ਪੰਜਾਬ ਦੀ ਧੀ ਲਵਪ੍ਰੀਤ ਨੇ ਇਟਲੀ ''ਚ ਸਟੇਟ ਪੱਧਰੀ ਮੁਕਾਬਲਿਆਂ ''ਚ ਜਿੱਤਿਆ ਗੋਲਡ ਮੈਡਲ

Monday, Jul 08, 2024 - 05:42 PM (IST)

ਪੰਜਾਬ ਦੀ ਧੀ ਲਵਪ੍ਰੀਤ ਨੇ ਇਟਲੀ ''ਚ ਸਟੇਟ ਪੱਧਰੀ ਮੁਕਾਬਲਿਆਂ ''ਚ ਜਿੱਤਿਆ ਗੋਲਡ ਮੈਡਲ

ਮਿਲਾਨ (ਸਾਬੀ ਚੀਨੀਆ)- ਪੰਜਾਬੀਆਂ ਦੇ ਵਿਦੇਸ਼ਾਂ 'ਚ ਆਏ ਦਿਨ ਮੱਲਾਂ ਮਾਰਨ ਦੇ ਝੰਡੇ ਗੱਡਣ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਜਿਸ ਕਰਕੇ ਗੋਰੇ ਵੀ ਇੰਨਾ ਦੇ ਕਾਇਲ ਹਨ। ਵਿਦੇਸ਼ਾਂ 'ਚ ਇਸ ਕਾਮਯਾਬੀਆਂ ਦੇ ਝੰਡੇ 'ਚ ਹੋਰ ਵਾਧਾ ਕਰਦਿਆਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਖਾਨਖਾਨਾ ਦੇ ਨਾਲ ਸਬੰਧਤ ਮਾਪਿਆਂ ਦੀ ਲਾਡਲੀ ਧੀ ਲਵਪ੍ਰੀਤ ਰਾਏ ਨੇ ਇਮੀਲੀਆ ਰੋਮਾਨਾ 'ਚ ਹੋਈਆਂ ਸਟੇਟ ਪੱਧਰ ਦੀਆਂ 800 ਮੀਟਰ ਦੀਆਂ ਦੌੜਾਂ 'ਚ ਫਾਈਨਲ 'ਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਉਹ 26 ਅਤੇ 28 ਜੁਲਾਈ ਨੂੰ ਰਾਸ਼ਟਰੀ ਪੱਧਰ ਅਤੇ ਅੰਡਰ 20 ਦੀਆਂ ਇਟਲੀ ਦੇ ਸ਼ਹਿਰ ਰੇਤੀ 'ਚ ਹੋਣ ਵਾਲੀ ਚੈਪੀਅਨਸ਼ਿਪ 'ਚ ਹਿੱਸਾ ਲੈਣ ਜਾ ਰਹੀ ਹੈ। 

PunjabKesari

ਲਵਪ੍ਰੀਤ ਰਾਏ ਜੋ ਕਿ ਇਟਲੀ ਦੇ ਸ਼ਹਿਰ ਰਾਵੇਨਾ ਦੇ ਕਸਬਾ ਬ੍ਰਿਸੀਗੇਲਾ ਦੀ ਰਹਿਣ ਵਾਲੀ ਹੈ। ਲਵਪ੍ਰੀਤ ਦੀ ਉਮਰ 19 ਸਾਲ ਹੈ ਅਤੇ ਇਟਲੀ ਦੀ ਹੀ ਜੰਮਪਲ ਹੈ ਤੇ ਪੜ੍ਹਾਈ ਵੀ ਕਰ ਰਹੀ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਉਸ ਦੇ ਪਿਤਾ ਅਮਰਜੀਤ ਸਿੰਘ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਹੁਣ ਤੱਕ ਵੱਡੀ ਗਿਣਤੀ 'ਚ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ 'ਚ ਹਿੱਸਾ ਲੈ ਕੇ ਮੈਡਲ ਜਿੱਤ ਚੁੱਕੀ ਹੈ, ਅਤੇ ਪੂਰੀ ਮਿਹਨਤ ਤੇ ਲਗਨ ਨਾਲ ਆਪਣੀ ਖੇਡ ਵੱਲ ਧਿਆਨ ਦੇ ਰਹੀ ਹੈ। ਹੁਣ ਉਹ ਨੈਸ਼ਨਲ ਪੱਧਰ 800 ਮੀਟਰ ਦੀਆਂ ਦੌੜਾਂ 'ਚ ਵੀ ਮੁਕਾਬਲੇ 'ਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਧੀ ਦੀ ਰੁਚੀ ਪੜ੍ਹਾਈ ਦੇ ਨਾਲ ਨਾਲ ਖੇਡਾਂ 'ਚ ਵੀ ਸੀ। ਉਹ ਇਸ ਸਮੇਂ ਫਰਾਰੇ ਯੂਨੀਵਰਸਿਟੀ ਤੋਂ ਬਾਇਓ ਟੈਕਨਾਲੋਜੀ ਮੈਡੀਕਲ ਦੀ ਡਿਗਰੀ ਕਰ ਰਹੀ ਹੈ। ਗੋਲੀ ਵਾਂਗ ਤੇਜ਼ ਦੌੜਨ ਵਾਲੀ ਪੰਜਾਬਣ ਧੀ ਆਪਣੀ ਕਾਬਲੀਅਤ ਲਈ ਇਟਾਲੀਅਨ ਲੋਕਾਂ ਤੇ ਖੂਬ ਚਰਚਾ ਬਟੋਰ ਰਹੀ ਹੈ।

PunjabKesari


author

DIsha

Content Editor

Related News