ਮੈਨੂੰ ਵਿਸ਼ਵਾਸ ਮੈਂ ਹੀ ਬਣਾਂਗਾ ਅਮਰੀਕਾ ਦਾ ਅਗਲਾ ਰਾਸ਼ਟਰਪਤੀ : ਬਾਈਡੇਨ

Thursday, Nov 05, 2020 - 12:21 PM (IST)

ਮੈਨੂੰ ਵਿਸ਼ਵਾਸ ਮੈਂ ਹੀ ਬਣਾਂਗਾ ਅਮਰੀਕਾ ਦਾ ਅਗਲਾ ਰਾਸ਼ਟਰਪਤੀ : ਬਾਈਡੇਨ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜਿਆਂ ਦੌਰਾਨ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡੇਨ ਨੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਵੋਟਾਂ ਦੀ ਗਿਣਤੀ ਖ਼ਤਮ ਹੋਣ ‘ਤੇ ਉਹ ਰਾਸ਼ਟਰਪਤੀ ਦੀ ਚੋਣ ਜਿੱਤਣਗੇ। 

ਸਥਾਨਕ ਸਮੇਂ ਮੁਤਾਬਕ ਬੁੱਧਵਾਰ ਨੂੰ ਬਾਈਡੇਨ ਨੇ ਕਿਹਾ, "ਦੇਰ ਰਾਤ ਦੀ ਗਿਣਤੀ ਤੋਂ ਬਾਅਦ, ਇਹ ਸਪੱਸ਼ਟ ਹੋ ਗਿਆ ਕਿ ਸਾਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਲੋੜੀਂਦੀਆਂ 270 ਇਲੈਕਟ੍ਰੋਲ ਵੋਟਾਂ ਮਿਲਣਗੀਆਂ।" ਉਨ੍ਹਾਂ ਕਿਹਾ ਕਿ ਉਹ ਕੋਈ ਐਲਾਨ ਨਹੀਂ ਕਰ ਰਹੇ ਪਰ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਜਿੱਤ ਦਰਜ ਕਰਨਗੇ। ਜ਼ਿਕਰਯੋਗ ਹੈ ਕਿ ਬਾਈਡੇਨ ਹੁਣ ਤੱਕ 264 'ਤੇ ਲੀਡ ਕਰ ਰਹੇ ਹਨ, ਜਦੋਂ ਕਿ ਟਰੰਪ 214 ਇਲੈਕਟ੍ਰੋਲ ਵੋਟਾਂ ਨਾਲ ਕਾਫੀ ਪਿੱਛੇ ਚੱਲ ਰਹੇ ਹਨ। ਵ੍ਹਾਈਟ ਹਾਊਸ ਪਹੁੰਚਣ ਲਈ ਇਲੈਕਟ੍ਰੋਲ ਵੋਟਾਂ ਦਾ 270 ਦਾ ਅੰਕੜਾ ਹੋਣਾ ਜ਼ਰੂਰੀ ਹੈ। 

ਇਹ ਵੀ ਪੜ੍ਹੋ- ਮਿਸ਼ੀਗਨ 'ਚ ਬਾਈਡੇਨ ਦੀ ਜਿੱਤ, ਵ੍ਹਾਈਟ ਹਾਊਸ ਪਹੁੰਚਣ ਤੋਂ ਹੁਣ ਸਿਰਫ 6 ਕਦਮ ਦੂਰ

ਸੀ. ਐੱਨ. ਐੱਨ. ਨਿਊਜ਼ ਚੈਨਲ ਨੇ ਬਾਈਡੇਨ ਦੇ ਹਵਾਲੇ ਤੋਂ ਕਿਹਾ, "ਅਸੀਂ ਡੈਮੋਕ੍ਰੇਟਸ ਵਜੋਂ ਪ੍ਰਚਾਰ ਕਰ ਰਹੇ ਹਾਂ ਪਰ ਮੈਂ ਅਮਰੀਕੀ ਰਾਸ਼ਟਰਪਤੀ ਵਜੋਂ ਕੰਮ ਕਰਾਂਗਾ।" ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਅਹੁਦਾ ਕੋਈ ਪੱਖਪਾਤੀ ਸੰਸਥਾ ਨਹੀਂ ਹੈ। ਇਹ ਇਸ ਰਾਸ਼ਟਰ ਦਾ ਦਫ਼ਤਰ ਹੈ ਜੋ ਹਰ ਨਾਗਰਿਕ ਨੂੰ ਦਰਸਾਉਂਦਾ ਹੈ ਅਤੇ ਸਾਰੇ ਅਮਰੀਕੀ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਦੀ ਸੰਭਾਲ ਕਰਨ। 
 


author

Lalita Mam

Content Editor

Related News