ਈਰਾਨ-ਇਜ਼ਰਾਈਲ ਤਣਾਅ ਘਟਨ ਨਾਲ ਰਿਕਾਰਡ ਪੱਧਰ ਤੋਂ ਹੇਠਾਂ ਡਿੱਗੀਆਂ 'ਸੋਨੇ-ਚਾਂਦੀ' ਦੀਆਂ ਕੀਮਤਾਂ

Tuesday, Apr 23, 2024 - 10:57 AM (IST)

ਈਰਾਨ-ਇਜ਼ਰਾਈਲ ਤਣਾਅ ਘਟਨ ਨਾਲ ਰਿਕਾਰਡ ਪੱਧਰ ਤੋਂ ਹੇਠਾਂ ਡਿੱਗੀਆਂ 'ਸੋਨੇ-ਚਾਂਦੀ' ਦੀਆਂ ਕੀਮਤਾਂ

ਨਵੀਂ ਦਿੱਲੀ (ਭਾਸ਼ਾ) – ਪੱਛਮੀ ਏਸ਼ੀਆ ’ਚ ਤਣਾਅ ਘਟਨ ਵਿਚਾਲੇ ਕਮਜ਼ੋਰ ਸੰਸਾਰਿਕ ਰੁਖ ਹੋਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਪੱਧਰ ਤੋਂ ਹੇਠਾਂ ਆ ਗਈਆਂ। ਇਸ ਦੌਰਾਨ ਸੋਨੇ ਦੇ ਭਾਅ ’ਚ 450 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਬੰਧ ਵਿਚ ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਕਿਹਾ ਕਿ ਵਿਸ਼ਵ ਦੇ ਬਾਜ਼ਾਰਾਂ ’ਚ ਕਮਜ਼ੋਰ ਰੁਖ ਦੇ ਕਾਰਨ ਦਿੱਲੀ ’ਚ ਸੋਨਾ 450 ਰੁਪਏ ਦੀ ਗਿਰਾਵਟ ਦੇ ਨਾਲ 73,650 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ। 

ਇਹ ਵੀ ਪੜ੍ਹੋ - ਗਰਮੀ ਨੇ ਕੱਢੇ ਲੋਕਾਂ ਦੇ ਵੱਟ, AC ਦੀ ਵਿਕਰੀ 'ਚ ਹੋ ਸਕਦਾ ਹੈ ਜ਼ਬਰਦਸਤ ਵਾਧਾ

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸੋਨਾ 74,100 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 1100 ਰੁਪਏ ਡਿੱਗ ਕੇ 85,500 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਇਸ ਦਾ ਪਿਛਲਾ ਬੰਦ ਭਾਅ 86,600 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ’ਚ ਸੀਨੀਅਰ ਵਿਸ਼ਲੇਸ਼ਕ (ਜਿਨਸ) ਸੌਮਿਲ ਗਾਂਧੀ ਨੇ ਕਿਹਾ ਕਿ ਦਿੱਲੀ ਦੇ ਬਾਜ਼ਾਰਾਂ ’ਚ ਸੋਨੇ ਦੀ ਹਾਜ਼ਰ ਕੀਮਤ (24 ਕੈਰੇਟ) 73650 ਰੁਪਏ ਪ੍ਰਤੀ 10 ਗ੍ਰਾਮ ’ਤੇ ਰਹੀ। ਇਹ ਪਿਛਲੇ ਬੰਦ ਭਾਅ ਤੋਂ 450 ਰੁਪਏ ਘੱਟ ਹੈ।

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਕੌਮਾਂਤਰੀ ਬਾਜ਼ਾਰ ਕਾਮੇਕਸ (ਜਿਨਸ) ਬਾਜ਼ਾਰ ’ਚ ਹਾਜ਼ਰ ਸੋਨਾ 2365 ਡਾਲਰ ਪ੍ਰਤੀ ਔਂਸ ’ਤੇ ਰਿਹਾ, ਜੋ ਪਿਛਲੇ ਬੰਦ ਭਾਅ ਨਾਲੋਂ 26 ਡਾਲਰ ਹੇਠਾਂ ਹੈ। ਪੱਛਮੀ ਏਸ਼ੀਆ ’ਚ ਜ਼ਮੀਨੀ-ਸਿਆਸੀ ਤਣਾਅ ਘੱਟ ਹੋਣ ਤੋਂ ਬਾਅਦ ਸੁਰੱਖਿਅਤ ਜਾਇਦਾਦ ਦੀ ਮੰਗ ਘੱਟ ਹੋਣ ਨਾਲ ਸੋਮਵਾਰ ਨੂੰ ਸੋਨੇ ਦਾ ਕਾਰੋਬਾਰ ਕਮਜ਼ੋਰ ਰੁਖ ਨਾਲ ਸ਼ੁਰੂ ਹੋਇਆ। ਗਾਂਧੀ ਨੇ ਕਿਹਾ ਕਿ ਇਸ ਤੋਂ ਇਲਾਵਾ ਅਮਰੀਕੀ ਡਾਲਰ ਅਤੇ ਬਾਂਡ ਪ੍ਰਤੀਫਲ ’ਚ ਵਾਧੇ ਦੇ ਨਾਲ-ਨਾਲ ਸਾਲ 2024 ’ਚ ਫੈੱਡਰਲ ਰਿਜ਼ਰਵ ਦੀ ਵਿਆਜ ਦਰ ’ਚ ਕਟੌਤੀ ਦੀ ਉਮੀਦ ਘੱਟ ਹੋਣ ਨਾਲ ਕੀਮਤੀ ਧਾਤੂ ਦੀਆਂ ਕੀਮਤਾਂ ’ਤੇ ਅਸਰ ਪਿਆ। 

ਇਹ ਵੀ ਪੜ੍ਹੋ - Apple ਦੀ ਭਾਰਤ 'ਚ ਵੱਡੀ ਯੋਜਨਾ, 5 ਲੱਖ ਲੋਕਾਂ ਨੂੰ ਮਿਲੇਗੀ ਨੌਕਰੀ!

ਚਾਂਦੀ ਵੀ ਗਿਰਾਵਟ ਦੇ ਨਾਲ 27.95 ਡਾਲਰ ਪ੍ਰਤੀ ਔਂਸ ’ਤੇ ਰਹੀ। ਪਿਛਲੇ ਸੀਜ਼ਨ ’ਚ ਇਹ 28.66 ਡਾਲਰ ਪ੍ਰਤੀ ਔਂਸ ’ਤੇ ਰਹੀ ਸੀ। ਇਸ ਦੌਰਾਨ ਐੱਮ. ਸੀ. ਐਕਸ ਦੇ ਵਾਅਦਾ ਕਾਰੋਬਾਰ ’ਚ ਸੋਨਾ 888 ਰੁਪਏ ਡਿੱਗ ਕੇ 71,918 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਸਭ ਤੋਂ ਵੱਧ ਕਾਰੋਬਾਰ ਵਾਲਾ ਜੂਨ ਕਰਾਰ ਦਿਨ ਦੇ ਕਾਰੋਬਾਰ ’ਚ 71,704 ਰੁਪਏ ਪ੍ਰਤੀ 10 ਗ੍ਰਾਮ ਦੇ ਘੱਟੋ-ਘੱਟ ਪੱਧਰ ’ਤੇ ਪਹੁੰਚ ਗਿਆ। ਇਸ ਤੋਂ ਇਲਾਵਾ ਮਈ ਡਲਿਵਰੀ ਲਈ ਚਾਂਦੀ ਕਰਾਰ ਵੀ 1785 ਰੁਪਏ ਦੀ ਗਿਰਾਵਟ ਨਾਲ 81,722 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਿਹਾ।

ਇਹ ਵੀ ਪੜ੍ਹੋ - ਕੁੜੀਆਂ 'ਤੇ ਰੱਖਦੇ ਸੀ ਬੁਰੀ ਨਜ਼ਰ, ਰੋਕਣ 'ਤੇ ਗੁੱਸੇ 'ਚ ਪਰਿਵਾਰ 'ਤੇ ਵਰ੍ਹਾਏ ਇੱਟਾਂ-ਰੋੜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News