ਯੂਰਪੀ ਸੰਘ ਵਿਚ ਰਾਸ਼ਟਰਵਾਦੀਆਂ ਦੀ ਜਿੱਤ, ਪੋਪ ਨੇ ਨਸਲਵਾਦ ਖਿਲਾਫ ਕੀਤਾ ਸੁਚੇਤ

Monday, May 27, 2019 - 09:26 PM (IST)

ਯੂਰਪੀ ਸੰਘ ਵਿਚ ਰਾਸ਼ਟਰਵਾਦੀਆਂ ਦੀ ਜਿੱਤ, ਪੋਪ ਨੇ ਨਸਲਵਾਦ ਖਿਲਾਫ ਕੀਤਾ ਸੁਚੇਤ

ਵੈਟੀਕਨ ਸਿਟੀ (ਏ.ਐਫ.ਪੀ.)- ਯੂਰਪੀ ਸੰਘ ਦੀਆਂ ਚੋਣਾਂ ਵਿਚ ਦੱਖਣਪੰਥੀ ਅਤੇ ਯੂਰਪੀ ਸੰਘ ਦੇ ਅਧਿਕਾਰੀਆਂ ਦੀ ਆਲੋਚਕ ਪਾਰਟੀਆਂ ਦੀ ਜਿੱਤ ਵਿਚਾਲੇ ਪੋਪ ਫਰਾਂਸਿਸ ਨੇ ਅਸਹਿਣਸ਼ੀਲਤਾ ਅਤੇ ਨਸਲਵਾਦ ਦੇ ਖਿਲਾਫ ਸੋਮਵਾਰ ਨੂੰ ਸੁਚੇਤ ਕੀਤਾ। ਵਿਸ਼ਵ ਪ੍ਰਵਾਸੀ ਅਤੇ ਸ਼ਰਨਾਰਥੀ ਦਿਵਸ ਲਈ ਆਪਣੇ ਸੰਦੇਸ਼ ਵਿਚ ਉਨ੍ਹਾਂ ਨੂੰ ਕਿਹਾ ਕਿ ਪ੍ਰਵਾਸੀ ਖਾਸ ਕਰਕੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ, ਉਨ੍ਹਾਂ ਦੀ ਸਹਾਇਤਾ ਕਰਨ ਦੀ ਲੋੜ ਹੈ।

ਪੋਪ ਨੇ ਕਿਹਾ ਕਿ ਵੱਖ-ਵੱਖ ਸਮਾਜ ਵਿਚ ਬਿਹਤਰ ਭਵਿੱਖ ਜਾਂ ਸੁਰੱਖਿਆ ਦੀ ਭਾਲ ਵਿਚ ਆਉਣ ਵਾਲੇ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਪ੍ਰਤੀ ਡਰ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਹੱਦ ਤੱਕ ਇਹ ਡਰ ਜਾਇਜ਼ ਹੈ ਕਿਉਂਕਿ ਇਸ ਨਾਲ ਮੁਕਾਬਲੇ ਲਈ ਉੰਨੀ ਤਿਆਰੀ ਨਹੀਂ ਹੈ। ਪਰ ਸਮੱਸਿਆ ਇਹ ਨਹੀਂ ਹੈ ਕਿ ਸਾਡੇ ਮਨ ਵਿਚ ਸ਼ੱਕ ਅਤੇ ਡਰ ਹੈ। ਸਮੱਸਿਆ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਅਤੇ ਕੰਮ ਕਰਦੇ ਹਾਂ ਉਸ ਤੋਂ ਸਾਨੂੰ ਭਾਵੇਂ ਪਤਾ ਨਹੀਂ ਲੱਗਦਾ ਹੋਵੇ ਪਰ ਅਸਹਿਣਸ਼ੀਲਤਾ ਹੁੰਦੀ ਹੈ।


author

Sunny Mehra

Content Editor

Related News