ਚੀਨ ਕੋਵਿਡ-19 ਦੇ ਟੀਕੇ ਨੂੰ ਵੱਡੇ ਪੱਧਰ 'ਤੇ ਬਾਜ਼ਾਰ 'ਚ ਲਿਆਉਣ ਲਈ ਤਿਆਰ

12/07/2020 2:27:28 AM

ਤਾਈਪੇ-ਚੀਨ ਦੀ ਸੂਬਾਈ ਸਰਕਾਰਾਂ ਸਵਦੇਸ਼ੀ ਨਿਰਮਿਤ ਕੋਰੋਨਾ ਵਾਇਰਸ ਦੇ ਟੀਕਿਆਂ ਲਈ ਆਰਡਰ ਦੇ ਰਹੀਆਂ ਹਨ। ਹਾਲਾਂਕਿ, ਸਿਹਤ ਅਧਿਕਾਰੀਆਂ ਨੇ ਅਜੇ ਤੱਕ ਇਸ ਦੇ ਬਾਰੇ 'ਚ ਨਹੀਂ ਦੱਸਿਆ ਕਿ ਟੀਕਾ ਕਿੰਨਾ ਪ੍ਰਭਾਵੀ ਹੈ ਅਤੇ ਦੇਸ਼ ਦੀ 1.4 ਅਰਬ ਆਬਾਦੀ ਤੱਕ ਕਿਵੇਂ ਪਹੁੰਚੇਗਾ। ਚੀਨ ਦੇ ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਦੀ ਇਕ ਮੀਟਿੰਗ 'ਚ ਕਿਹਾ ਕਿ ਟੀਕਾ ਨਿਰਮਾਤਾ ਆਖਰੀ ਪ੍ਰੀਖਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਹੇ ਹਨ।

ਇਹ ਵੀ ਪੜ੍ਹੋ ਮਾਸਕੋ 'ਚ ਕੋਰੋਨਾ ਦੇ ਟੀਕੇ ਲੱਗਣੇ ਸ਼ੁਰੂ

ਬ੍ਰਿਟੇਨ ਨੇ ਫਾਈਜ਼ਰ ਕੰਪਨੀ ਦੇ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਚੀਨ ਦੇ ਚਾਰ ਨਿਰਮਾਤਾਵਾਂ ਕੋਲ ਪੰਜ ਸੰਭਾਵਿਤ ਟੀਕਿਆਂ ਦਾ ਰੂਸ, ਮਿਸਰ ਅਤੇ ਮੈਕਸਿਕੋ ਸਮੇਤ ਇਕ ਦਰਜਨ ਤੋਂ ਜ਼ਿਆਦਾ ਦੇਸ਼ਾਂ 'ਚ ਪ੍ਰੀਖਣ ਚੱਲ ਰਿਹਾ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਟੀਕੇ ਸਫਲ ਹੋਣ ਤੋਂ ਬਾਅਦ ਵੀ ਅਮਰੀਕਾ, ਯੂਰਪ, ਜਪਾਨ ਅਤੇ ਹੋਰ ਵਿਕਸਿਤ ਦੇਸ਼ਾਂ 'ਚ ਵਰਤੋਂ ਲਈ ਟੀਕੇ ਦੇ ਪ੍ਰਮਾਣੀਕਰਣ ਦੀ ਪ੍ਰਕਿਰਿਆ ਗੁੰਝਲਦਾਰ ਹੋ ਸਕਦੀ ਹੈ।

ਇਹ ਵੀ ਪੜ੍ਹੋ:'ਅਸੀਂ ਸਭ ਤੋਂ ਪਹਿਲਾਂ ਚੰਨ 'ਤੇ ਭੇਜਾਂਗੇ ਬੀਬੀ'

ਹਾਲਾਂਕਿ, ਚੀਨ ਨੇ ਕਿਹਾ ਕਿ ਇਹ ਯਕੀਨੀ ਕਰੇਗਾ ਕਿ ਟੀਕਾ ਵਿਕਾਸਸ਼ੀਲ ਦੇਸ਼ਾਂ ਲਈ ਕਿਫਾਇਤੀ ਰਹੇ। ਸਾਈਨੋਫਾਰਮ ਕੰਪਨੀ ਨੇ ਨਵੰਬਰ 'ਚ ਕਿਹਾ ਸੀ ਕਿ ਉਸ ਨੇ ਚੀਨ 'ਚ ਆਪਣੇ ਟੀਕੇ ਦੇ ਇਸਤੇਮਾਲ ਲਈ ਆਖਰੀ ਮਨਜ਼ੂਰੀ ਲਈ ਅਪੀਲ ਕਰ ਦਿੱਤੀ ਹੈ। ਹੋਰ ਨਿਰਮਾਤਾਵਾਂ ਨੂੰ ਸਿਹਤ ਮੁਲਾਜ਼ਮਾਂ ਅਤੇ ਇਨਫੈਕਸ਼ਨ ਦੇ ਲਿਹਾਜ਼ ਨਾਲ ਜ਼ੋਖਿਮ ਵਾਲੇ ਲੋਕਾਂ ਲਈ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਉਪ ਪ੍ਰਧਾਨ ਮੰਤਰੀ ਸੁਨ ਚੁਨਲਾਨ ਨੇ ਕਿਹਾ ਕਿ ਅਸੀਂ ਵੱਡੇ ਪੱਧਰ 'ਤੇ ਉਤਪਾਦਨ ਲਈ ਤਿਆਰ ਰਹਿਣਾ ਚਾਹੀਦਾ।


Karan Kumar

Content Editor

Related News