ਪੁੱਤਰ ਦੀ ਲਾਲਸਾ ਰੱਖਣ ਵਾਲੀ ਗਰਭਵਤੀ ਔਰਤ ਦੇ ਸਿਰ ’ਚ ਤਾਂਤਰਿਕ ਨੇ ਠੋਕੀ ਕਿੱਲ

Thursday, Feb 10, 2022 - 10:08 AM (IST)

ਪੁੱਤਰ ਦੀ ਲਾਲਸਾ ਰੱਖਣ ਵਾਲੀ ਗਰਭਵਤੀ ਔਰਤ ਦੇ ਸਿਰ ’ਚ ਤਾਂਤਰਿਕ ਨੇ ਠੋਕੀ ਕਿੱਲ

ਗੁਰਦਾਸਪੁਰ (ਜ. ਬ.)- ਪਾਕਿਸਤਾਨ 'ਚ ਇਕ ਗਰਭਵਤੀ ਔਰਤ ਨੇ ਬੇਟੇ ਦੀ ਇੱਛਾ 'ਚ ਅਜਿਹਾ ਕਦਮ ਚੁੱਕਿਆ ਕਿ ਹੁਣ ਦੁਨੀਆ ਭਰ 'ਚ ਉਸ ਦੀ ਚਰਚਾ ਹੋ ਰਹੀ ਹੈ। ਦਰਅਸਲ ਇਥੇ ਇਕ ਤਾਂਤਰਿਕ ਪੀਰ ਨੇ ਪੁੱਤਰ ਦੀ ਲਾਲਸਾ ਰੱਖਣ ਵਾਲੀ ਗਰਭਪਤੀ ਔਰਤ ਦੇ ਸਿਰ ’ਚ ਕਿੱਲ ਠੋਕ ਦਿੱਤਾ। ਸਰਹੱਦ ਪਾਰ ਸੂਤਰਾਂ ਅਨੁਸਾਰ ਗੰਭੀਰ ਹਾਲਤ ’ਚ ਮੀਰਪੁਰ ਖਾਸ ਹਸਪਤਾਲ ਵਿਚ ਦਾਖ਼ਲ ਔਰਤ ਮੁਖਤਾਰਾਂ ਬੀਬੀ ਦਾ ਇਲਾਜ ਕਰਨ ਵਾਲੇ ਡਾਕਟਰ ਹੈਦਰ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੁਖਤਾਰਾਂ 3 ਮਹੀਨੇ ਦੀ ਗਰਭਵਤੀ ਹੈ, ਉਸਨੂੰ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਲਿਆਂਦਾ ਗਿਆ ਸੀ, ਕਿਉਂਕਿ ਉਸ ਦੇ ਸਿਰ ’ਚ ਕਿੱਲ ਠੋਕਿਆ ਗਿਆ ਸੀ। ਆਪ੍ਰੇਸ਼ਨ ਕਰ ਕੇ ਕਿੱਲ ਨੂੰ ਕੱਢ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕਾ ’ਚ 7 ਹਾਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਕਰਵਾਏ ਗਏ ਖਾਲ੍ਹੀ

ਮੁਖਤਾਰਾਂ ਨੇ ਦੱਸਿਆ ਕਿ ਉਸ ਦੀਆਂ 3 ਲੜਕੀਆਂ ਹਨ ਅਤੇ ਇਸ ਵਾਰ ਗਰਭਵਤੀ ਹੋਣ ’ਤੇ ਉਸ ਦੇ ਪਤੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਲੜਕਾ ਨਾ ਹੋਇਆ ਤਾਂ ਉਸ ਨੂੰ ਘਰ ਤੋਂ ਕੱਢ ਦੇਵੇਗਾ, ਜਿਸ ਕਾਰਨ ਉਸ ਨੇ ਇਕ ਤਾਂਤਰਿਕ ਪੀਰ ਨਾਲ ਗੱਲ ਕੀਤੀ ਤਾਂ ਉਸ ਨੇ ਤਾਂਤਰਿਕ ਢੰਗ ਨਾਲ ਪੁੱਤਰ ਪ੍ਰਾਪਤੀ ਲਈ ਸਿਰ ’ਚ ਕਿੱਲ ਠੋਕਣ ਦੀ ਗੱਲ ਕੀਤੀ।

ਇਹ ਵੀ ਪੜ੍ਹੋ: ਜਸਟਿਨ ਟਰੂਡੋ ਨੇ ਕੋਵਿਡ-19 ਸਬੰਧੀ ਪਾਬੰਦੀਆਂ ਦੇ ਹੱਕ ’ਚ ਆਪਣਾ ਸਟੈਂਡ ਕੀਤਾ ਸਪੱਸ਼ਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News