ਪੰਜਾਬੀ ਗੱਭਰੂ ਨੇ ਅਮਰੀਕਾ ''ਚ ਗੱਡੇ ਝੰਡੇ, NCAA ਬਾਸਕਟਬਾਲ ਖੇਡਣ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ ਈਸ਼ਰ ਸਿੰਘ

Monday, May 11, 2026 - 05:56 AM (IST)

ਪੰਜਾਬੀ ਗੱਭਰੂ ਨੇ ਅਮਰੀਕਾ ''ਚ ਗੱਡੇ ਝੰਡੇ, NCAA ਬਾਸਕਟਬਾਲ ਖੇਡਣ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ ਈਸ਼ਰ ਸਿੰਘ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸਰੀ ਸ਼ਹਿਰ ਨਾਲ ਸੰਬੰਧਿਤ ਇੱਕ ਪੰਜਾਬੀ ਮੂਲ ਦੇ ਦਸਤਾਰਧਾਰੀ ਨੌਜਵਾਨ ਨੇ ਅਮਰੀਕੀ ਕਾਲਜ ਬਾਸਕਟਬਾਲ ਵਿੱਚ ਇਤਿਹਾਸ ਰਚ ਦਿੱਤਾ ਹੈ। ਸਰੀ ਦੇ ਫਲੀਟਵੁੱਡ ਪਾਰਕ ਸੈਕੰਡਰੀ ਸਕੂਲ ਦੇ ਸਾਬਕਾ ਵਿਦਿਆਰਥੀ ਈਸ਼ਰ ਸਿੰਘ ਸਰਾਏ ਨੇ ਐੱਨਸੀਏਏ ਡਿਵੀਜ਼ਨ-1 ਦੀ ਟੀਮ ਨਾਲ ਜੁੜ ਕੇ ਇੱਕ ਵਿਲੱਖਣ ਮਾਣ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ : ਟਰੰਪ ਨੇ ਈਰਾਨ ਦੇ ਸ਼ਾਂਤੀ ਪ੍ਰਸਤਾਵ ਨੂੰ ਨਕਾਰਿਆ, ਪ੍ਰਮਾਣੂ ਹਥਿਆਰਾਂ 'ਤੇ ਫ਼ੌਜੀ ਕਾਰਵਾਈ ਦੀ ਦਿੱਤੀ ਚਿਤਾਵਨੀ

ਜਾਣਕਾਰੀ ਅਨੁਸਾਰ ਈਸ਼ਰ ਸਿੰਘ ਸਰਾਏ ਨੇ ਹਾਲ ਹੀ ਵਿੱਚ ਅਮਰੀਕਾ ਦੀ ਵਿੰਥਰੋਪ ਯੂਨੀਵਰਸਿਟੀ ਨਾਲ ਕਮਿਟਮੈਂਟ ਕੀਤੀ ਹੈ। ਇਸ ਦੇ ਨਾਲ ਹੀ ਉਹ ਐੱਨਸੀਏਏ ਡਿਵੀਜ਼ਨ-1 ਬਾਸਕਟਬਾਲ ਵਿੱਚ ਖੇਡਣ ਵਾਲੇ ਪਹਿਲੇ ਦਸਤਾਰਧਾਰੀ ਖਿਡਾਰੀ ਬਣ ਗਏ ਹਨ, ਜਿਸ ਕਾਰਨ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਪਾਈ ਜਾ ਰਹੀ ਹੈ। ਖੇਡ ਮਾਹਿਰਾਂ ਅਨੁਸਾਰ ਇਹ ਪ੍ਰਾਪਤੀ ਨਾ ਸਿਰਫ਼ ਈਸ਼ਰ ਸਿੰਘ ਲਈ, ਸਗੋਂ ਪੂਰੇ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਮੋੜ ਵਜੋਂ ਵੇਖੀ ਜਾ ਰਹੀ ਹੈ। ਬਾਸਕਟਬਾਲ ਵਰਗੀ ਮੁਕਾਬਲੇਬਾਜ਼ ਖੇਡ ਵਿੱਚ ਪੱਗ ਅਤੇ ਦਾੜ੍ਹੀ ਨਾਲ ਆਪਣੀ ਪਛਾਣ ਨੂੰ ਕਾਇਮ ਰੱਖਦਿਆਂ ਉੱਚ ਪੱਧਰ ‘ਤੇ ਪਹੁੰਚਣਾ ਕਈ ਨੌਜਵਾਨਾਂ ਲਈ ਪ੍ਰੇਰਣਾ ਬਣ ਰਿਹਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਫਿਰ ਕੀਤੀ ਕੋਰੋਨਾ ਵਾਲੀਆਂ ਪਾਬੰਦੀਆਂ ਦੀ ਗੱਲ, ਲਾਗੂ ਹੋਵੇ Work from Home

ਦੱਸਿਆ ਜਾ ਰਿਹਾ ਹੈ ਕਿ ਈਸ਼ਰ ਸਿੰਘ ਸਰਾਏ ਨੇ ਸਕੂਲੀ ਅਤੇ ਕਲੱਬ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਉਹ ਅਮਰੀਕੀ ਕਾਲਜ ਬਾਸਕਟਬਾਲ ਸਕਾਊਟਾਂ ਦੀ ਨਜ਼ਰ ਵਿੱਚ ਆਏ। ਹੁਣ ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਸਰੀ ਅਤੇ ਵੈਨਕੂਵਰ ਦੇ ਪੰਜਾਬੀ ਭਾਈਚਾਰੇ ਵੱਲੋਂ ਵੱਡੇ ਮਾਣ ਨਾਲ ਦੇਖਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News