ਪ੍ਰਿੰਸ ਫਿਲਿਪ ਦੀ ਸੋਗ ਸਭਾ ''ਚ ਔਰਤ ਨੇ ਕੀਤਾ ਹੰਗਾਮਾ, ਸੜਕ ''ਤੇ ਹੋਈ ਟੌਪਲੈੱਸ (ਤਸਵੀਰਾਂ)

Sunday, Apr 18, 2021 - 06:06 PM (IST)

ਲੰਡਨ (ਬਿਊਰੋ): ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਹੋ ਰਹੀ ਸੋਗ ਸਭਾ ਤੋਂ ਇਕ ਔਰਤ ਨਿਕਲ ਕੇ ਸੜਕ ਵੱਲ ਅਚਾਨਕ ਦੌੜ ਪਈ। ਦੌੜਦੇ ਹੋਏ ਇਸ ਔਰਤ ਨੇ ਆਪਣਾ ਟੌਪ ਉਤਾਰ ਦਿੱਤਾ ਅਤੇ ਉੱਚੀ ਆਵਾਜ਼ ਵਿਚ ਕਹਿਣ ਲੱਗੀ ਕਿ ਪਲੇਨੇਟ ਨੂੰ ਬਚਾਓ। ਜਦੋਂ ਲੋਕਾਂ ਨੇ ਇਹ ਨਜ਼ਾਰਾ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਪੁਲਸ ਨੇ ਤੁਰੰਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਇਕ ਕੱਪੜੇ ਨਾਲ ਢੱਕ ਦਿੱਤਾ।

PunjabKesari

ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਸੈਂਟ ਜੌਰਜ ਚੈਪਲ ਅੰਦਰ ਚੱਲ ਰਹੀ ਸੋਗ ਸਭਾ ਦੌਰਾਨ ਇਕ ਮਿੰਟ ਦਾ ਮੌਨ ਰੱਖਿਆ ਗਿਆ ਸੀ। ਉਸੇ ਦੌਰਾਨ ਇਸ ਔਰਤ ਨੇ ਜ਼ੋਰ ਨਾਲ ਚੀਕਦੇ ਹੋਏ ਆਪਣਾ ਟੌਪ ਉਤਾਰ ਦਿੱਤਾ ਅਤੇ ਦੌੜ ਲਗਾ ਦਿੱਤੀ। ਇਹ ਔਰਤ ਮਹਿਲ ਦੇ ਗੇਟ ਤੋਂ ਨਿਕਲ ਕੇ ਸੜਕ ਤੱਕ ਪਹੁੰਚ ਗਈ। ਜਦੋਂ ਤੱਕ ਉਸ ਨੂੰ ਫੜਿਆ ਜਾਂਦਾ ਉਸ ਨੇ ਉੱਥੇ ਸਥਿਤ ਕਵੀਨ ਵਿਕਟੋਰੀਆ ਦੀ ਮੂਰਤੀ 'ਤੇ ਛਾਲ ਮਾਰ ਦਿੱਤੀ। 

PunjabKesari

ਪੁਲਸ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਅਤੇ ਤੇਜ਼ੀ ਨਾਲ ਉਸ ਨੂੰ ਸਫੇਦ ਕੱਪੜੇ ਨਾਲ ਢੱਕ ਦਿੱਤਾ।ਅੱਖਾਂ 'ਤੇ ਕਾਲਾ ਚਸ਼ਮਾ, ਸ਼ੌਰਟ ਅਤੇ ਸਿਰ 'ਤੇ ਟੋਪੀ ਪਹਿਨੇ ਇਹ ਔਰਤ ਜਦੋਂ ਲੋਕਾਂ ਵਿਚ ਦੌੜਦੀ ਹੋਈ ਪਹੁੰਚੀ ਤਾਂ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਪੁਲਸ ਨੇ ਲੋਕਾਂ ਨੂੰ ਖਦੇੜਦੇ ਹੋਏ ਔਰਤ ਨੂੰ ਲੋਕਾਂ ਵਿਚੋਂ ਬਾਹਰ ਕੱਢਿਆ।

PunjabKesari

ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਹੌਟ ਸਪ੍ਰਿੰਗ ਅਤੇ ਗੋਗਰਾ ਤੋਂ ਹਟਣ ਤੋਂ ਕੀਤਾ ਇਨਕਾਰ, ਭਾਰਤ ਨੂੰ ਕਹੀ ਇਹ ਗੱਲ

ਉੱਥੇ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦਾ ਵਿੰਡਸਰ ਕੈਸਲ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਨੂੰ ਇੱਥੇ ਅੰਤਿਮ ਵਿਦਾਈ ਦੇ ਕੇ ਦਫਨਾ ਦਿੱਤਾ ਗਿਆ।

ਨੋਟ- ਪ੍ਰਿੰਸ ਫਿਲਿਪ ਦੀ ਸੋਗ ਸਭਾ 'ਚ ਔਰਤ ਨੇ ਕੀਤਾ ਹੰਗਾਮਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News