾਸਕਰ ਇਟਲੀ ਤੋਂ ਆਏ ਹਨ, ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਕਸੂਰਵਾਰ ਦੱਸ ਰਹੇ ਹਨ ਪਰ ਸਵਾਲ ਇਹ ਪੈਦਾ ਹੁੰਦਾ ਹੈ । ਐੱਨ.ਆਰ.ਆਈ. ਭਰਾਵਾਂ ਨੇ ਆਪਣੀ ਹੱਡ ਭੰਨਵੀਂ ਮਿਹਨਤ ਵਿੱਚੋਂ ਦਸਵੰਧ ਕੱਢ ਕੇ ਪੰਜਾਬ ਨੂੰ ਭਾਰਤ ਦਾ ਇੱਕ ਸੂਬਾ ਬਣਾਇਆ ਹੈ ।ਉਨ੍ਹਾਂ ਪ੍ਰਤੀ ਪੰਜਾਬੀਆਂ ਦੀ ਕੀ ਇਹ ਸੋਚ ਜਾਇਜ਼ ਹੈ ਜਦੋਂ ਪੰਜਾਬ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਇਹ ਮੰਨਦੀ ਹੈ ਕਿ ਜੇਕਰ ਅੱਜ ਪੰਜਾਬ ਤਰੱਕੀ ਦੀਆਂ ਲੀਹਾਂ ਨੂੰ ਚੁੰਮ ਰਿਹਾ ਹੈ ਤਾਂ ਉਸ ਵਿੱਚ ਐੱਨ. ਆਰ. ਆਈ. ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿਸ ਕੋਰੋਨਾਵਾਇਰਸ ਲਈ ਪੰਜਾਬ ਦੇ ਲੋਕ ਐੱਨ. ਆਰ. ਆਈ. ਨੂੰ ਭੰਡ ਰਹੇ ਹਨ ਉਸ ਦਾ ਸਭ ਤੋਂ ਵੱਧ ਦਰਦ ਐੱਨ. ਆਰ. ਆਈ. ਪੰਜਾਬੀ ਹੀ ਹੰਢਾ ਰਹੇ ਹਨ ਕਿਉਂਕਿ ਇਸ ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਵਿਚ ਪੰਜਾਬੀਆਂ ਦੇ ਕੰਮਕਾਰ ਤਾਂ ਪ੍ਰਭਾਵਿਤ ਹੋਏ ਹੀ ਹਨ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਭੱਵਿਖ ਪ੍ਰਤੀ ਡੂੰਘੀਆਂ ਚਿੰਤਾਵਾਂ ਨੇ ਘੇਰ ਰੱਖਿਆ ਹੈ।

ਇਹੀ ਉਹੀ ਇਟਲੀ ਦੇ ਜਾਂ ਹੋਰ ਦੇਸ਼ਾਂ ਦੇ ਪੰਜਾਬੀ ਹਨ ਜਿਨ੍ਹਾਂ ਵੱਲੋਂ ਕੀਤੀ ਆਰਥਿਕ ਮਦਦ ਨਾਲ ਪੰਜਾਬ ਦੇ ਕਈ ਧਾਰਮਿਕ,ਸੱਭਿਆਚਾਰਕ,ਪੇਂਡੂ ਖੇਡ ਮੇਲੇ ਤੇ ਹੋਰ ਸਮਾਜ ਉਸਾਰੂ ਕਾਰਜ ਹੁੰਦੇ ਹਨ। ਇਨ੍ਹਾਂ ਐੱਨ. ਆਰ. ਆਈ. ਭਰਾਵਾਂ ਦੀ ਕੋਸ਼ਿਸਾਂ ਦੇ ਸਦਕਾ ਪੰਜਾਬ ਦੇ ਅਨੇਕਾਂ ਪਿੰਡ ਆਦਰਸ਼ ਪਿੰਡ ਬਣੇ ਹਨ।ਅੱਜ ਵੀ ਸੈਂਕੜੇ ਘਰਾਂ ਦੇ ਚੁੱਲ੍ਹੇ ਤੇ ਗਰੀਬਾਂ ਬੱਚਿਆਂ ਦੀ ਪੜ੍ਹਾਈ ਇਨ੍ਹਾਂ ਐੱਨ. ਆਰ. ਆਈਜ਼. ਦੇ ਸਹਿਯੋਗ ਨਾਲ ਚੱਲਦੇ ਹਨ। ਫਿਰ ਭਲਾ ਅਜਿਹੇ ਲੋਕਾਂ ਨੂੰ ਜਿਹੜੇ ਪੰਜਾਬ ਦੇ ਭਲੇ ਹਿੱਤ ਦਿਨ-ਰਾਤ ਤਿਆਰ ਰਹਿੰਦੇ ਹਨ, ਨੂੰ ਕਿਸੇ ਕੁਦਰਤੀ ਕਹਿਰ ਕਾਰਨ ਮਾੜਾ-ਚੰਗਾ ਬੋਲਣਾ ਕਿੰਨਾ ਕੁ ਜਾਇਜ਼ ਹੈ। ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਸੋਚਣ ਦੀ ਬਹੁਤ ਲੋੜ ਹੈ, ਜਿਹੜੇ ਕਿ ਕੋਰੋਨਾ ਵਾਇਰਸ ਕਾਰਨ ਐੱਨ. ਆਰ. ਆਈ. ਭਰਾਵਾਂ ਖਾਸ ਕਰ ਇਟਲੀ ਵਾਲਿਆਂ ਨੂੰ ਕੋੜਾ ਬੋਲਦੇ ਨਹੀਂ ਥੱਕ ਰਹੇ।


Lalita Mam

Content Editor

Related News