ਰਾਸ਼ਟਰਪਤੀ ਜੋਅ ਬਾਈਡੇਨ ਦੀ ਅਮਰੀਕੀਆਂ ਵਿਚਾਲੇ ਘਟੀ ਲੋਕਪ੍ਰਿਯਤਾ, ਰੇਟਿੰਗ ਸਿਰਫ਼ 38 ਫ਼ੀਸਦੀ
Friday, Oct 08, 2021 - 09:47 AM (IST)
ਇੰਟਰਨੈਸ਼ਨਲ ਡੈਸਕ - ਰਾਸ਼ਟਰਪਤੀ ਜੋਅ ਬਾਈਡੇਨ ਦੀ ਅਮਰੀਕੀਆਂ ਵਿਚਾਲੇ ਲੋਕਪ੍ਰਿਯਤਾ ਘੱਟ ਹੁੰਦੀ ਜਾ ਰਹੀ ਹੈ। ਕਵਿਨਿਪਾਯਾਕ ਯੂਨੀਵਰਸਿਟੀ ਪੋਲ ਮੁਤਾਬਕ ਬਾਈਡੇਨ ਦੀ ਰੇਟਿੰਗ ਡਿੱਗਕੇ 38 ਫ਼ੀਸਦੀ ਹੋ ਗਈ ਹੈ। ਇਹ ਤਿੰਨ ਹਫ਼ਤੇ ਪਹਿਲਾਂ ਦੇ 42 ਫ਼ੀਸਦੀ ਅਤੇ ਫਰਵਰੀ ਦੇ ਮੱਧ ਤੱਕ 50 ਫ਼ੀਸਦੀ ਸੀ। ਪੋਲ ਦੇ ਵਿਸ਼ਲੇਸ਼ਕ ਟਿਮ ਮਲਾਯ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਬਾਈਡੇਨ ਨੂੰ ਭਰੋਸੇ ’ਤੇ ਹਾਰ, ਲੀਡਰਸ਼ਿਪ ’ਤੇ ਸ਼ੱਕ ਅਤੇ ਸਮੁੱਚੇ ਤੌਰ ’ਤੇ ਯੋਗਤਾ ’ਤੇ ਚੁਣੌਤੀ ਦਿੱਤੀ ਗਈ ਹੈ। ਬਾਈਡੇਨ ਦੀ ਡੈਮੋਕ੍ਰੇਟਿਸ ਦੇ ਵਿਚਾਲੇ ਲੋਕਪ੍ਰਿਯਤਾ ਜ਼ਿਆਦਾ ਹੈ।
ਇਹ ਵੀ ਪੜ੍ਹੋ : ਵੱਡੀ ਉਪਲੱਬਧੀ: ਦੁਨੀਆ ਦੀ ਪਹਿਲੀ ਮਲੇਰੀਆ ਵੈਕਸੀਨ ਨੂੰ WHO ਨੇ ਦਿੱਤੀ ਮਨਜ਼ੂਰੀ
ਮਹਾਮਾਰੀ ਅਤੇ ਆਰਥਿਕਤਾ ’ਤੇ ਉੱਠੇ ਸਵਾਲ
ਬਾਈਡੇਨ ਨੇ ਦੋ ਪ੍ਰਮੁੱਖ ਸਵਾਲਾਂ ’ਤੇ ਨਵੀਂ ਪੋਲ ਵਿਚ ਘੱਟ ਅੰਕ ਹਾਸਲ ਕੀਤੇ ਹਨ। ਕੋਵਿਡ-19 ਮਹਾਮਾਰੀ ਅਤੇ ਆਰਥਿਕਤਾ ’ਤੇ ਉਨ੍ਹਾਂ ਦੀ ਹੈਂਡਲਿੰਗ ’ਤੇ ਵੀ ਲੋਕਾਂ ਨੇ ਸਵਾਲ ਚੁੱਕੇ ਹਨ। ਪੋਲਿੰਗ ਕਰਨ ਵਾਲੇ 55 ਫ਼ੀਸਦੀ ਲੋਕਾਂ ਨੇ ਉਨ੍ਹਾਂ ਦੇ ਕੋਰੋਨਾ ਵਾਇਰਸ ਮਹਾਮਾਰੀ ਅਤੇ ਆਰਥਿਕਤਾ ਨੂੰ ਸੰਭਾਲਣ ਦੇ ਤਰੀਕੇ ਨੂੰ ਅਸਵੀਕਾਰ ਕੀਤਾ ਹੈ। ਵ੍ਹਾਈਟ ਹਾਊਸ ਨੇ ਅਮਰੀਕੀਆਂ ’ਤੇ ਟੀਕਾਕਰਨ ਲਈ ਦਬਾਅ ਵਧਾ ਦਿੱਤਾ ਹੈ, ਪਰ ਲਗਭਗ 20 ਫ਼ੀਸਦੀ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਅਜੇ ਵੀ ਇਕ ਟੀਕਾ ਪ੍ਰਾਪਤ ਕਰਨ ਦੀ ਯੋਜਨਾ ਨਹੀਂ ਬਣਾ ਰਹੇ ਹਨ।
ਇਹ ਵੀ ਪੜ੍ਹੋ : ਹੁਣ ‘ਅਮੀਰ’ ਨਹੀਂ ਰਹੇ ਡੋਨਾਲਡ ਟਰੰਪ, 25 ਸਾਲਾਂ ’ਚ ਪਹਿਲੀ ਵਾਰ ਅਰਬਪਤੀਆਂ ਦੀ ਸੂਚੀ ’ਚੋਂ ਹੋਏ ਬਾਹਰ
80 ਫ਼ੀਸਦੀ ਡੇਮੋਕ੍ਰੇਟਸ ਬਾਈਡੇਨ ਤੋਂ ਖੁਸ਼
ਡੇਮੋਕ੍ਰੇਟਸ ਨੇ ਬਾਈਡੇਨ ਦੇ ਕੰਮ ਨੂੰ 80 ਫ਼ੀਸਦੀ ਰੇਟਿੰਗ ਦਿੱਤੀ ਹੈ। ਜਦਕਿ ਰਿਪਬਲੀਕਨ ਅਤੇ ਆਜ਼ਾਦ ਲੋਕਾਂ ਵਿਚਾਲੇ ਉਸਦੀ ਪ੍ਰਵਾਨ ਰੇਟਿੰਗ ਬਹੁਤ ਡਿੱਗ ਗਈ ਹੈ। ਲਗਭਗ 32 ਫ਼ੀਸਦੀ ਆਜ਼ਾਦ ਲੋਕਾਂ ਨੇ ਰਾਸ਼ਟਰਪਤੀ ਦੇ ਰੂਪ ਵਿਚ ਬਾਈਡੇਨ ਦੇ ਕਾਰਜ਼ਾਂ ਦੀ ਰੇਟਿੰਗ ਕੀਤੀ ਹੈ। ਰਿਪਬਲੀਕਨ ਦਰਮਿਆਨ ਉਨ੍ਹਾਂ ਦੀ ਰੇਟਿੰਗ ਸਿਰਫ਼ 4 ਫ਼ੀਸਦੀ ਹੀ ਹੈ। ਉੱਤਰਦਾਤਾਵਾਂ ਨੇ ਅਮਰੀਕੀ ਫ਼ੌਜ ਦੀ ਅਫ਼ਗਾਨਿਸਤਾਨ ਤੋਂ ਵਾਪਸੀ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਸਿਰਫ਼ 28 ਫੀਸਦੀ ਲੋਕਾਂ ਨੇ ਕਿਹਾ ਕਿ ਫ਼ੌਜ ਦੀ ਵਾਪਸੀ ਸਹੀ ਕਦਮ ਸੀ। ਪੋਲ ਮੁਤਾਬਕ ਫ਼ੌਜ, ਟੈਕਸਾਂ, ਵਿਦੇਸ਼ ਨੀਤੀ, ਇਮੀਗ੍ਰੇਸ਼ਨ ਅਤੇ ਮੈਕਸੀਕਨ ਹੱਦ ਨੂੰ ਸੰਭਾਲਣ ਲਈ ਉਨ੍ਹਾਂ ਨੂੰ ਨਾਂ-ਪੱਖੀ ਮਾਨਤਾ ਮਿਲੀ ਹੈ।
ਇਹ ਵੀ ਪੜ੍ਹੋ : ਤਾਲਿਬਾਨ ਦੀ ਮਦਦ ਲਈ ਉਤਾਵਲੇ ਇਮਰਾਨ ਖਾਨ ਨੇ ਹੁਣ ਬਿਲ ਗੇਟਸ ਦਾ ਖੜਕਾਇਆ ਦਰਵਾਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।