ਆਸਟ੍ਰੇਲੀਆ 'ਚ ਪੱਬ-ਕਲੱਬ ਬੰਦ, ਓਧਰ ਸਕੂਲਾਂ ਵੱਲੋਂ ਹੜਤਾਲ ਦੀ ਧਮਕੀ

03/23/2020 7:47:22 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ) : ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਦੇ ਮੱਦੇਨਜ਼ਰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਦੇਸ਼ ਭਰ ਵਿਚ ਕਈ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪੱਬ ਤੇ ਕਲੱਬ, ਕਸਰਤ ਘਰ (ਜਿੱਮ), ਇਨਡੋਰ ਖੇਡ ਸਹੂਲਤਾਂ, ਕੈਸੀਨੋ, ਸਿਨੇਮਾਘਰ ਤੇ ਧਾਰਮਿਕ ਸਥਲ ਸੋਮਵਾਰ ਦੁਪਹਿਰ ਤੋਂ ਬੰਦ ਹੋ ਜਾਣਗੇ। ਰੋਜ਼ਾਨਾਂ ਦੀਆਂ ਭੋਜਨ ਜ਼ਰੂਰਤਾਵਾਂ ਦੇ ਮੱਦੇਨਜ਼ਰ ਕੈਫ਼ੇ ਅਤੇ ਰੈਸਟੋਰੈਂਟ ਸਿਰਫ਼ ਭੋਜਨ ਡਲਿਵਰ ਕਰਨ ਤੱਕ ਸੀਮਿਤ ਹੋਣਗੇ। ਇਸ ਵਿਚਕਾਰ ਕੁਈਨਜ਼ਲੈਂਡ ਅਧਿਆਪਕ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਬੁੱਧਵਾਰ ਤੋਂ ਸਕੂਲ ਬੰਦ ਨਾ ਕੀਤੇ ਤਾਂ ਉਹ ਹੜਤਾਲ ਕਰਨਗੇ।

 

ਉੱਥੇ ਹੀ, ਬੈਂਕ, ਦਵਾਈਆਂ ਦੀਆ ਦੁਕਾਨਾਂ, ਪੈਟਰੋਲ ਪੰਪ, ਫੂਡ ਡਲਿਵਰੀ ਤੇ ਢੋਆ-ਢੁਆਈ ਅਤੇ ਸੁਪਰ ਮਾਰਕਿਟ ਅਤੇ ਜਰੂਰੀ ਸੇਵਾਵਾਂ ਆਮ ਵਾਂਗ ਖੁਲੀਆਂ ਰਹਿਣਗੀਆਂ। ਹਾਲਾਂਕਿ, ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਜ਼ਾਂ ਜ਼ਰੂਰਤ ਮੁਤਾਬਕ ਹੀ ਖਰੀਦਣ। ਦੌੜ-ਭੱਜ ਅਤੇ ਜ਼ਮਾਖੋਰੀ ਕਰਨ ਦੀ ਕੋਸ਼ਿਸ਼ ਨਾ ਕਰਨ, ਇਸ ਤੋਂ ਬਚਣ ਦੀ ਜ਼ਰੂਰਤ ਹੈ।

ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲ ਅਜੇ ਵੀ ਖੁੱਲ੍ਹੇ ਰਹਿਣਗੇ ਪਰ ਵੱਖ-ਵੱਖ ਸੂਬਿਆਂ ਦੀਆ ਸਰਕਾਰਾਂ ਦੇ ਸਕੂਲਾਂ ਨੂੰ ਖੁੱਲੇ ਤੇ ਬੰਦ ਰੱਖਣ 'ਤੇ ਅਲੱਗ-ਅਲੱਗ ਵਿਚਾਰ ਹਨ। ਸੰਬੰਧਤ ਮਾਪੇ ਇਹ ਫ਼ੈਸਲਾ ਕਰ ਸਕਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਹਨ ਜਾਂ ਉਨ੍ਹਾਂ ਨੂੰ ਘਰ ਰੱਖਣਾ ਚਾਹੁੰਦੇ ਹਨ। ਵਿਕਟੋਰੀਆ ਤੇ ਕੁਝ ਕੁ ਹੋਰ ਸੂਬਿਆਂ ਵਲੋ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੁਈਨਜ਼ਲੈਂਡ ਅਧਿਆਪਕ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਬੁੱਧਵਾਰ ਤੋਂ ਸਕੂਲ ਬੰਦ ਕਰਨ ਲਈ ਸਹਿਮਤ ਨਹੀਂ ਹੁੰਦੀ ਤਾਂ ਉਹ ਹੜਤਾਲ ਕਰਨਗੇ। ਮਹਾਵਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੋਲਡ ਕੋਸਟ 'ਤੇ ਥੀਮ ਪਾਰਕ; ਮੂਵੀ ਵਰਲਡ, ਸੀ ਵਰਲਡ ਰਿਜੋਰਟ, ਵੈੱਟ ਐਂਡ ਵਾਈਲਡ, ਪੈਰਾਡਾਈਜ਼ ਕੰਟਰੀ ਅਤੇ ਟਾਪਗੌਲਫ ਐਤਵਾਰ ਸ਼ਾਮ ਤੋਂ ਅਗਾਮੀਂ ਹੁਕਮਾਂ ਤੱਕ ਅਸਥਾਈ ਤੌਰ ‘ਤੇ ਬੰਦ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਇਸ ਮਹਾਵਾਰੀ ਨਾਲ ਲੜਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਸੰਘੀ ਸਰਕਾਰਾਂ ਨੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ, ਜੋ ਲੋਕ ਤਾਲਾਬੰਦੀ ਦੇ ਆਦੇਸ਼ਾਂ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਨੂੰ ਜੁਰਮਾਨੇ ਤੇ ਜੇਲ ਵੀ ਜਾਣ ਪੈ ਸਕਦਾ ਹੈ। 
 


Lalita Mam

Content Editor

Related News