ਪਾਕਿ ਦੇ ਸਰਕਾਰੀ ਟੀ.ਵੀ. ਚੈਨਲ ਨੇ ਮੰਨਿਆ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ, ਮੰਗਣੀ ਪਈ ਮੁਆਫੀ

Tuesday, Jun 09, 2020 - 12:23 AM (IST)

ਪਾਕਿ ਦੇ ਸਰਕਾਰੀ ਟੀ.ਵੀ. ਚੈਨਲ ਨੇ ਮੰਨਿਆ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ, ਮੰਗਣੀ ਪਈ ਮੁਆਫੀ

ਇਸਲਾਮਾਬਾਦ (ਭਾਸ਼ਾ): ਅਕਸਰ ਕਸ਼ਮੀਰ ਦੀ ਰਟ ਲਗਾਉਣ ਵਾਲੇ ਪਾਕਿਸਤਾਨ ਦੇ ਸਰਕਾਰੀ ਟੀ.ਵੀ. ਚੈਨਲ ਪੀ.ਟੀ.ਵੀ. ਨੇ ਆਪਣੇ ਦੇਸ਼ ਦੀ ਆਬਾਦੀ ਦੱਸਦੇ ਸਮੇਂ ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਹੀ ਦਿਖਾ ਦਿੱਤਾ। ਸਰਕਾਰੀ ਟੀ.ਵੀ. 'ਤੇ ਹੋਈ ਇਕ 'ਗਲਤੀ' ਤੋਂ ਬਾਅਦ ਪਾਕਿਸਤਾਨ ਵਿਚ ਹੜਕੰਪ ਮਚ ਗਿਆ। ਬਾਅਦ ਵਿਚ ਟੀ.ਵੀ. ਚੈਨਲ ਨੂੰ ਮੁਆਫੀ ਮੰਗਣੀ ਪਈ। ਪੀ.ਟੀ.ਵੀ. ਨੇ ਸਫਾਈ ਦਿੱਤੀ ਕਿ ਇਸ ਗੁਨਾਹ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਪੀ.ਟੀ.ਵੀ. ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਪੀ.ਟੀ.ਵੀ. ਪ੍ਰਬੰਧਨ ਨੇ ਮਨੁੱਖੀ ਭੁੱਲ ਦੇ ਕਾਰਣ ਪਾਕਿਸਤਾਨ ਦਾ ਗਲਤ ਨਕਸ਼ਾ ਦਿਖਾਉਣ 'ਤੇ ਸਖਤ ਨੋਟਿਸ ਲਿਆ ਹੈ। ਪੀ.ਟੀ.ਵੀ. ਦੇ ਐੱਮ.ਡੀ. ਨੇ ਕਿਹਾ ਹੈ ਕਿ ਉਨ੍ਹਾਂ ਦਾ ਸੰਗਠਨ ਇਸ ਤਰ੍ਹਾਂ ਦੇ ਅਪਰਾਧ ਨੂੰ ਮੁਆਫ ਕਰਨ ਲਾਇਕ ਨਹੀਂ ਮੰਨਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੀ.ਟੀ.ਵੀ. ਨੂੰ ਆਪਣੀ ਇਸ ਤਾਜ਼ਾ ਗਲਤੀ ਦੇ ਲਈ ਸੋਸ਼ਲ ਮੀਡੀਆ 'ਤੇ ਜਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ।


author

Baljit Singh

Content Editor

Related News