ਕੈਨੇਡਾ 'ਚ ਪੰਜਾਬੀ ਵਕੀਲ ਨੂੰ ਅਦਾਲਤ ਨੇ ਸੁਣਾਈ 22 ਮਹੀਨਿਆਂ ਦੀ ਕੈਦ ਦੀ ਸਜ਼ਾ, ਲੱਗੇ ਸਨ ਗੰਭੀਰ ਇਲਜ਼ਾਮ

Saturday, Aug 20, 2022 - 01:36 PM (IST)

ਕੈਨੇਡਾ 'ਚ ਪੰਜਾਬੀ ਵਕੀਲ ਨੂੰ ਅਦਾਲਤ ਨੇ ਸੁਣਾਈ 22 ਮਹੀਨਿਆਂ ਦੀ ਕੈਦ ਦੀ ਸਜ਼ਾ, ਲੱਗੇ ਸਨ ਗੰਭੀਰ ਇਲਜ਼ਾਮ

ਨਿਊਯਾਰਕ/ ਸਰੀ (ਰਾਜ ਗੋਗਨਾ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਦਾਲਤ ਨੇ ਇਕ ਪੰਜਾਬੀ ਇੰਮੀਗ੍ਰੇਸ਼ਨ ਦੇ ਵਕੀਲ ਬਲਰਾਜ ਸਿੰਘ "ਰੋਜਰ" ਭੱਟੀ ਨੂੰ 22 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਵਕੀਲ ਬਲਰਾਜ ਭੱਟੀ ਜਾਅਲਸਾਜ਼ੀ ਅਤੇ ਤੱਥਾਂ ਦੀ ਗਲਤ ਜਾਣਕਾਰੀ ਦੇਣ ਸਮੇਤ ਅਜਿਹੇ 17 ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਹੈ। ਬਲਰਾਜ ਸਿੰਘ “ਰੋਜਰ” ਭੱਟੀ, 63, ਨੂੰ 2020 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸ ਉੱਤੇ ਵਿਦੇਸ਼ੀ ਨਾਗਰਿਕਾਂ ਨਾਲ ਮਿਲੀਭੁਗਤ ਕਰਕੇ ਕੈਨੇਡਾ ਵਿੱਚ ਸ਼ਰਣ ਲਈ ਫਰਜ਼ੀ ਦਾਅਵੇ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਫਿਰ ਉਸ ਨੂੰ ਬ੍ਰਿਟਿਸ਼ ਕੋਲੰਬੀਆ ਦੀ ਲਾਅ ਸੋਸਾਇਟੀ ਨੇ ਮੁਅੱਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਜਦੋਂ ਉੱਡਦੇ ਜਹਾਜ਼ 'ਚ ਸੌਂ ਗਏ ਦੋਵੇਂ ਪਾਇਲਟ, ਏਅਰਪੋਰਟ 'ਤੇ ਲੈਂਡ ਕਰਨਾ ਵੀ ਭੁੱਲੇ, ਯਾਤਰੀਆਂ ਦੀ ਜਾਨ 'ਤੇ ਬਣੀ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਕਿਹਾ ਕਿ ਡੈਲਟਾ ਨਿਵਾਸੀ ਬਲਰਾਜ ਭੱਟੀ ਅਤੇ ਵੈਨਕੂਵਰ ਨਿਵਾਸੀ ਸੋਫੀਆਨ ਡਾਹਕ ਨੂੰ ਸਾਲ 2020 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।  ਬਲਰਾਜ ਭੱਟੀ ਅਤੇ ਸੋਫੀਅਨ ਡਾਹਕ ਨੇ 2002 ਅਤੇ 2014 ਦੇ ਵਿਚਕਾਰ ਕੈਨੇਡਾ ਆਏ ਕਈ ਪ੍ਰਵਾਸੀਆਂ ਨੂੰ ਰਫਿਊਜੀ ਦੱਸ ਕੇ ਇੰਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੂੰ ਗ਼ਲਤ ਜਾਣਕਾਰੀ ਦਿੱਤੀ। ਏਜੰਸੀ ਨੇ 2012 ਵਿੱਚ ਭੱਟੀ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। 

ਇਹ ਵੀ ਪੜ੍ਹੋ: ਹੈਰਾਨੀਜਨਕ! ਪ੍ਰੇਮਿਕਾ ਦੀ ਇਕ ‘ਕਿੱਸ’ ਨੇ ਜੇਲ੍ਹ 'ਚ ਬੰਦ ਪ੍ਰੇਮੀ ਦੀ ਲਈ ਜਾਨ

ਸੂਬਾਈ ਅਦਾਲਤ ਦੇ ਜੱਜ ਮਾਰਕ ਜੇਟੀ ਨੇ ਲਿਖਿਆ ਕਿ ਅਪਰਾਧਾਂ ਦੇ ਸਮੇਂ ਭੱਟੀ ਲੋਅਰ ਮੇਨਲੈਂਡ ਦੇ ਸਭ ਤੋਂ ਵਿਅਸਤ ਵਕੀਲਾਂ ਵਿੱਚੋਂ ਇੱਕ ਸੀ ਜੋ ਕਨਵੈਨਸ਼ਨ ਸ਼ਰਨਾਰਥੀ ਸਥਿਤੀ ਦੀ ਮੰਗ ਕਰਨ ਵਾਲੇ ਗਾਹਕਾਂ ਦੀ ਹੀ ਨੁਮਾਇੰਦਗੀ ਕਰਦਾ ਸੀ। ਅਦਾਲਤ ਨੇ ਪਾਇਆ ਕਿ ਭੱਟੀ ਇੰਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ (IRB) ਨਾਲ ਸੁਣਵਾਈ ਨੂੰ ਮੁਲਤਵੀ ਕਰਨ ਲਈ ਖ਼ੁਦ ਨੂੰ ਬਿਮਾਰ ਹੀ ਦੱਸਦਾ ਸੀ। ਜਿਨ੍ਹਾਂ ਡਾਕਟਰਾਂ ਦੇ ਲੈਟਰਹੈੱਡ ਦਸਤਾਵੇਜ਼ਾਂ ਲਈ ਵਰਤੇ ਗਏ ਸਨ, ਉਨ੍ਹਾਂ ਨੇ ਅਦਾਲਤ ਵਿੱਚ ਆ ਕੇ ਗਵਾਹੀ ਦਿੱਤੀ ਕਿ ਇਹ ਲੈਟਰਹੈੱਡ ਉਨ੍ਹਾਂ ਨੇ ਤਿਆਰ ਨਹੀਂ ਕੀਤਾ ਸਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News