ਰਾਸ਼ਟਰਪਤੀ ਟਰੰਪ ਤੇ ਵ੍ਹਾਈਟ ਹਾਊਸ ਨੇ ਕੋਰੋਨਾ ਨਾਲ ਜੁੜੇ ਇਨ੍ਹਾਂ 4 ਨਿਯਮਾਂ ਦਾ ਕੀਤਾ ਉਲੰਘਣ

Thursday, Oct 08, 2020 - 01:53 AM (IST)

ਰਾਸ਼ਟਰਪਤੀ ਟਰੰਪ ਤੇ ਵ੍ਹਾਈਟ ਹਾਊਸ ਨੇ ਕੋਰੋਨਾ ਨਾਲ ਜੁੜੇ ਇਨ੍ਹਾਂ 4 ਨਿਯਮਾਂ ਦਾ ਕੀਤਾ ਉਲੰਘਣ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰਾਂ ਵਿਚ ਇਕ ਹੋਪ ਹਿਕਸ , ਉਨ੍ਹਾਂ ਤੋਂ ਬਾਅਦ ਖੁਦ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਿਰ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦੇ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਵ੍ਹਾਈਟ ਹਾਊਸ ਦੇ ਕਈ ਸੀਨੀਅਰ ਮੈਂਬਰ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ। ਅਮਰੀਕਾ ਦੀ ਸਭ ਤੋਂ ਅਹਿਮ ਥਾਂ ਵ੍ਹਾਈਟ ਹਾਊਸ ਵਿਚ ਕੋਰੋਨਾ ਲਾਗ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਜੋ ਆਪਣੇ ਆਪ ਵਿਚ ਹੈਰਾਨ ਕਰਨ ਵਾਲੀ ਗੱਲ ਹੈ। ਪਰ ਇਸ ਸਥਿਤੀ ਨੂੰ ਦੇਖਦੇ ਹੋਏ ਬਹੁਤੇ ਲੋਕ ਇਹ ਸਵਾਲ ਚੁੱਕ ਰਹੇ ਹਨ ਕਿ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਟੀਮ ਦੇ ਇੰਨੇ ਟਾਪ ਦੇ ਮੈਂਬਰ ਆਖਿਰ ਕੋਰੋਨ ਪਾਜ਼ੇਟਿਵ ਕਿਵੇਂ ਹੋ ਗਏ।

ਇਸ ਸਵਾਲ ਦਾ ਜਵਾਬ ਲੱਭਣ ਤੋਂ ਪਹਿਲਾਂ, ਅਮਰੀਕੀ ਸੈਂਟਰ ਫਾਰ ਡਿਜ਼ੀਜ ਕੰਟਰਲੋ ਐਂਡ ਪ੍ਰੀਵੈਂਸ਼ਨ ਮਤਲਬ ਸੀ. ਡੀ. ਸੀ. ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ 'ਤੇ ਨਜ਼ਰ ਪਾਉਂਦੇ ਹਾਂ ਜੋ ਅਮਰੀਕੀ ਕੋਵਿਡ ਟਾਸਕ-ਫੋਰਸ ਨੇ ਕੋਰੋਨਾ ਮਹਾਮਾਰੀ 'ਤੇ ਕੰਟਰੋਲ ਲਈ ਤਿਆਰ ਕੀਤੇ ਸਨ। ਸੀ. ਡੀ. ਸੀ. ਨੇ ਇਸ ਦਸਤਾਵੇਜ਼ ਵਿਚ ਦੱਸਿਆ ਹੈ ਕਿ ਜਦ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਤਾਂ ਕਿੰਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਿਆ ਜਾਵੇ। ਕਿਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਕੀ ਕੀ ਕਰੀਏ। ਨਾਲ ਹੀ ਕਿੰਨ੍ਹਾਂ ਹਾਲਾਤਾਂ ਵਿਚ ਕਿਸੇ ਨੂੰ ਕੁਆਰੰਟਾਈਨ ਵਿਚ ਜਾਣ ਅਤੇ ਕਦੋਂ ਤੱਕ ਕੁਆਰੰਟਾਈਨ ਵਿਚ ਰਹਿਣਾ ਚਾਹੀਦਾ ਹੈ। ਅਜਿਹੀਆਂ ਤਮਾਮ ਗੱਲਾਂ ਸੀ. ਡੀ. ਸੀ. ਨੇ ਆਪਣੇ ਇਸ ਦਸਤਾਵੇਜ਼ ਵਿਚ ਸਮਝਾਈਆਂ ਹਨ। ਪਰ ਸਵਾਲ ਹੈ ਕਿ ਕੀ ਟਰੰਪ ਪ੍ਰਸ਼ਾਸਨ ਖੁਦ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦਾ ਹੈ। ਕੁਝ ਵੀਡੀਓ ਅਤੇ ਤਸਵੀਰਾਂ ਦੇ ਆਧਾਰ 'ਤੇ ਇਸ ਦੀ ਪੜਤਾਲ ਕੀਤੀ ਗਈ ਤਾਂ ਪਾਇਆ ਗਿਆ ਕਿ ਕੋਰੋਨਾ ਨੂੰ ਲੈ ਕੇ ਸੀ. ਡੀ. ਸੀ. ਵੱਲੋਂ ਬਣਾਏ ਗਏ 4 ਨਿਯਮਾਂ ਦਾ ਟਰੰਪ ਪ੍ਰਸ਼ਾਸਨ ਉਲੰਘਣ ਕਰ ਰਿਹਾ ਸੀ। ਜਿਹੜੇ ਕਿ ਇਸ ਤਰ੍ਹਾਂ ਹਨ -

1. ਮਾਸਕ ਪਾਉਣਾ
- ਸੀ. ਡੀ. ਸੀ. ਮੁਤਾਬਕ, ਕੋਰੋਨਾ ਲਾਗ ਨੂੰ ਫੈਲਣ ਤੋਂ ਰੋਕਣ ਲਈ ਜਨਤਕ ਥਾਂਵਾਂ 'ਤੇ ਮਾਸਕ ਪਾਉਣਾ ਜਾਂ ਮੂੰਹ ਢੱਕਣਾ ਜ਼ਰੂਰੀ ਹੈ। ਦਿਸ਼ਾ-ਨਿਰਦੇਸ਼ਾਂ ਵਿਚ ਇਹ ਵੀ ਆਖਿਆ ਗਿਆ ਹੈ ਕਿ ਜਦ ਵੀ ਘਰ ਤੋਂ ਬਾਹਰ ਨਿਕਲੋ ਤਾਂ ਮਾਸਕ ਜ਼ਰੂਰ ਪਾਓ।

2. ਸਮਾਜਿਕ ਦੂਰੀ
-
ਸੀ. ਡੀ. ਸੀ. ਮੁਤਾਬਕ, ਜਦ ਕੋਈ ਪ੍ਰੋਗਰਾਮ ਆਯੋਜਿਤ ਕੀਤਾ ਜਾਵੇ, ਤਾਂ ਉਸ ਵਿਚ ਸ਼ਾਮਲ ਲੋਕਾਂ ਨੂੰ ਇਕ-ਦੂਜੇ ਤੋਂ ਘਟੋਂ-ਘੱਟ 6 ਫੁੱਟ ਦੀ ਦੂਰੀ ਰੱਖਣੀ ਚਾਹੀਦੀ ਹੈ। ਨਾਲ ਹੀ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਖੁੱਲ੍ਹੇ ਵਿਚ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ, ਉਸ ਵਿਚ ਲਾਗ ਫੈਲਣ ਦੀ ਕਿੰਨੀ ਸੰਭਾਵਨਾ ਹੋ ਸਕਦੀ ਹੈ।

3. ਸੈਲਫ ਕੁਆਰੰਟਾਈਨ
-
ਸੀ. ਡੀ. ਸੀ. ਮੁਤਾਬਕ, ਜੇਕਰ ਕੋਈ ਕੋਰੋਨਾ ਪਾਜ਼ਿਟੇਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਖੁਦ ਨੂੰ ਬਾਕੀ ਲੋਕਾਂ ਤੋਂ ਅਲੱਗ ਕਰ ਲੈਣਾ ਚਾਹੀਦਾ ਹੈ। ਇਹ ਉਨ੍ਹਾਂ ਲੋਕਾਂ ਲਈ ਜ਼ਰੂਰੀ ਹੈ ਜੋ ਤੁਹਾਡੇ ਆਲੇ-ਦੁਆਲੇ ਰਹਿੰਦੇ ਹਨ।

4. ਕਾਂਟੈਕਟ ਟ੍ਰੈਸਿੰਗ
-
 ਸੀ. ਡੀ. ਸੀ. ਆਖਦਾ ਹੈ ਕਿ ਜਿਹੜੇ ਲੋਕ ਕੋਰੋਨਾ ਪਾਜ਼ਿਟੇਵ ਪਾਏ ਗਏ ਹਨ, ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਲੋਕਾਂ ਦਾ ਵੀ ਕੋਵਿਡ ਟੈਸਟ ਕੀਤਾ ਜਾ ਸਕੇ ਅਤੇ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।


author

Khushdeep Jassi

Content Editor

Related News