ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਜਾਰੀ

Sunday, Feb 14, 2021 - 09:58 PM (IST)

ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਜਾਰੀ

ਯੰਗੂਨ-ਮਿਆਂਮਾਰ 'ਚ ਆਂਗ ਸਾਂਗ ਸੂ ਚੀ ਦੀ ਚੁਣੀ ਹੋਈ ਸਰਕਾਰ ਨੂੰ ਬਰਖਾਸਤ ਕਰਨ ਅਤੇ ਫੌਜ ਵੱਲੋਂ ਸੱਤਾ ਆਪਣੇ ਹੱਥਾਂ 'ਚ ਲੈਣ ਦੇ ਵਿਰੋਧ 'ਚ ਐਤਵਾਰ ਨੂੰ ਵੀ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਉਤਰੇ ਅਤੇ ਪ੍ਰਦਰਸ਼ਨ ਕੀਤੇ। ਹਾਲਾਂਕਿ ਫੌਜੀ ਸਾਸ਼ਨ ਨੇ ਕਈ ਨਾਗਰਿਕ ਅਜ਼ਾਦੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਅਧਿਕਾਰੀਆਂ ਨੂੰ ਬਿਨਾਂ ਵਾਰੰਟ ਭਾਲ ਕਰਨ ਅਤੇ ਗ੍ਰਿਫਤਾਰ ਕਰਨ ਦੇ ਅਧਿਕਾਰ ਦੇ ਦਿੱਤੇ ਹਨ।

ਇਹ ਵੀ ਪੜ੍ਹੋ -ਜਾਪਾਨ ਵਿਚ ਮੁੜ 5.2 ਤੀਬਰਤਾ ਦੇ ਭੂਚਾਲ ਦੇ ਝਟਕੇ, 120 ਤੋਂ ਵੱਧ ਜ਼ਖਮੀ

ਯੰਗੂਨ, ਮਾਂਡਲੇ ਅਤੇ ਰਾਜਧਾਨੀ ਨੇਪੀਤਾ ਦੇ ਨਾਲ-ਨਾਲ ਦੂਰ ਦਰਾਡੇ ਦੇ ਘੱਟ ਗਿਣਤੀ ਇਲਾਕਿਆਂ 'ਚ ਵੀ ਪ੍ਰਦਰਸ਼ਨ ਹੋਏ। ਸਾਈਬਰ ਜਗਤ 'ਚ ਵੀ ਵਿਰੋਧ ਦੇਖਣ ਨੂੰ ਮਿਲਿਆ। ਖੁਦ ਨੂੰ 'ਬ੍ਰਾਦਰਹੁਡ ਆਫ ਮਿਆਂਮਾਰ ਹੈਕਰਸ' ਨਾਂ ਦੱਸਣ ਵਾਲੇ ਸਮੂਹ ਨੇ ਸਰਕਾਰ ਦੀ ਮਿਆਂਮਾਰ ਡਿਜੀਟਲ ਨਿਊਜ਼ ਵੈੱਬਸਾਈਟ ਨੂੰ ਹੈਕ ਕਰ ਕੇ ਵਿਗਾੜ ਦਿੱਤਾ ਅਤੇ ਇਸ 'ਤੇ ਫੌਜੀ ਤਖਤਾਪਲਟ ਵਿਰੁੱਧ ਸਮਗਰੀ ਅਤੇ ਤਸਵੀਰਾਂ ਲੱਗਾ ਦਿੱਤੀਆਂ। ਯੰਗੂਨ 'ਚ ਪ੍ਰਦਰਸ਼ਨਕਾਰੀ ਚੀਨੀ ਅਤੇ ਅਮਰੀਕੀ ਦੂਤਘਰ ਦੇ ਬਾਹਰ ਇਕੱਠੇ ਹੋਏ। ਉਨ੍ਹਾਂ ਦਾ ਦੋਸ਼ ਹੈ ਕਿ ਚੀਨ ਫੌਜੀ ਸਰਕਾਰ ਦੀ ਮਦਦ ਕਰ ਰਿਹਾ ਹੈ ਜਦਕਿ ਫੌਜ ਵਿਰੁੱਧ ਕਾਰਵਾਈ ਲਈ ਅਮਰੀਕਾ ਦੀ ਸਹਾਰਨਾ ਕੀਤੀ।

ਅਮਰੀਕੀ ਦੂਤਘਰ ਦੇ ਟਵਿੱਟਰ ਅਕਾਊਂਟ 'ਤੇ ਸ਼ਨੀਵਾਰ ਨੂੰ ਕਿਹਾ ਗਿਆ ਕਿ 'ਸਵਿਨਯ ਅਵਯਗਾ ਅੰਦੋਲਨ ਅਤੇ ਪ੍ਰਦਰਸ਼ਨਾਂ ਤੋਂ ਪਤਾ ਚੱਲਦਾ ਹੈ ਕਿ ਮਿਆਂਮਾਰ ਦੇ ਲੋਕ ਲੰਕੋਤਤੰਰ ਚਾਹੁੰਦੇ ਹਨ।ਅਸੀਂ ਉਨ੍ਹਾਂ ਨਾਲ ਖੜੇ ਹਾਂ। ਹੋਰ ਪ੍ਰਦਰਸ਼ਨਕਾਰੀ ਤਖਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ 'ਚ ਫੌਜ ਨਾਲ ਜੁੜੇ ਵਪਾਰਾਂ ਦਾ ਬਾਇਕਾਟ ਕਰਨ ਦੀ ਅਪੀਲ ਕੀਤੀ ਗਈ ਸੀ। ਸ਼ਨੀਵਾਰ ਦੇਰ ਰਾਤ ਜਾਰੀ ਅਤੇ ਐਤਵਾਰ ਨੂੰ ਸਰਕਾਰੀ ਅਖਬਾਰਾਂ 'ਚ ਪ੍ਰਕਾਸ਼ਿਤ ਹੁਕਮ 'ਚ ਕਿਹਾ ਗਿਆ ਕਿ ਸੁਰੱਖਿਆ ਅਤੇ ਨਿੱਜਤਾ ਸੁਰੱਖਿਆ 'ਤੇ ਮੌਜੂਦਾ ਕਾਨੂੰਨ 'ਚ ਦੱਸੇ ਗਏ ਪ੍ਰਬੰਧਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਨੂੰ ਬਿਨਾਂ ਵਾਰੰਟ ਦੇ ਭਾਲ ਲੈਣ ਅਤੇ ਗ੍ਰਿਫਤਾਰੀ ਕਰਨ ਦੇ ਅਧਿਕਾਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ -ਨਿਊਯਾਰਕ 'ਚ ਚਾਕੂਬਾਜ਼ੀ ਦੀਆਂ ਘਟਨਾਵਾਂ 'ਚ 2 ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News