ਗਰਭਵਤੀ ਦਾ ਕਤਲ ਕਰ ਢਿੱਡ ਪਾੜ ਕੇ ਕੱਢ ਲਿਆ ਬੱਚਾ, ਜਾਂਚ 'ਚ ਸਾਹਮਣੇ ਆਈ ਹੈਰਾਨੀਜਨਕ ਵਜ੍ਹਾ

Wednesday, Sep 28, 2022 - 01:42 PM (IST)

ਗਰਭਵਤੀ ਦਾ ਕਤਲ ਕਰ ਢਿੱਡ ਪਾੜ ਕੇ ਕੱਢ ਲਿਆ ਬੱਚਾ, ਜਾਂਚ 'ਚ ਸਾਹਮਣੇ ਆਈ ਹੈਰਾਨੀਜਨਕ ਵਜ੍ਹਾ

ਸਾਓ ਪਾਉਲੋ- ਇਨ੍ਹੀਂ ਦਿਨੀਂ ਬ੍ਰਾਜ਼ੀਲ ਨਾਲ ਜੁੜਿਆ ਇਕ ਮਾਮਲਾ ਚਰਚਾ 'ਚ ਹੈ। ਦਰਅਸਲ ਇੱਥੇ ਇੱਕ ਗਰਭਵਤੀ ਔਰਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਅਤੇ ਇਸ ਦੇ ਪਿੱਛੇ ਪੁਲਸ ਨੇ ਜੋ ਕਾਰਨ ਦੱਸਿਆ ਹੈ ਉਹ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਲੰਘੇ ਬੁੱਧਵਾਰ ਨੂੰ ਬ੍ਰਾਜ਼ੀਲ ਦੇ ਸਾਓ ਪਾਉਲੋ ਸੂਬੇ ਦੇ ਪੋਰਟਲ ਡੋਸ ਲਾਗੋਸ ਤੋਂ ਓਹਾਨਾ ਕੈਰੋਲੀਨ ਨਾਂ ਦੀ 24 ਸਾਲਾ ਔਰਤ ਦੀ ਲਾਸ਼ ਮਿਲੀ ਸੀ। ਓਹਾਨਾ 3 ਬੱਚਿਆਂ ਦੀ ਮਾਂ ਸੀ ਅਤੇ ਜਦੋਂ ਉਸਦੀ ਮੌਤ ਹੋਈ ਤਾਂ ਉਹ ਗਰਭਵਤੀ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਔਰਤ ਦਾ ਬੇਰਹਿਮੀ ਨਾਲ ਕਤਲ ਕਰਕੇ ਉਸ ਦਾ ਢਿੱਡ ਪਾੜ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਸਾਊਦੀ ਅਰਬ ਦਾ ਪ੍ਰਧਾਨ ਮੰਤਰੀ ਕੀਤਾ ਗਿਆ ਨਿਯੁਕਤ

ਪੁਲਸ ਨੇ ਦੱਸਿਆ ਕਿ ਮ੍ਰਿਤਕ ਔਰਤ ਨੇ ਸਿਰਫ਼ ਟੀ-ਸ਼ਰਟ ਪਾਈ ਹੋਈ ਸੀ। ਇਸ ਤੋਂ ਇਲਾਵਾ ਉਸ ਦੀ ਕੁੱਖ 'ਚੋਂ 7 ਮਹੀਨੇ ਦੇ ਬੱਚੇ ਨੂੰ ਢਿੱਡ ਪਾੜ ਕੇ ਬਾਹਰ ਕੱਢ ਲਿਆ ਗਿਆ ਸੀ। ਹਾਲਾਂਕਿ ਪੁਲਸ ਨੂੰ ਬੱਚੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਦੀ ਲਾਸ਼ ਕੋਲ ਕੁਝ ਰੁਪਏ ਵੀ ਪਏ ਸਨ। ਜਿਸ ਇਲਾਕੇ 'ਚ ਉਸ ਦੀ ਲਾਸ਼ ਮਿਲੀ ਸੀ, ਉੱਥੇ ਕਈ ਚਰਚ ਹਨ। ਜਗ੍ਹਾ ਨੂੰ ਦੇਖਦੇ ਹੋਏ ਪੁਲਸ ਨੇ ਹੁਣ ਕਤਲ ਦੇ ਕਾਰਨਾਂ ਦਾ ਜੋ ਦਾਅਵਾ ਕੀਤਾ ਹੈ, ਉਹ ਕਾਫ਼ੀ ਅਜੀਬ ਹੈ।

ਇਹ ਵੀ ਪੜ੍ਹੋ: ਬੇਰਹਿਮੀ ਦੀਆਂ ਹੱਦਾਂ ਪਾਰ! ਈਰਾਨ 'ਚ ਹਿਜਾਬ ਦਾ ਵਿਰੋਧ ਕਰਨ 'ਤੇ 20 ਸਾਲਾ ਕੁੜੀ ਨੂੰ ਮਾਰੀਆਂ ਗੋਲੀਆਂ

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਪੁਲਸ ਨੇ ਦਾਅਵਾ ਕੀਤਾ ਹੈ ਕਿ ਔਰਤ ਦਾ ਅਜਿਹਾ ਬੇਰਹਿਮੀ ਨਾਲ ਕਤਲ ਕਿਸੇ ਧਾਰਮਿਕ ਰਸਮ ਨੂੰ ਪੂਰਾ ਕਰਨ ਲਈ ਕੀਤਾ ਗਿਆ ਹੋਵੇਗਾ। ਆਸਪਾਸ ਧਾਰਮਿਕ ਸਥਾਨਾਂ ਦੀ ਮੌਜੂਦਗੀ ਵੀ ਇਸੇ ਗੱਲ ਵੱਲ ਇਸ਼ਾਰਾ ਕਰ ਰਹੀ ਹੈ। ਪੁਲਸ ਮੁਤਾਬਕ ਅਜਿਹਾ ਬੱਚੇ ਦੀ ਬਲੀ ਦੇਣ ਲਈ ਵੀ ਕੀਤਾ ਜਾ ਸਕਦਾ ਹੈ। ਪੁਲਸ ਹੁਣ ਪੋਸਟਮਾਰਟਮ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਓਹਾਨਾ ਆਪਣੇ ਪਤੀ ਤੋਂ ਵੱਖ ਹੋ ਗਈ ਸੀ, ਜੋ ਉਸ ਦੇ ਤਿੰਨ ਬੱਚਿਆਂ ਦਾ ਪਿਤਾ ਹੈ ਅਤੇ ਓਹਾਨਾ ਹੁਣ ਆਪਣੇ ਬੁਆਏਫ੍ਰੈਂਡ ਨਾਲ ਰਹਿੰਦੀ ਸੀ। ਕਈ ਚਸ਼ਮਦੀਦਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰਾਤ 3 ਵਜੇ ਦੇ ਕਰੀਬ ਔਰਤ ਨੂੰ ਕਾਲੇ ਰੰਗ ਦੀ ਕਾਰ ਵਿੱਚ ਬੈਠੇ ਦੇਖਿਆ ਸੀ।

ਇਹ ਵੀ ਪੜ੍ਹੋ: ਸ਼ਿੰਜੋ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਜਾਪਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ

 


author

cherry

Content Editor

Related News