ਕੈਨੇਡਾ ਨੇ ਪੰਜਾਬ ਦੇ ਵਸਨੀਕ ਬਿਪਿਨਜੋਤ ਗਿੱਲ ਨੂੰ ਭਾਰਤ ਕੀਤਾ ਡਿਪੋਰਟ, ਜਾਣੋ ਕੀ ਲੱਗੇ ਹਨ ਦੋਸ਼

Saturday, Feb 03, 2024 - 10:36 AM (IST)

ਕੈਨੇਡਾ ਨੇ ਪੰਜਾਬ ਦੇ ਵਸਨੀਕ ਬਿਪਿਨਜੋਤ ਗਿੱਲ ਨੂੰ ਭਾਰਤ ਕੀਤਾ ਡਿਪੋਰਟ, ਜਾਣੋ ਕੀ ਲੱਗੇ ਹਨ ਦੋਸ਼

ਟੋਰਾਂਟੋ (ਏਜੰਸੀ) :ਪੰਜਾਬ ਦੇ ਇੱਕ 26 ਸਾਲਾ ਨੌਜਵਾਨ ਨੂੰ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਕਾਰ ਹਾਦਸੇ ਵਿੱਚ ਇੱਕ ਔਰਤ ਅਤੇ ਉਸ ਦੀ ਬਜ਼ੁਰਗ ਮਾਂ ਦੀ ਮੌਤ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੋਂ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਵਿਦਿਆਰਥੀ ਵੀਜ਼ਾ 'ਤੇ 2016 ਵਿੱਚ ਕੈਨੇਡਾ ਪੁੱਜੇ ਬਿਪਿਨਜੋਤ ਗਿੱਲ ਨੇ 18 ਮਈ 2019 ਨੂੰ ਕੈਲਗਰੀ ਵਿੱਚ ਤੇਜ਼ ਰਫ਼ਤਾਰ ਲਾਲ ਬੱਤੀ ਪਾਰ ਕਰ ਲਈ, ਜਿਸ ਨਾਲ ਵਾਪਰੇ ਕਾਰ ਹਾਦਸੇ ਵਿਚ 31 ਸਾਲਾ ਉਜ਼ਮਾ ਅਫ਼ਜ਼ਲ ਅਤੇ ਉਸਦੀ ਮਾਂ ਬਿਲਕੀਸ ਬੇਗਮ (65) ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਕੈਨੇਡਾ ’ਚ ਸਿਰਫ 2 ਫ਼ੀਸਦੀ ਪੰਜਾਬੀ ਖਾਲਿਸਤਾਨੀ ਸਮਰਥਕ, ਲੋਕਾਂ ਤੋਂ ਚੰਦਾ ਲੈ ਭਰ ਰਹੇ ਹਨ ਆਪਣੀਆਂ ਜੇਬਾਂ

ਕੈਲਗਰੀ ਹੇਰਾਲਡ ਅਖ਼ਬਾਰ ਨੇ ਰਿਪੋਰਟ ਦਿੱਤੀ ਕਿ ਇਸ ਮਹੀਨੇ ਫੈਡਰਲ ਕੋਰਟ ਦੇ ਜੱਜ ਵੱਲੋਂ ਦੇਸ਼ ਨਿਕਾਲੇ ਦੇ ਆਦੇਸ਼ 'ਤੇ ਰੋਕ ਲਗਾਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਉਸਨੇ ਕੈਨੇਡਾ ਛੱਡ ਦਿੱਤਾ। ਜੱਜ ਸ਼ਿਰਜ਼ਾਦ ਅਹਿਮਦ ਨੇ ਆਪਣੇ ਫੈਸਲੇ ਵਿੱਚ ਕਿਹਾ, "ਬਿਨੈਕਾਰ ਨੇ ਇਕ ਗੰਭੀਰ ਅਪਰਾਧ ਕੀਤਾ ਹੈ, ਜਿਸ ਲਈ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ। 2 ਲੋਕਾਂ ਦੀ ਜਾਨ ਚਲੀ ਗਈ। ਪੀੜਤਾਂ ਦੇ ਪਰਿਵਾਰ ਦੇ ਮੈਂਬਰਾਂ ਉਨ੍ਹਾਂ ਨੂੰ ਦੁਬਾਰਾ ਕਦੇ ਨਹੀਂ ਦੇਖ ਸਕਣਗੇ।" ਗਿੱਲ, ਜੋ ਕਿ ਹਾਦਸੇ ਦੇ ਸਮੇਂ 21 ਸਾਲਾਂ ਦਾ ਸੀ, ਹੁੰਡਈ ਕਾਰ ਚਲਾ ਰਿਹਾ ਸੀ, ਜੋ 18 ਮਈ 2019 ਦੀ ਸਵੇਰ ਨੂੰ ਮੇਟਿਸ ਟ੍ਰੇਲ ਅਤੇ 128 ਐਵੇਨਿਊ ਐੱਨ.ਈ. ਦੇ ਚੌਰਾਹੇ 'ਤੇ ਇੱਕ ਟੋਇਟਾ ਕੋਰੋਲਾ ਨਾਲ ਟਕਰਾ ਗਈ। ਦੋਵਾਂ ਔਰਤਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਟੋਇਟਾ ਦੇ ਡਰਾਈਵਰ, ਬੇਗਮ ਦੇ ਪਤੀ ਅਤੇ ਉਜ਼ਮਾ ਦੇ ਪਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਰੈਫਰੈਂਡਮ ਦੇ ਨਾਂ ’ਤੇ ਧੋਖਾ : ਸੈਨ ਫ੍ਰਾਂਸਿਸਕੋ ’ਚ ਖਾਲਿਸਤਾਨੀਆਂ ਨੇ ਕਿਵੇਂ ਪਾ ਦਿੱਤੇ 43,200 ਸਕਿੰਟ ’ਚ 1.27 ਲੱਖ ਵੋਟ!

ਗਿੱਲ ਨੂੰ ਅਪ੍ਰੈਲ 2023 ਵਿੱਚ ਦੋਹਰੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਨਵੰਬਰ ਵਿੱਚ ਉਸ ਨੂੰ ਘਰ ਵਿੱਚ ਨਜ਼ਰਬੰਦੀ, 300 ਘੰਟੇ ਦੀ ਕਮਿਊਨਿਟੀ ਸੇਵਾ, ਅਤੇ ਇੱਕ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਸੀ। ਜੱਜ ਨੇ ਕਿਹਾ ਕਿ ਹਾਦਸੇ ਦੇ 3 ਮਹੀਨਿਆਂ ਬਾਅਦ, ਗਿੱਲ ਨੂੰ ਅਗਸਤ 2019 ਵਿੱਚ ਖਤਰਨਾਕ ਡਰਾਈਵਿੰਗ ਅਤੇ ਭੱਜਣ ਦਾ ਵੀ ਦੋਸ਼ੀ ਠਹਿਰਾਇਆ ਗਿਆ। ਦਿ ਹੇਰਾਲਡ ਦੀ ਰਿਪੋਰਟ ਅਨੁਸਾਰ, "ਕੈਨੇਡਾ ਵਿੱਚ ਗੰਭੀਰ ਅਪਰਾਧ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ 6 ਸਤੰਬਰ 2022 ਨੂੰ ਦੇਸ਼ ਨਿਕਾਲੇ ਦਾ ਹੁਕਮ ਜਾਰੀ ਕੀਤਾ ਗਿਆ ਸੀ।" ਪੰਜਾਬ ਦੇ ਵਸਨੀਕ ਗਿੱਲ ਨੇ 2018 ਵਿੱਚ ਬੋ ਵੈਲੀ ਕਾਲਜ ਤੋਂ 2 ਸਾਲਾਂ ਦਾ ਡਿਪਲੋਮਾ ਹਾਸਲ ਕੀਤਾ। ਉਸਦੇ ਮਾਤਾ-ਪਿਤਾ ਅਤੇ ਭਰਾ ਅਸਥਾਈ ਵੀਜ਼ੇ 'ਤੇ ਕੈਨੇਡਾ ਵਿੱਚ ਹਨ, ਜਦੋਂ ਕਿ ਉਸਦੇ ਚਾਚਾ ਅਤੇ ਦਾਦਾ-ਦਾਦੀ ਕੈਨੇਡੀਅਨ ਨਾਗਰਿਕ ਹਨ।

ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀ ਦਾ ਅਮਰੀਕਾ 'ਚ ਬੇਰਹਿਮੀ ਨਾਲ ਕਤਲ, ਹਥੌੜੇ ਨਾਲ ਕੀਤੇ ਗਏ 50 ਵਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News