5 ਮਿੰਟ 25 ਸਕਿੰਟ ''ਚ 1.6 ਕਿਲੋਮੀਟਰ ਦੌੜੀ 9 ਮਹੀਨਿਆਂ ਦੀ ਗਰਭਵਤੀ, ਪਤੀ ਨਾਲ ਲਾਈ ਸੀ ਸ਼ਰਤ, ਵੀਡੀਓ

Tuesday, Oct 20, 2020 - 05:38 PM (IST)

5 ਮਿੰਟ 25 ਸਕਿੰਟ ''ਚ 1.6 ਕਿਲੋਮੀਟਰ ਦੌੜੀ 9 ਮਹੀਨਿਆਂ ਦੀ ਗਰਭਵਤੀ, ਪਤੀ ਨਾਲ ਲਾਈ ਸੀ ਸ਼ਰਤ, ਵੀਡੀਓ

ਕੈਲੀਫੋਰਨੀਆ : 28 ਸਾਲਾ ਮੈਕੇਨਾ ਮਿਲਰ 9 ਮਹੀਨੇ ਦੀ ਗਰਭਵਤੀ ਹੈ। ਉਨ੍ਹਾਂ ਦੇ ਪਤੀ ਮਾਈਕਲ ਮਿਲਰ ਨੇ ਉਨ੍ਹਾਂ ਨਾਲ ਸ਼ਰਤ ਲਗਾਈ ਸੀ ਕਿ ਉਹ ਗਰਭ ਅਵਸਥਾ ਦੇ ਆਖ਼ਰੀ ਮਹੀਨੇ ਵਿਚ 8 ਮਿੰਟ ਵਿਚ ਇਕ ਮੀਲ (1.6 ਕਿ.ਮੀ.) ਦੌੜੇਗੀ, ਤਾਂ ਉਹ 100 ਡਾਲਰ (7300 ਰੁਪਏ) ਦੇਣਗੇ। ਮੈਕੇਨਾ ਨੇ ਇਹ ਸ਼ਰਤ ਮੰਨ ਲਈ ਅਤੇ ਉਸ ਨੇ ਇਹ ਦੂਰੀ 5 ਮਿੰਟ 25 ਸਕਿੰਟ ਵਿਚ ਪੂਰੀ ਕਰ ਲਈ। ਮਿਲਰ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: ਮਸ਼ਹੂਰ TikTok ਸਟਾਰ ਦੇ ਦੇਸ਼ ਛੱਡਣ ਤੋਂ ਬਾਅਦ ਵੱਡਾ ਫ਼ੈਸਲਾ ਲੈਣ ਲਈ ਮਜ਼ਬੂਰ ਹੋਇਆ ਪਾਕਿਸਤਾਨ

2018 ਵਿਚ ਉਨ੍ਹਾਂ ਨੇ ਐਡਿਨਬਰਗ ਕਰਾਸ-ਕੰਟਰੀ ਇੰਟਰਨੈਸ਼ਨਲ ਚੈਲੇਂਜ ਵਿਚ ਅਮਰੀਕਾ ਦੀ ਨੁਮਾਇੰਦਗੀ ਕੀਤੀ ਸੀ। ਰਨਰਸ ਵਰਡਲ ਮੁਤਾਬਕ ਸਾਧਾਰਨ ਮਹਿਲਾ ਇੰਨੀ ਦੂਰੀ 10 ਮਿੰਟ 40 ਸਕਿੰਟ ਵਿਚ ਪੂਰੀ ਕਰ ਸਕਦੀ ਹੈ। ਉਥੇ ਹੀ ਮਹਿਲਾ ਦੇ ਪਤੀ ਇਹ ਸ਼ਰਤ ਹਾਰ ਗਏ ਪਰ ਉਹ ਖ਼ੁਸ਼ ਵੀ ਹਨ ਕਿ ਉਹ ਆਪਣੀ ਪਤਨੀ ਤੋਂ ਹਾਰੇ ਹਨ। ਕਿਉਂਕਿ ਜਿਸ ਤਰੀਕੇ ਨਾਲ ਉਹ ਦੌੜੀ ਸੀ। ਉਸ ਨੂੰ ਦੇਖ਼ਣ ਵਾਲੇ ਵੀ ਦੰਗ ਰਹਿ ਗਏ, ਕਿ ਗਰਭ ਅਵਸਥਾ ਵਿਚ ਵੀ ਉਹ ਇੰਨੀ ਤੇਜ਼ ਦੌੜ ਰਹੀ ਹੈ।


ਮਿਲਰ ਦੀ ਇਹ ਵੀਡੀਓ ਦੇਖ ਕੇ ਕੁੱਝ ਲੋਕਾਂ ਨੇ ਪੁੱਛਿਆ ਕਿ ਇਸ ਨਾਲ ਗਰਭ ਵਿਚ ਪਲ ਰਹੇ ਬੱਚੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ? ਸਾਨੂੰ ਉਸ ਬੱਚੇ ਦੀ ਫਿਕਰ ਹੋ ਰਹੀ ਹੈ। ਇਸ ਦੇ ਜਵਾਬ ਵਿਚ ਮਾਈਕ ਨੇ ਕਿਹਾ ਕਿ ਮਿਲਰ ਮੈਡੀਕਲ ਪ੍ਰੋਫੈਸ਼ਨਲਸ ਦੇ ਸੰਪਰਕ ਵਿਚ ਹੈ। ਇਸ ਲਈ ਚਿੰਤਾ ਨਾ ਕਰੋ।


author

cherry

Content Editor

Related News