‘ਈਰਾਨ ’ਚ ਬਿਜਲੀ ਗੁਲ ਹੋਣ ’ਤੇ ਰਾਸ਼ਟਰਪਤੀ ਨੇ ਮੰਗੀ ਮੁਆਫੀ’

Tuesday, Jul 06, 2021 - 11:34 PM (IST)

‘ਈਰਾਨ ’ਚ ਬਿਜਲੀ ਗੁਲ ਹੋਣ ’ਤੇ ਰਾਸ਼ਟਰਪਤੀ ਨੇ ਮੰਗੀ ਮੁਆਫੀ’

ਤਹਿਰਾਨ (ਈਰਾਨ)- ਈਰਾਨ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਨੇ ਗਰਮੀਆਂ ਦੇ ਮੌਸਮ ਵਿਚ ਰਾਜਧਾਨੀ ਤਹਿਰਾਨ ਅਤੇ ਹੋਰ ਸ਼ਹਿਰਾਂ ਵਿਚ ਦਿਨ ਵਿਚ ਕਈ ਘੰਟਿਆਂ ਤੱਕ ਬਿਜਲੀ ਗੁਲ ਰਹਿਣ ਸਬੰਧੀ ਮੰਗਲਵਾਰ ਨੂੰ ਮੁਆਫੀ ਮੰਗੀ। ਕਈ ਸਾਲਾਂ ਬਾਅਦ ਈਰਾਨ ਵਿਚ ਲੋਕਾਂ ਨੂੰ ਇਸ ਤਰ੍ਹਾਂ ਤੋਂ ਬਿਜਲੀ ਗੁਲ ਹੋਣ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਸਰਕਾਰ ਦੀ ਇਕ ਮੀਟਿੰਗ ਦਾ ਟੀ. ਵੀ. ’ਤੇ ਸਿੱਧਾ ਪ੍ਰਸਾਰਣ ਕੀਤਾ ਗਿਆ, ਜਿਸ ਵਿਚ ਰਾਸ਼ਟਰਪਤੀ ਹਸਨ ਰੂਹਾਨੀ ਨੇ ਸਵੀਕਾਰ ਕੀਤਾ ਕਿ ਪਿਛਲੇ ਹਫਤੇ ਬਿਜਲੀ ਗੁਲ ਹੋਣ ਨਾਲ ਈਰਾਨੀਆਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਅਤੇ ਆਪਣੇ ਅਸਮਾਨ ਨਿੱਜੀ ਸੰਬੋਧਨ ਵਿਚ ਇਸਨੂੰ ਲੈ ਕੇ ਉਨ੍ਹਾਂ ਨੇ ਅਫਸੋਸ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਸਮੱਸਿਆਵਾਂ ਅਤੇ ਦੁੱਖ ਦਾ ਸਾਹਮਣਾ ਕਰਨੇ ਵਾਲੇ ਲੋਕਾਂ ਤੋਂ ਮੈਂ ਮੁਆਫੀ ਮੰਗਦਾ ਹਾਂ।

ਇਹ ਖ਼ਬਰ ਪੜ੍ਹੋ-  ਭਾਰਤੀ ਹਵਾਈ ਫੌਜ ਸਰਹੱਦ ’ਤੇ ਤਾਇਨਾਤੀ ਲਈ ਖਰੀਦੇਗੀ 10 ਐਂਟੀ-ਡ੍ਰੋਨ ਸਿਸਟਮ


ਹਾਲ ਦੇ ਦਿਨਾਂ ਵਿਚ ਲਗਾਤਾਰ ਬਿਜਲੀ ਗੁਲ ਹੋਣ ਨਾਲ ਤਹਿਰਾਨ ਅਤੇ ਹੋਰ ਸ਼ਹਿਰਾਂ ਦੀਆਂ ਸੜਕਾਂ ’ਤੇ ਅਫਰਾ-ਤਫਰੀ ਅਤੇ ਭਰਮ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਟਰੈਫਿਕ ਲਾਈਟਾਂ, ਫੈਕਟਰੀਆਂ, ਟੈਲੀਫੋਨ ਐਕਸਚੇਂਜ ਅਤੇ ਮੈਟਰੋ ਤੱਕ ਪ੍ਰਭਾਵਿਤ ਹੋ ਗਈਆਂ ਹਨ। ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਗਈ ਹੈ।

ਇਹ ਖ਼ਬਰ ਪੜ੍ਹੋ- IND v ENG ਟੈਸਟ ਸੀਰੀਜ਼ 'ਚ ਦਰਸ਼ਕਾਂ ਨਾਲ ਭਰਿਆ ਹੋਵੇਗਾ ਸਟੇਡੀਅਮ, ਸਰਕਾਰ ਨੇ ਹਟਾਈਆਂ ਪਾਬੰਦੀਆਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News