ਪ੍ਰਿੰਸ ਹੈਰੀ ਦੀ ਕਿਤਾਬ ''ਸਪੇਅਰ'' ਬਣਾ ਰਹੀ ਹੈ ਵਿਕਰੀ ਦੇ ਨਵੇਂ ਰਿਕਾਰਡ

Thursday, Jan 12, 2023 - 01:48 PM (IST)

ਪ੍ਰਿੰਸ ਹੈਰੀ ਦੀ ਕਿਤਾਬ ''ਸਪੇਅਰ'' ਬਣਾ ਰਹੀ ਹੈ ਵਿਕਰੀ ਦੇ ਨਵੇਂ ਰਿਕਾਰਡ

ਨਿਊਯਾਰਕ (ਭਾਸ਼ਾ)- ਪ੍ਰਿੰਸ ਹੈਰੀ ਨੂੰ ਲੈ ਕੇ ਲੋਕਾਂ ਦੀ ਉਤਸੁਕਤਾ ਘੱਟ ਨਹੀਂ ਹੋ ਰਹੀ, ਕਿਉਂਕਿ ਉਨ੍ਹਾਂ ਦੀ ਕਿਤਾਬ ‘ਸਪੇਅਰ’ ਵਿਕਰੀ ਦੇ ਨਵੇਂ ਰਿਕਾਰਡ ਕਾਇਮ ਕਰਦੀ ਜਾ ਰਹੀ ਹੈ। ਪੈਂਗੁਇਨ ਰੈਂਡਮ ਹਾਊਸ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਹੈਰੀ ਦੀ ਕਿਤਾਬ ਦੀਆਂ ਪਹਿਲੇ ਦਿਨ 14 ਲੱਖ ਤੋਂ ਵੱਧ ਕਾਪੀਆਂ ਵਿਕੀਆਂ। ਕੰਪਨੀ ਵੱਲੋਂ ਪ੍ਰਕਾਸ਼ਿਤ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ 'ਤੇ ਲਿਖੀ ਕਿਤਾਬ 'ਬਿਕਮਿੰਗ' ਦੀਆਂ ਇਕ ਹਫਤੇ 'ਚ 14 ਲੱਖ ਕਾਪੀਆਂ ਵਿਕੀਆਂ ਸਨ।

'ਬਿਕਮਿੰਗ' 2018 ਵਿੱਚ ਪ੍ਰਕਾਸ਼ਿਤ ਹੋਈ ਸੀ, ਉਦੋਂ ਤੋਂ ਹੁਣ ਤੱਕ ਦੁਨੀਆ ਭਰ ਵਿੱਚ ਇਸ ਦੀਆਂ 1.5 ਕਰੋੜ ਕਾਪੀਆਂ ਵਿਕ ਚੁੱਕੀਆਂ ਹਨ। 'ਸਪੇਅਰ' ਦੀ ਵਿਕਰੀ ਦੇ ਅੰਕੜਿਆਂ ਵਿੱਚ ਅਮਰੀਕਾ, ਕੈਨੇਡਾ ਅਤੇ ਯੂਕੇ ਵਿੱਚ ਵਿਕਣ ਵਾਲੇ ਹਾਰਡਕਵਰ, ਆਡੀਓਬੁੱਕ ਅਤੇ ਈ-ਬੁੱਕ ਐਡੀਸ਼ਨ ਸ਼ਾਮਲ ਹਨ। 'ਰੈਂਡਮ ਹਾਊਸ ਗਰੁੱਪ' ਦੀ ਪ੍ਰਧਾਨ ਅਤੇ ਪ੍ਰਕਾਸ਼ਕ ਜੀਨਾ ਸੈਂਟਰੇਲਾ ਨੇ ਇੱਕ ਬਿਆਨ ਵਿੱਚ ਕਿਹਾ, "'ਸਪੇਅਰ' ਇੱਕ ਅਜਿਹੇ ਆਦਮੀ ਦੀ ਕਹਾਣੀ ਹੈ, ਜਿਸ ਬਾਰੇ ਸਾਨੂੰ ਲੱਗਦਾ ਸੀ ਕਿ ਅਸੀਂ ਸਭ ਕੁਝ ਪਹਿਲਾਂ ਤੋਂ ਹੀ ਜਾਣਦੇ ਸੀ, ਪਰ ਹੁਣ ਅਸੀਂ ਅਸਲ ਵਿਚ ਰਾਜਕੁਮਾਰ ਹੈਰੀ ਨੂੰ ਉਨ੍ਹਾਂ ਦੇ ਹੀ ਸ਼ਬਦਾਂ ਨਾਲ ਸਮਝ ਪਾ ਰਹੇ ਹਾਂ।" 


author

cherry

Content Editor

Related News