ਸਾਊਦੀ ਅਰਬ ''ਚ ਔਰਤਾਂ ਲਈ ''24 ਜੂਨ'' ਨੂੰ ਲੈ ਕੇ ਕੀਤੀਆਂ ਜਾ ਰਹੀਆਂ ਹਨ ਤਿਆਰੀਆਂ
Sunday, May 13, 2018 - 04:49 AM (IST)

ਰਿਆਦ — ਸਾਊਦੀ ਅਰਬ ਲਈ ਪਹਿਲੀ ਵਾਰ ਮੱਕਾ ਖੇਤਰ 'ਚ ਸੜਕ ਸੁਰੱਖਿਆ ਲਈ ਇਕ ਵਿਸ਼ੇਸ਼ ਬਲ ਨੇ ਔਰਤਾਂ ਅਤੇ ਮਰਦਾਂ ਨੂੰ ਸੰਬੋਧਿਤ ਕਰਨ ਲਈ ਆਵਾਜਾਈ ਸੰਕੇਤਾਂ (ਰੋਡ 'ਤੇ ਲੱਗੇ ਸਾਈਨ ਬੋਰਡਾਂ) ਨੂੰ ਫਿਰ ਤੋਂ ਡਿਜ਼ਾਈਨ ਕੀਤਾ ਹੈ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ, ਇਨ੍ਹਾਂ ਆਵਾਜਾਈ ਸੰਕੇਤਾਂ 'ਚ ਲਿਖਿਆ ਗਿਆ ਹੈ ਕਿ, 'ਮੇਰੀਆਂ ਚਾਲਕ ਭੈਣਾਂ, ਮੇਰੇ ਚਾਲਰ ਭਰਾ। ਨਾਲ ਇਹ ਵੀ ਲਿਖਿਆ ਗਿਆ ਹੈ ਕਿ, ਆਵਾਜਾਈ ਨਿਯਮਾਂ ਦਾ ਪਾਲਣ ਕਰਕੇ ਖੁਦ ਨੂੰ ਸੁਰੱਖਿਅਤ ਰੱਖੋਂ ਅਤੇ ਦੂਜੇ ਯਾਤਰੀਆਂ ਨੂੰ ਵੀ।' ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਆਵਾਜਾਈ ਦੇ ਜਨਰਲ ਸਕੱਤਰ ਮੁਹੰਮਦ ਅਲ ਬਾਸਮੀ ਨੇ ਕਿਹਾ ਕਿ, ਸ਼ੋਸਲ ਮੀਡੀਆ 'ਤੇ ਸਾਊਦੀ ਔਰਤ 'ਚ 24 ਜੂਨ ਨੂੰ ਲੈ ਕੇ ਹੁਣ ਤੋਂ ਹੀ ਉਤਸ਼ਾਹ ਦੇਖਿਆ ਜਾ ਸਕਦਾ ਹੈ। ਜਦੋਂ ਉਹ ਪਹਿਲੀ ਵਾਰ ਅਧਿਕਾਰਤ ਤੌਰ 'ਤੇ ਸਾਊਦੀ ਅਰਬ ਦੀਆਂ ਸੜਕਾਂ 'ਤੇ ਗੱਡੀ ਚਲਾਉਣ ਲਈ ਤਿਆਰ ਹੋ ਜਾਣਗੀਆਂ।
ਆਵਾਜਾਈ ਦੇ ਜਨਰਲ ਸਕੱਤਰ ਨੂੰ ਸਰਕਾਰ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਸੀ ਕਿ, 'ਸਾਊਦੀ 'ਚ ਔਰਤਾਂ ਲਈ ਡਰਾਈਵਿੰਗ ਸ਼ੁਰੂ ਕਰਨ ਦੀ ਸਾਰੀਆਂ ਜ਼ਰੂਰਤਾਂ ਦੀ ਸਥਾਪਨਾ ਕੀਤੀ ਗਈ ਹੈ, ਤਾਂ ਜੋਂ ਸਾਊਦੀ ਅਰਬ ਦੀਆਂ ਔਰਤ ਨੂੰ ਕਿਸੇ ਵੀ ਤਰ੍ਹਾਂ ਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਾਣਕਾਰੀ ਮੁਤਾਬਕ ਸਤੰਬਰ 2017 'ਚ ਸ਼ਾਹੀ ਡਿਰਕੀ ਨੇ ਔਰਤ ਦੀ ਡਰਾਈਵਿੰਗ 'ਤੇ ਦਹਾਕਿਆਂ ਤੱਕ ਲੰਬੀਆਂ ਪਾਬੰਦੀਆਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਜਿਸ 'ਚ 18 ਸਾਲ ਜਾਂ ਉਸ ਤੋਂ ਵਧ ਉਮਰ ਦੀਆਂ ਔਰਤਾਂ ਨੂੰ ਡਰਾਈਵਰ ਦੇ ਲਾਇਸੰਸ ਲਈ ਅਪਲਾਈ ਕਰਨ ਦੀ ਇਜਾਜ਼ਤ ਹੋਵੇਗੀ।