ਟਰੰਪ ਵਿਰੁੱਧ ਮਹਾਦੋਸ਼ ਦੇ ਦੋਸ਼ਾਂ 'ਤੇ ਅੱਜ ਹੋਵੇਗੀ ਵੋਟਿੰਗ

Friday, Dec 13, 2019 - 01:29 PM (IST)

ਟਰੰਪ ਵਿਰੁੱਧ ਮਹਾਦੋਸ਼ ਦੇ ਦੋਸ਼ਾਂ 'ਤੇ ਅੱਜ ਹੋਵੇਗੀ ਵੋਟਿੰਗ

ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਮਹਾਦੋਸ਼ ਦੇ ਦੋਸ਼ਾਂ 'ਤੇ ਡੈਮੋਕ੍ਰੈਟਸ ਅੱਜ ਵੋਟਿੰਗ ਕਰਨਗੇ। ਟਰੰਪ ਵਲੋਂ ਯੂਕਰੇਨ ਨਾਲ ਰਾਜਨੀਤੀ ਸਮਰਥਨ ਲੈਣ ਦੇ ਕਥਿਤ ਗਲਤ ਵਿਵਹਾਰ ਨੂੰ ਲੈ ਕੇ ਰਿਪਬਲਿਕਨ ਦੇ ਨਾਲ 14 ਘੰਟੇ ਦੀ ਲੰਬੀ ਬਹਿਸ ਦੇ ਬਾਅਦ ਇਹ ਵੋਟਿੰਗ ਹੋਣੀ ਹੈ। ਸਦਨ ਦੀ ਨਿਆ ਕਮੇਟੀ ਦੀ ਵੀਰਵਾਰ ਰਾਤ ਚੱਲ ਰਹੀ ਸੁਣਵਾਈ ਅਚਾਨਕ ਰੁਕਦੇ ਹੋਏ ਪ੍ਰਧਾਨ ਜੇਰੀ ਨਾਈਲਰ ਨੇ ਮਹਾਦੋਸ਼ ਦੇ ਦੋ ਅਨੁਛੇਦਾਂ 'ਤੇ ਆਖਰੀ ਵੋਟਿੰਗ ਟਾਲ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਉਹ ਅਮਰੀਕੀ ਨੇਤਾ ਦੇ ਖਿਲਾਫ ਪੇਸ਼ ਕੀਤੇ ਗਏ ਸਬੂਤਾਂ 'ਤੇ ਆਪਣੀ 'ਜ਼ਮੀਰ ਟਟੋਲਨ' ਲਈ ਕਮੇਟੀ ਦੇ ਮੈਂਬਰਾਂ ਨੂੰ ਸਮਾਂ ਦੇਣਾ ਚਾਹੁੰਦੇ ਹਨ। ਇਸ ਗੱਲ ਤੋਂ ਹੈਰਾਨ ਹੋਏ ਰਿਪਬਲਿਕਨ ਨੇ ਨਾਈਲਰ 'ਤੇ ਦੋਸ਼ ਲਗਾਇਆ ਕਿ ਉਹ 'ਕੰਗਾਰੂ ਅਦਾਲਤ ਚਲਾ ਰਹੇ ਹਨ, ਪਰ ਡੈਮੋਕ੍ਰੇਟ ਜੇਮੀ ਰਸੀਕਨ ਨੇ ਕਿਹਾ ਕਿ ਉਹ ਇੰਨੀ ਰਾਤ ਨੂੰ ਰਾਸ਼ਟਰਪਤੀ ਦੇ ਖਿਲਾਫ ਕਾਰਵਾਈ ਕਰਨ ਦੇ ਦੋਸ਼ੀ ਨਹੀਂ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਬਹਿਸ ਦੇ ਬਾਅਦ ਸੀ.ਐੱਨ.ਐੱਨ. ਨੂੰ ਕਿਹਾ ਕਿ 'ਸਾਨੂੰ ਇਸ ਦਿਨ 'ਚ ਕਰਨਾ ਚਾਹੁੰਦੇ ਸਨ ਤਾਂ ਕਿ ਸਾਰੇ ਦੇਖ ਸਕਣ ਕਿ ਆਖਿਰ ਹੋ ਰਿਹਾ ਹੈ। ਇਸ ਮੁੱਦੇ 'ਤੇ 14 ਘੰਟੇ ਲੰਬੀ ਬਹਿਸ ਚੱਲੀ, ਜਿਸ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।


author

Shyna

Content Editor

Related News