ਇਜ਼ਰਾਈਲ ’ਚ ਲਾਕਡਾਊਨ ਦਰਮਿਆਨ ਨੇਤਨਯਾਹੂ ਵਿਰੁੱਧ ਪ੍ਰਦਰਸ਼ਨ

Sunday, Jan 10, 2021 - 06:47 PM (IST)

ਇਜ਼ਰਾਈਲ ’ਚ ਲਾਕਡਾਊਨ ਦਰਮਿਆਨ ਨੇਤਨਯਾਹੂ ਵਿਰੁੱਧ ਪ੍ਰਦਰਸ਼ਨ

ਯੇਰੂਸ਼ਲਮ-ਇਜ਼ਰਾਈਲ ’ਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਹਫਤੇ ਦੇ ਅੰਤ ’ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਨੇ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਅਹੁਦੇ ਦੇ ਕਾਬਜ਼ ਨੇਤਨਯਾਹੂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਅਤੇ ਕਿਹਾ ਕਿ ਉਹ ਕੋਰੋਨਾ ਵਾਇਰਸ ਸੰਕਟ ਨਾਲ ਕਥਿਤ ਤੌਰ ’ਤੇ ਸਹੀ ਤਰ੍ਹਾਂ ਨਾਲ ਨਹੀਂ ਨਜਿੱਠ ਪਾਏ ਅਤੇ ਪ੍ਰਧਾਨ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ।

ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ

ਇਹ ਪ੍ਰਦਰਸ਼ਨ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਦੇ ਆਧਿਕਾਰਿਤ ਰਿਹਾਇਸ਼ ਕੋਲ ਇਕ ਚੌਕ ’ਤੇ ਹੋਏ ਅਤੇ ਅਜਿਹੇ ਸਮੇਂ ’ਚ ਹੋਏ ਹਨ ਜਦ ਦੇਸ਼ ਲਾਕਡਾਊਨ ਦੇ ਤੀਸਰੇ ਪੜਾਅ ’ਚ ਹੈ। ਨੇਤਨਯਾਹੂ ਵਿਰੁੱਧ ਇਸ ਹਫਤੇ ਸੁਣਵਾਈ ਸ਼ੁਰੂ ਹੋਣੀ ਸੀ ਪਰ ਦੇਸ਼ ’ਚ ਸਖਤ ਪਾਬੰਦੀਆਂ ਕਾਰਣ ਉਸ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਹੈ। ਨੇਤਨਯਾਹੂ ’ਤੇ ਰਿਸ਼ਵਤ ਲੈਣ ਅਤੇ ਧੋਖਾਧੜੀ ਕਰਨ ਦੇ ਦੋਸ਼ ਹਨ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੀਡੀਆ, ਕਾਨੂੰਨ ਲਾਗੂ ਕਰਨ ਵਾਲੇ ਅਤੇ ਨਿਆਂਇਕ ਅਧਿਕਾਰੀਆਂ ਨੇ ਨਿਸ਼ਾਨਾ ਬਣਾਇਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਨੇਤਨਯਾਹੂ ਦੇਸ਼ ਦੀ ਸਹੀ ਤਰੀਕੇ ਨਾਲ ਅਗਵਾਈ ਨਹੀਂ ਕਰ ਸਕਦੇ ਹਨ।

ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News