ਐਬਸਫੋਰਡ 'ਚ ਬੜੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ 'ਤੀਆਂ ਦੇ ਮੇਲੇ' ਦੀਆਂ ਤਿਆਰੀਆਂ

07/02/2024 3:42:14 PM

ਵੈਨਕੂਵਰ (ਮਲਕੀਤ ਸਿੰਘ) - ਵੈਨਕੂਵਰ ਤੋਂ ਚੜ੍ਹਦੇ ਪਾਸੇ ਪੈਂਦੇ ਐਬਸਫੋਰਡ ਸ਼ਹਿਰ 'ਚ 'ਵਿਰਸਾ ਫਾਉਂਡੇਸ਼ਨ' ਦੇ ਸਹਿਯੋਗ ਨਾਲ 10 ਅਗਸਤ ਨੂੰ 8ਵਾਂ 'ਤੀਆਂ ਦਾ ਮੇਲਾ' ਆਯੋਜਿਤ ਕਰਵਾਇਆ ਜਾਵੇਗਾ। ਇਸ ਸਬੰਧੀ ਧਰਮਵੀਰ ਧਾਲੀਵਾਲ ਅਤੇ ਪਰਮ ਮਾਨ ਨੇ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 10 ਅਗਸਤ ਦਿਨ ਸ਼ਨੀਵਾਰ ਨੂੰ 4582 ਬੈਲ ਰੋਡ ਵਿਖੇ ਖੁੱਲੇ ਅਸਮਾਨ ਹੇਠਾਂ ਦੁਪਹਿਰ 12:30 ਤੋਂ ਸ਼ਾਮ 6:30 ਤੱਕ ਨਿਰੰਤਰ ਚੱਲਣ ਵਾਲੇ ਇਸ ਮੇਲੇ 'ਚ ਵੱਡੀ ਗਿਣਤੀ ਮੁਟਿਆਰਾਂ ਅਤੇ ਵੱਖ-ਵੱਖ ਵਰਗ ਦੀ ਉਮਰ ਦੀਆਂ ਔਰਤਾਂ ਵੱਲੋਂ ਸਿਰਕਤ ਕਰਕੇ ਮੇਲੇ ਦਾ ਆਨੰਦ ਮਾਣਿਆ ਜਾਵੇਗਾ।

ਇਸ ਮੇਲੇ 'ਚ ਪ੍ਰਸਿੱਧ ਪੰਜਾਬੀ ਗਾਇਕਾਵਾਂ ਅਮਨ ਰੋਜੀ, ਸੁਖੀ ਕੌਰ,ਮਨਜੀਤ ਗਿੱਲ,ਬਲਜਿੰਦਰ ਸੰਧੂ,ਚਰਨਜੀਤ ਚੰਨੀ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਜੌਹਨ ਬੇਦੀ ਅਤੇ  ਲਾਟੀ ਔਲਖ ਵੱਲੋਂ ਆਪਣੇ ਤਹਿਸ਼ੁਦਾ ਪ੍ਰੋਗਰਾਮ ਮੁਤਾਬਿਕ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਾ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ।

PunjabKesari

ਇਸ  ਦੇ ਨਾਲ ਹੀ ਪੰਜਾਬੀ ਵਿਰਸੇ ਨਾਲ ਸੰਬੰਧਿਤ ਪੁਰਾਣੀਆਂ ਵਸਤਾਂ ਦੀ ਨੁਮਾਇਸ਼ ਵੀ ਇਸ ਮੇਲੇ 'ਚ ਲਗਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਕੈਲਗਿਰੀ ਤੋਂ ਡਾ.ਬਲਵਿੰਦਰ ਕੌਰ ਬਰਾੜ ਅਤੇ ਉੱਘੇ  ਸਹਿਤਕਾਰ ਮਨਜੀਤ ਕੌਰ ਗਿੱਲ ਸਿਆਟਲ(ਅਮਰੀਕਾ) ਤੋਂ ਵਿਸ਼ੇਸ਼ ਤੌਰ 'ਤੇ ਇਸ ਮੇਲੇ 'ਚ ਸ਼ਿਰਕਤ ਕਰਨਗੇ।ਅਖੀਰ 'ਚ ਉਨ੍ਹਾਂ ਨੇ ਦੱਸਿਆ ਕਿ ਉਕਤ ਮੇਲੇ ਦੇ ਸਬੰਧ 'ਚ ਲੋੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਪੂਰੇ ਉਤਸਾਹ ਨਾਲ ਕੀਤੀਆਂ ਜਾ ਰਹੀਆਂ ਹਨ।

 


Harinder Kaur

Content Editor

Related News