ਗਰਮੀ ਕਾਰਨ ਚੀਨ ਦਾ ਬੁਰਾ ਹਾਲ, ਦਫ਼ਤਰਾਂ ’ਚ ਬਰਫ਼ ਦੀਆਂ ਸਿਲਾਂ ਰੱਖ ਕੇ ਚਲਾਇਆ ਜਾ ਰਿਹੈ ਕੰਮ

Friday, Aug 26, 2022 - 04:58 PM (IST)

ਗਰਮੀ ਕਾਰਨ ਚੀਨ ਦਾ ਬੁਰਾ ਹਾਲ, ਦਫ਼ਤਰਾਂ ’ਚ ਬਰਫ਼ ਦੀਆਂ ਸਿਲਾਂ ਰੱਖ ਕੇ ਚਲਾਇਆ ਜਾ ਰਿਹੈ ਕੰਮ

ਪੇਈਚਿੰਗ - ਚੀਨ ਵਿਚ ਗਰਮੀ ਅਤੇ ਘੱਟ ਮੀਂਹ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਗਰਮੀ ’ਚ ਬਿਜਲੀ ਦੀ ਘੱਟ ਸਪਲਾਈ ਨੇ ਜ਼ਖ਼ਮਾਂ ’ਤੇ ਲੂਣ ਪਾਉਣ ਦਾ ਕੰਮ ਕੀਤਾ ਹੈ। ਇੱਥੋਂ ਦੇ ਕਈ ਸੂਬਿਆਂ ’ਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਗਰਮੀ ਦਾ ਸਾਹਮਣਾ ਕਿਸ ਤਰ੍ਹਾਂ ਕਰਨ। ਚੇਂਗਦੂ, ਚੋਂਗਕਿੰਗ ਅਤੇ ਅਜਿਹੀਆਂ ਕਈ ਥਾਵਾਂ ’ਤੇ ਲੋਕ ਬਰਫ ਦੀਆਂ ਸਿਲਾਂ ਨਾਲ ਕੰਮ ਚਲਾ ਰਹੇ ਹਨ। ਦਫ਼ਤਰਾਂ ’ਚ ਏਅਰ ਕੰਡੀਸ਼ਨਡ ਸਿਸਟਮ ਬੰਦ ਹਨ ਅਤੇ ਬਰਫ ਦੀਆਂ ਸਿਲਾਂ ਰਾਹਤ ਦੇਣ ਦਾ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਪ੍ਰੀਖਿਆ ’ਚ ਪ੍ਰੇਮਿਕਾ ਹੋਈ ਫ਼ੇਲ੍ਹ ਤਾਂ ਪ੍ਰੇਮੀ ਨੇ ਅੱਗ ਲਗਾ ਕੇ ਫੂਕ ਦਿੱਤਾ ਸਕੂਲ, ਹੈਰਾਨ ਕਰ ਦੇਵੇਗੀ ਪੂਰੀ ਘਟਨਾ

ਚੇਂਗਦੂ ਦੇ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ 'ਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੱਥੇ ਰੋਜ਼ਾਨਾ ਤਾਪਮਾਨ 40 ਡਿਗਰੀ ਦੇ ਆਸ-ਪਾਸ ਰਹਿੰਦਾ ਹੈ। ਸਥਾਨਕ ਬਿਜਲੀ ਕੰਪਨੀ ਨੇ ਲੋਕਾਂ ਨੂੰ ਦੱਸਿਆ ਹੈ ਕਿ ਮੰਗ ਜ਼ਿਆਦਾ ਹੋਣ ਕਾਰਨ ਗਰਿੱਡ ਫੇਲ ਹੋਣ ਦੀ ਸਮੱਸਿਆ ਵੱਧ ਗਈ ਹੈ। ਚੇਂਗਦੂ 'ਚ ਲੋਕਾਂ ਨੇ ਬਿਜਲੀ ਬਚਾਉਣ ਲਈ ਏਸੀ ਬੰਦ ਕਰ ਦਿੱਤੇ ਹਨ। ਏਸੀ ਦੀ ਹਵਾ ਖਾਣ ਲਈ ਮਾਲ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਅਜਿਹੇ ਵਿੱਚ ਮਾਲ ਦੇ ਏ.ਸੀ. ਵੀ ਕੰਮ ਨਹੀਂ ਕਰ ਰਹੇ ਹਨ। ਸਿਚੁਆਨ ਇਲੈਕਟ੍ਰਿਕ ਪਾਵਰ ਕੰਪਨੀ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਿਜਲੀ ਦੀ ਮੰਗ 65 ਲੱਖ kWh ਵਧੀ ਹੈ।

ਇਹ ਵੀ ਪੜ੍ਹੋ: ਅਮਰੀਕੀ ਜੇਲ੍ਹ ਚ ਵਾਰਡਨ ਨੇ ਮਹਿਲਾ ਕੈਦੀਆਂ ਦਾ ਜਿਊਣਾ ਕੀਤਾ ਔਖਾ, ਖਿੱਚਦਾ ਸੀ ਅਸ਼ਲੀਲ ਤਸਵੀਰਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News