PPE ਡਾਕਟਰਾਂ, ਨਰਸਾਂ ''ਚ ਕੋਰੋਨਾ ਨੂੰ ਰੋਕਣ ''ਚ ਪ੍ਰਭਾਵੀ : ਅਧਿਐਨ

06/11/2020 6:44:18 PM

ਬੀਜ਼ਿੰਗ - ਕੋਰੋਨਾਵਾਇਰਸ ਮਹਾਮਾਰੀ ਨੂੰ ਕਾਬੂ ਕਰਨ ਵਿਚ ਸਭ ਤੋਂ ਅੱਗੇ ਹੋ ਕੇ ਭੂਮਿਕਾ ਨਿਭਾਅ ਰਹੇ ਸਿਹਤ ਸੰਭਾਲ ਕਰਮੀ ਜੇਕਰ ਉਚਿਤ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਆਈ.) ਦਾ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ। 'ਦਿ ਬੀ. ਐਮ. ਜੇ.' ਵਿਚ ਪ੍ਰਕਾਸ਼ਿਤ ਖੋਜ ਵਿਚ ਪਾਇਆ ਗਿਆ ਕਿ ਉਚਿਤ ਸੁਰੱਖਿਆ ਉਪਕਰਣਾਂ ਦਾ ਇਸਤੇਮਾਲ ਕਰਨ ਵਾਲੇ ਸਿਹਤ ਸੇਵਾ ਕਰਮੀਆਂ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦਾ ਜ਼ਿਆਦਾ ਖਤਰਾ ਹੋਣ ਦੇ ਬਾਵਜੂਦ ਉਹ ਵਾਇਰਸ ਤੋਂ ਪ੍ਰਭਾਵਿਤ ਨਹੀਂ ਹੋਏ ਜਾਂ ਉਨ੍ਹਾਂ ਵਿਚ ਵਾਇਰਸ ਨਾਲ ਲੜਣ ਦੀ ਪ੍ਰਤੀਰੋਧੀ ਸਮਰੱਥਾ ਵਿਕਸਤ ਹੋ ਗਈ।

ਇਹ ਖੋਜ ਕਰਨ ਵਾਲਿਆਂ ਦੀ ਟੀਮ ਵਿਚ ਚੀਨ ਦੇ ਸੁਨ ਯਾਤ ਸੇਨ ਯੂਨੀਵਰਸਿਟੀ ਅਤੇ ਬਿ੍ਰਟੇਨ ਦੇ ਬਰਮਿੰਘਮ ਯੂਨੀਵਰਸਿਟੀ ਦੇ ਖੋਜਕਾਰਾਂ ਵੀ ਸ਼ਾਮਲ ਸਨ। ਉਨ੍ਹਾਂ ਆਖਿਆ ਕਿ ਸਿਹਤ ਸੇਵਾ ਕਰਮੀ ਘਰ ਤੋਂ ਦੂਰ ਕੰਮ ਕਰ ਰਹੇ ਹਨ, ਇਸ ਲਈ ਕੰਮ ਤੋਂ ਬਾਅਦ ਉਨ੍ਹਾਂ ਦਾ ਸੀਮਤ ਸਮਾਜਿਕ ਸੰਪਰਕ ਹੁੰਦਾ ਹੈ। ਇਸ ਦੇ ਨਾਲ ਵੀ ਇਨਫੈਕਸ਼ਨ ਨਾ ਫੈਲਣ ਵਿਚ ਮਦਦ ਮਿਲਦੀ ਹੈ। ਖੋਜਕਾਰਾਂ ਨੇ ਆਖਿਆ ਕਿ ਸਿਹਤ ਸੇਵਾ ਪ੍ਰਣਾਲੀ ਨੂੰ ਪੀ. ਪੀ. ਈ. ਦੀ ਖਰੀਦਦਾਰੀ ਅਤੇ ਵੰਡ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਅਤੇ ਸਿਹਤ ਸੇਵਾ ਕਰਮੀਆਂ ਨੂੰ ਇਸ ਦੇ ਇਸਤੇਮਾਲ ਦੀ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ। ਇਹ ਖੋਜ 116 ਡਾਕਟਰਾਂ ਅਤੇ 304 ਨਰਸਾਂ 'ਤੇ ਕੀਤੀ ਗਈ, ਜਿਨ੍ਹਾਂ ਦੀ ਉਸਤਨ ਉਮਰ 36 ਸਾਲ ਸੀ। ਇਨਾਂ ਸਿਹਤ ਸੇਵਾ ਕਰਮੀਆਂ ਨੇ 24 ਜਨਵਰੀ ਤੋਂ 7 ਅਪ੍ਰੈਲ ਤੱਕ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਦੇਖਭਾਲ ਕੀਤੀ। ਖੋਜਕਾਰਾਂ ਨੇ ਦੱਸਿਆ ਕਿ ਇਨਾਂ ਕਰਮੀਆਂ ਨੂੰ ਉਚਿਤ ਪੀ. ਪੀ. ਈ. ਮੁਹੱਈਆ ਕਰਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦੇ ਇਸਤੇਮਾਲ ਦੀ ਉਚਿਤ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ। ਇਨ੍ਹਾਂ ਵਿਚੋਂ ਕੋਈ ਵੀ ਵਾਇਰਸ ਤੋਂ ਪ੍ਰਭਾਵਿਤ ਨਹੀਂ ਪਾਇਆ ਗਿਆ।


Khushdeep Jassi

Content Editor

Related News